ਗੁਰਦੁਆਰਾ ਸਾਹਿਬ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਮੁਕੇਰੀਆਂ ਵਿੱਖੇ ਕੀਰਤਨ ਦਰਬਾਰ 23 ਨਵੰਬਰ ਨੂੰ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਗੁਰਦੁਆਰਾ ਸਾਹਿਬ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਮੁਕੇਰੀਆਂ ਦਸੂਹਾ ਵਿੱਖੇ ਮੀਟਿੰਗ ਹੋਈ ਮੀਟਿੰਗ ਵਿੱਚ 23 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਇਸ ਸੰਬੰਧ ਵਿੱਚ ਸਿੰਘਪੁਰ ਜੱਟਾਂ ਅਤੇ ਸਿੰਘਪੁਰ ਰਾਮਗ੍ਹੜੀਆਂ ਦੀਆਂ ਪੰਚਾਇਤਾਂ ਦਾ ਸਹਿਯੋਗ ਲਿਆ ਜਾਵੇਗਾ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ ਕੀਰਤਨ ਦਰਬਾਰ ਦੀਆਂ ਤਿਆਰੀਆਂ ਅਰੰਭ ਕਰਨ ਲਈ ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਤੇ ਪਹਿਲਾ ਇੰਨਵੀਟੇਸ਼ਨ ਕਾਰਡ ਗੁਰੂ ਸਾਹਿਬ ਜੀ ਨੂੰ ਦਿੱਤਾ ਗਿਆ ਉਪਰੰਤ ਕਾਰਡ ਵੰਡਣੇ ਸ਼ੁਰੂ ਕੀਤੇ ਗਏ ਆਪ ਸਭ ਸੰਗਤ ਇਸ ਮਹਾਰਾਜਾ ਜੀ ਦੇ ਕਿੱਲ੍ਹੇ ਤੇ ਵੱਡੇ ਪੱਧਰ ਤੇ ਆਉ ਤਾਂ ਕਿ ਇਸ ਗੁਰਦੁਆਰਾ ਸਾਹਿਬ ਜੀ ਨੂੰ ਦੁਨੀਆ ਦਾ ਸੱਭ ਤੋਂ ਸੋਹਣਾ ਗੁਰਦੁਆਰਾ ਬਣਾ ਸਕੀਏ ਤੇ ਮਹਾਰਾਜਾ ਜੀ ਦੀ ਯਾਦ ਵਿੱਚ ਹਿੱਸਾ ਪਾ ਸਕੀਏ ਆਉ ਕੀਰਤਨ ਦਰਬਾਰ ਚੜ੍ਹਦੀਕਲਾ ਵਿੱਚ ਕਰੀਏ ਇਹ ਕੀਰਤਨ ਦਰਬਾਰ ਪਹਿਲੀ ਵਾਰ ਹੋ ਰਿਹਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਨੇ ਰਚਿਆ ਇਤਹਾਸ, ਇੰਡੀਆ ਬੁੱਕ ਆਫ ਰਿਕਾਰਡ ’ਚ ਨਾਮ ਦਰਜ, ਫਿੱਟ ਬਾਈਕਰ ਕਲੱਬ ਨੇ ਹੁਸ਼ਿਆਰਪੁਰੀਆਂ ਨੂੰ ਦੇਸ਼-ਵਿਦੇਸ਼ ’ਚ ਮਾਣ ਮਹਿਸੂਸ ਕਰਵਾਇਆ : ਮਿੱਤਲ
Next articleਐਚ.ਡੀ.ਸੀ.ਏ ਦੀ ਸ਼ਿਵਾਨੀ ਪੰਜਾਬ ਸੀਨੀਅਰ ਕੈਂਪ ਵਿੱਚ ਚੁਣੀ ਗਈ: ਡਾ: ਘਈ