
ਮਹਿਤਪੁਰ (ਕੁਲਵਿੰਦਰ ਚੰਦੀ ) (ਸਮਾਜ ਵੀਕਲੀ)– ਮਾਘ ਮਹੀਨੇ ਦੀ ਅਰੰਭਤਾ ਸਿੱਖ ਇਤਿਹਾਸ ਵਿੱਚ ਖ਼ਾਸ ਪਹਿਚਾਣ ਰੱਖਦੀ ਹੈ । ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਦਰਾਣੇ ਦੀ ਢਾਬ ਤੇ ਸ਼ਹੀਦ ਮਹਾਂ ਸਿੰਘ ਜਥੇਦਾਰ ਦਾ ਬੇਦਾਵਾ ਉਸ ਦੀਆਂ ਅੱਖਾਂ ਸਾਹਮਣੇ ਪਾੜ ਕੇ ਟੁੱਟੀ ਨੂੰ ਗੰਡਿਆਂ ਸੀ ਅੱਜ ਇਸ ਦਿਨ ਨੂੰ ਸਮਰਪਿਤ ਇੱਕ ਪ੍ਰੋਗਰਾਮ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਭਾਤ ਫੇਰੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਹਲਟੀ ਸਾਹਿਬ ਖੁਰਮਪੁਰ ਵਿੱਖੇ ਕਰਵਾਇਆ ਗਿਆ । ਸ਼ਾਮ ਰਹਿਰਾਸ ਸਾਹਿਬ ਜੀ ਦੇ ਭੋਗ ਉਪਰੰਤ ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿੱਖੇ ਧਾਰਮਿਕ ਦੀਵਾਨ ਸਜਾਏ ਗਏ।
ਜਿਸ ਵਿੱਚ ਗੁਰਦੁਆਰਾ ਸ੍ਰੀ ਹੱਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉਪਰੰਤ ਪੰਥ ਪ੍ਰਸਿੱਧ ਢਾਡੀ ਬੀਬੀ ਜਸਵੀਰ ਕੌਰ ਜੱਸ ਸੁਲਤਾਨਪੁਰ ਵਾਲਿਆਂ ਦੇ ਜੱਥੇ ਵੱਲੋਂ ਚਾਲੀ ਮੁਕਤਿਆਂ ਦੇ ਲਾਸਾਨੀ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਹਲਟੀ ਸਾਹਿਬ ਜੀ ਦੇ ਪ੍ਰਧਾਨ ਸ੍ਰ ਇੰਦ੍ਰਜੀਤ ਸਿੰਘ ਜੀ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਤੇ ਸਮਾਪਤੀ ਦੀ ਅਰਦਾਸ ਹੈਂਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਜੀ ਨੇ ਕੀਤੀ । ਉਪਰੰਤ ਗੁਰੂ ਕਾ ਅਤੁੱਟ ਲੰਗਰ
ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly