ਗੁਰਦੁਆਰਾ ਗੁਰੂ ਰਵਿਦਾਸ ਜੀ ਸਹੂੰਗੜਾ ਦੇ ਅੱਗੇ ਖੜੇ ਗੰਦੇ ਪਾਣੀ ਤੇ ਗਾਰ ਨੂੰ ਸੇਵਾਦਾਰਾਂ ਨੇ ਮਿਲ ਕੇ ਸਾਫ ਕੀਤਾ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿੰਡ ਸਹੂੰਗੜਾ ਦੇ ਪਿਛਲੀ ਰਾਜਬਲਵਿੰਦਰ ਸਿੰਘ ਸਰਪੰਚ ਦੀ ਪੰਚਾਇਤ ਵਲੋਂ ਐਸ ਸੀ ਛੱਪੜ ਵਿੱਚ 1700/1800 ਟਰਾਲੀ ਮਿੱਟੀ ਨਜਾਇਜ ਢੰਗ ਨਾਲ ਪਾਉਣ ਕਰਕੇ ਜੋ ਛੱਪੜ ਦਾ ਗੰਦਾ ਪਾਣੀ ਸੜਕਾਂ ਤੇ ਘੁੰਮ ਰਿਹਾ ਸੀ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ ਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਸੜਕ ਤੇ ਖੜੇ ਗੰਦੇ ਪਾਣੀ ਤੇ ਬਣੀ ਹੋਈ ਗਾਰ ਨੂੰ ਸਾਫ ਕੀਤਾ ਗਿਆ। ਨੋਜਵਾਨਾਂ ਨੇ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਅੱਗੇ ਪਿਛਲੇ ਲਗਭਗ ਦੋ ਸਾਲਾਂ ਤੋਂ ਜਿਆਦਾ ਸਮੇਂ ਤੋਂ ਗੰਦਾ ਪਾਣੀ ਸੜਕਾਂ ਤੇ ਘੁੰਮ ਰਿਹਾ ਸੀ। ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਔਰਤਾਂ ਵਾਸਤੇ ਇਸ ਰਸਤੇ ਲੰਘਣਾ ਹੋਰ ਵੀ ਜੋਖਮ ਭਰਿਆ ਕੰਮ ਸੀ। ਕਿਉਂਕਿ ਇਸ ਸੜਕ ਤੇ ਘੁੰਮ ਰਹੇ ਛੱਪੜ ਦੇ ਗੰਦੇ ਪਾਣੀ ਦੇ ਖੜਨ ਨਾਲ ਸੜਕ ਵਿਚ ਵੱਡੇ ਵੱਡੇ ਟੋਏ ਬਣ ਗਏ ਸਨ। ਅਣਜਾਣ ਰਾਹਗੀਰਾਂ ਨੂੰ ਉਹਨਾਂ ਟੋਇਆਂ ਵਾਰੇ ਜਾਣਕਾਰੀ ਨਾ ਹੋਣ ਕਰਕੇ ਖਾਸ ਕਰਕੇ ਔਰਤਾਂ, ਲੜਕੀਆਂ ਇਸ ਸੜਕ ਤੇ ਖੜੇ ਗੰਦੇ ਪਾਣੀ ਡਿੱਗ ਜਾਂਦੀਆਂ ਸਨ। ਜਿਸ ਨਾਲ ਉਹਨਾਂ ਦੇ ਪਹਿਨੇ ਹੋਏ ਕੀਮਤੀ ਕੱਪੜੇ ਤੇ ਵਾਹਨਾਂ ਦੇ ਨੁਕਸਾਨ ਸਮੇਤ ਆਪ ਦੇ ਵੀ ਗਹਿਰੀਆਂ ਸੱਟਾਂ ਲੱਗ ਜਾਂਦੀਆਂ ਸਨ। ਬਹੁਤੇ ਲੋਕਾਂ ਦੇ ਇਸ ਗੰਦੇ ਪਾਣੀ ਵਿੱਚ ਕੀਮਤੀ ਵਿਦੇਸ਼ੀ ਫੋਨ ਤੇ ਹੋਰ ਕੀਮਤੀ ਸਮਾਨ ਵੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਂਦਾ ਸੀ।
ਪਿਛਲੀ ਵਾਰ ਦੇ ਸਰਪੰਚ ਰਾਜਬਲਵਿੰਦਰ ਸਿੰਘ ਦਾ ਘਰ ਦਾ ਦਰਵਾਜਾ ਵੀ ਇਸ ਖੜੇ ਗੰਦੇ ਪਾਣੀ ਵਾਲੇ ਪਾਸੇ ਪੱਕੀ ਸੜਕ ਵੱਲ ਨੂੰ ਹੀ ਸੀ। ਫਿਰ ਵੀ ਸਰਪੰਚ ਰਾਜਬਲਵਿੰਦਰ ਸਿੰਘ ਨੇ ਇਸ ਸੜਕ ਨੂੰ ਕਦੀ ਆਪਣੀ ਪੰਚਾਇਤ ਦੇ ਜਰੀਏ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਸਾਫ ਕਰਨ ਦਾ ਜੋਖਮ ਨਹੀਂ ਉਠਾਇਆ ਸੀ। ਜਿਸ ਦਾ ਖਮਿਆਜਾ ਉਸ ਦੀ ਟੀਮ ਨੂੰ ਇਸ ਵਾਰ ਹਾਰ ਕੇ ਭੁਗਤਣਾ ਪਿਆ। ਸਾਬਕਾ ਸਰਪੰਚ ਬਾਹਰਲੇ ਪਿੰਡਾਂ ਚ ਮੁੱਖ ਮਹਿਮਾਨ ਦੇ ਤੌਰ ਤੇ ਜਾ ਕੇ ਡੀਂਗਾ ਮਾਰਦਾ ਨਹੀਂ ਸੀ ਥੱਕਦਾ ਕਿ ਮੇਰਾ ਪਿੰਡ ਡਿਜੀਟਲ ਸਹੂੰਗੜਾ ਬਣ ਗਿਆ, ਮੈਂ ਪਿੰਡ ਨੂੰ ਪਹਿਲੇ ਨੰਬਰ ਤੇ ਲੈ ਆਇਆ ਡਿਜੀਟਲ ਕਰਨ ਵਿੱਚ, ਮੈਨੂੰ ਨੋਬਲ ਪੁਰਸਕਾਰ ਮਿਲਿਆ, ਮੈਨੂੰ ਕੈਬਨਿਟ ਮੰਤਰੀਆਂ ਨੇ ਸਨਮਾਨਿਤ ਕੀਤਾ, ਪਹਿਲੇ ਸਰਪੰਚ ਪਿੰਡ ਦਾ ਕੋਈ ਵਿਕਾਸ ਨਹੀਂ ਕਰ ਸਕੇ ਵਾਰੇ ਵਗੈਰਾ-ਵਗੈਰਾ ਬਹੁਤੇ ਬੇਹੂਦਾ ਇਲਜਾਮ ਪਿਛਲੀਆਂ ਪੰਚਾਇਤਾ ਸਿਰ ਮੜ ਜਾਇਆ ਕਰਦਾ ਸੀ। ਪਰ ਉਸ ਨੂੰ ਸੁਣਨ ਵਾਲੇ ਲੋਕਾਂ ਨੂੰ ਉਸ ਵੇਲੇ ਸੱਚਾਈ ਦਾ ਪਤਾ ਲੱਗਦਾ, ਉਹ ਜਦੋਂ ਖੁਦ ਇਸ ਪਿੰਡ ਵਿੱਚ ਸਮੁੰਦੜਾ ਵੱਲ ਤੋਂ ਆ ਰਹੀ ਚੱਕ ਗੁੱਜਰਾਂ ਪਿੰਡ ਤੋਂ ਸ਼ੁਰੂ ਹੁੰਦੀ ਮੇਨ ਸੜਕ ਤੋਂ ਆ ਕੇ ਚੱਲ ਰਹੀ ਚਰਨ ਗੰਗਾ ਦੇ ਦਰਸ਼ਨ ਕਰਦੇ। ਬਹੁਤੇ ਲੋਕ ਜਦੋਂ ਸਰਪੰਚ ਦੇ ਘਰ ਅੱਗੇ ਖੜੇ ਗੰਦੇ ਪਾਣੀ ਵਿੱਚ ਡਿੱਗ ਪੈਂਦੇ ਤਾਂ ਉਹ ਬੇਹੱਦ ਕਸੂਤੀਆਂ ਗਾਲ੍ਹਾਂ ਕੱਢਦੇ। ਜਿਸਨੂੰ ਸੁਣ ਕੇ ਸਾਬਕਾ ਸਰਪੰਚ ਰਾਜਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਆਪਣਾ ਦਰਵਾਜਾ ਬੰਦ ਕਰਨ ਵਿੱਚ ਹੀ ਭਲਾ ਸਮਝਦੇ ਸਨ। ਪਰ ਖੈਰ ਉਸ ਦੀ ਟੀਮ ਦੇ ਜਾਣ ਨਾਲ ਸੇਵਾਦਾਰਾਂ ਨੇ ਪਿੰਡ ਦੀ ਮੇਨ ਸੜਕ ਨੂੰ ਖੁਦ ਸਾਫ ਕਰਨ ਦੀ ਜਿੰਮੇਵਾਰੀ ਚੁੱਕਦਿਆਂ ਅੱਜ ਸਾਰਾ ਦਿਨ ਸਫਾਈ ਕਰਕੇ ਬਾਹਰਲੇ ਪਿੰਡਾਂ ਵਿੱਚ ਵਾਹ-ਵਾਹ ਕਰਵਾਉਣ ਦੀ ਬਜਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਿੱਚ ਸਫਲਤਾ ਪਾਈ। ਇਸ ਮੌਕੇ ਜਸਵਿੰਦਰ ਕਾਲਾ, ਗੁਰਮੇਲ ਸਿੰਘ ਹੀਰਾ, ਠੇਕੇਦਾਰ ਦਿਲਬਾਗ ਸਿੰਘ, ਨਵਨਿਯੁਕਤ ਕਿਰਤੀ ਪੰਚ ਰਸ਼ਪਾਲ ਸਿੰਘ, ਗੁਰਵਿੰਦਰ ਸਿੰਘ ਕਾਕਾ, ਗੁਰਪ੍ਰੀਤ ਕਲੇਰ ਗੋਪੀ, ਮਹਿੰਦਰ ਸਿੰਘ, ਐਨ ਆਰ ਆਈ ਸਰਬਜੀਤ ਸਿੰਘ ਸਾਬੀ ਉਰਫ ਲੱਡੂ, ਅਮਰੀਕ ਸਿੰਘ, ਚੌਂਕੀਦਾਰ ਜਗਤਾਰ ਸਿੰਘ ਬਿੱਲਾ, ਰਸ਼ਪਾਲ ਸਿੰਘ ਰੋਛੀ, ਸਮੀਰ ਕੁਮਾਰ ਸੋਨਾ, ਅਸ਼ਵਨੀ ਚੋਪੜਾ, ਵੰਸ਼ ਸਿੱਧੂ, ਗੁਰਪ੍ਰੀਤ ਸਿੰਘ ਗੋਰਾ, ਲਵਪ੍ਰੀਤ ਸਿੰਘ ਲੱਭਾ ਕਲੇਰ, ਚਮਨ ਸਿੰਘ ਕਲੇਰ, ਇੰਦਰਜੀਤ ਸਿੰਘ ਤੇ ਰੁਪਿੰਦਰ ਸਿੰਘ ਪਿੰਦਾ ਸਮੇਤ ਹਰਨੇਕ ਸਿੰਘ ਖੇਲਾ ਤੇ ਸੰਤੋਖ ਸਿੰਘ ਖੇਲਾ ਵਲੋਂ ਸੇਵਾਦਾਰਾਂ ਲਈ ਚਾਹ ਪਾਣੀ ਦਾ ਇੰਤਜਾਰ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਘਰਸ਼ਸ਼ੀਲ ਮਜਦੂਰਾਂ ਅਤੇ ਲੁਧਿਆਣੇ ਜਿਲ੍ਹੇ ਵਿੱਚ ਕੈਂਸਰ ਗੈਸ ਫੈਕਟਰੀਆਂ ਵਿਰੁੱਧ ਜੂਝਦੇ ਲੋਕਾਂ ਦੀ ਹਮਾਇਤ ਵਿੱਚ ਜਨਤਕ ਜਥੇਬੰਦੀਆਂ ਨੇ ਅਵਾਜ ਬੁਲੰਦ ਕੀਤੀ
Next articleਸ਼ਹੀਦ ਭਗਤ ਸਿੰਘ ਦੇ 117 ਵੇਂ ਜਨਮ ਦਿਨ ਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਟੀਮਾਂ ਨੇ ਮੇਲੇ ‘ਚ ਖੂਬ ਰੰਗ ਬੰਨ੍ਹਿਆ