ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਕਰਤਾਰ ਸਿੰਘ ਦੀ ਬਰਸੀ 17 ਨੂੰ ਮਨਾਈੰ ਜਾਵੇਗੀ

 ਬਰਸੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 30ਵੀਂ ਸਲਾਨਾ ਬਰਸੀ ਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 21ਵੀਂ ਬਰਸੀ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 17 ਅਕਤੂਬਰ ਦਿਨ ਵੀਰਵਾਰ ਨੂੰ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ਤੇ ਦੇਖ ਰੇਖ ਹੇਠ ਦੋ ਰੋਜ਼ਾ ਸਮਾਗਮ ਆਯੋਜਿਤ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਇਸ ਸਬੰਧੀ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਵੱਲੋਂ 16 ਤੇ 17 ਅਕਤੂਬਰ ਨੂੰ ਹੋਣ ਵਾਲੇ ਬਰਸੀ ਸਮਾਗਮ ਤੇ ਵੱਖ ਵੱਖ ਕਾਰਜਾਂ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਟਿੱਬਾ ਵਾਲਿਆਂ ਦੱਸਿਆ ਕਿ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ ਮਨਾਈ ਜਾ ਰਹੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 13 ਅਕਤੂਬਰ ਨੂੰ ਅਰੰਭ ਹੋਣਗੇ ਅਤੇ 15 ਅਕਤੂਬਰ ਨੂੰ ਭੋਗ ਪਾਏ ਜਾਣਗੇ ਅਤੇ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ 15 ਨੂੰ ਆਰੰਭ ਹੋਣਗੇ ਜਿਹਨਾਂ ਦੇ ਭੋਗ 17 ਅਕਤੂਬਰ  ਪਾਏ ਜਾਣਗੇ। ਉਹਨਾਂ ਦੱਸਿਆ ਕਿ 16 ਅਕਤੂਬਰ ਰਾਤ ਦੇ ਦੀਵਾਨ ਸਜਾਏ ਜਾਣਗੇ  ਜਿਸ ਵਿਚ ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲੇ, ਭਾਈ ਮਾਨ ਸਿੰਘ ਕਥਾ ਵਾਚਕ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਕੀਰਤਨ ,ਕਥਾ ਰਾਹੀਂ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਜੀਵਨ ਸਬੰਧੀ ਚਾਨਣਾ ਪਾਉਣਗੇ। ।ਇਸੇ ਤਰ੍ਹਾਂ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇੇਠ ਸੁੰਦਰ ਦੀਵਾਨ ਸੱਜਣਗੇ ਜਿਸ ਵਿਚ ਭਾਈ ਮੱਖਣ ਸਿੰਘ ਦਸ਼ਮੇਸ਼ ਨਗਰ , ਭਾਈ ਸੁਖਵਿੰਦਰ ਸਿੰਘ ਅਨਮੋਲ ਦੇ ਕਵੀਸ਼ਰੀ ਤੇ ਢਾਡੀ ਜਥੇ, ਕਥਾਵਾਚਕ, ਕੀਰਤਨੀ ਜਥੇ ਸੰਗਤਾਂ ਨੂੰ  ਕਥਾ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ । ਇਸ ਸਮੇਂ ਸੰਤ ਮਹਾਂਪੁਰਸ਼ , ਧਾਰਮਿਕ ਆਗੂ ਤੇ ਹੋਰ ਵਿਦਵਾਨ ਸਿੱਖ ਹਸਤੀਆਂ ਵੀ ਹਾਜਰੀ ਭਰਨਗੀਆਂ । ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀਆਂ ਭਰ ਕੇ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੜਤਾਲੀਆ ਟੀਮ ਦੀ ਜੁਬਾਨਬੰਦੀ ਦਾ ਯਤਨ ਕਰ ਰਹੇ ਸਾਜਸ਼ਕਾਰੀਆਂ ਨੂੰ ਮਿੱਤਰ ਸੈਨ ਮੀਤ ਦੀ ਤਾੜਨਾ
Next articleਕਪੂਰਥਲਾ ਦੇ ਮਸ਼ਹੂਰ ਮਲੋਹਤਰਾ (ਮਿੱਕ) ਮੋਬਾਈਲ ਸ਼ੋ ਰੂਮ ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਚਲਾਈਆਂ ਗਈਆਂ ਗੋਲੀਆਂ