ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ

ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਤੇ ਹੋਰ ਹਸਤੀਆਂ ਦਾ ਸਨਮਾਨ 

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਪ੍ਰੈੱਸ ਕਲੱਬ  ਸੁਲਤਾਨਪੁਰ ਲੋਧੀ ਦੇ ਸਰਬ ਸੰਮਤੀ ਨਾਲ ਬਣੇ ਨਵ ਨਿਯੁਕਤ ਪ੍ਰਧਾਨ ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਦਾ ਵਿਸ਼ੇਸ਼ ਸਨਮਾਨ ਕਰਨ ਲਈ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂ.ਕੇ. ਦੇ ਮੀਤ ਪ੍ਰਧਾਨ ਤੇ ਮੈਨੇਜਰ ਗੁਰਦਿਆਲ ਸਿੰਘ ਯੂ.ਕੇ. ਦੀ ਦੇਖ ਰੇਖ ਤੇ ਪ੍ਰਬੰਧ ਹੇਠਾਂ ਆਯੋਜਿਤ ਕੀਤਾ ਗਿਆ ।ਜਿਸ ਵਿਚ ਸੱਚਖੰਡਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ , ਜਥੇ ਹਰਜਿੰਦਰ ਸਿੰਘ ਲਾਡੀ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਗੁਰਦੁਆਰਾ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਮੀਤ ਮੈਨੇਜਰ ਭਾਈ ਚੈਚਲ ਸਿੰਘ ਆਹਲੀ, ਤੇ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਤੇ ਬੇਬੇ ਨਾਨਕੀ ਟਰੱਸਟ ਦੇ ਸਕੱਤਰ ਭਾਈ ਜਤਿੰਦਰਪਾਲ ਸਿੰਘ ਆਦਿ ਹੋਰ ਹਸਤੀਆਂ ਵੀ ਸ਼ਾਮਲ ਹੋਈਆਂ । ਇਸ ਸਮੇਂ ਸਮਾਗਮ ਦੀ ਆਰੰਭਤਾ ਵਿਚ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਬੇਰ ਸਾਹਿਬ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ ।ਉਪਰੰਤ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਗਿਆਨੀ ਤਰਸੇਮ ਸਿੰਘ ਖਾਲਸਾ ਨੇ ਸਰਬੱਤ ਦੇ ਭਲੇ ਲਈ ਤੇ ਦੀ  ਪ੍ਰੈਸ ਕਲੱਬ  ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਤੇ ਪਾਵਨ ਹੁਕਮਨਾਮਾ ਸਰਵਣ ਕਰਵਾਇਆ ।
ਇਸ ਸਮੇਂ ਪ੍ਰੈੱਸ ਕਲੱਬ  ਸੁਲਤਾਨਪੁਰ ਲੋਧੀ ਦੇ ਨਵੇਂ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਤੇ ਸਮਾਗਮ ਵਿਚ ਪਹੁੰਚੇ ਦੀ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਆਗੂਆਂ ਜਗਜੀਤ ਸਿੰਘ ਧੰਜੂ, ਬਲਵਿੰਦਰ ਸਿੰਘ ਲਾਡੀ,ਬਲਵਿੰਦਰ ਸਿੰਘ ਧਾਲੀਵਾਲ , ਅਸ਼ਵਨੀ ਜੋਸ਼ੀ, ਜਤਿੰਦਰ ਸੇਠੀ , ਕੁਲਬੀਰ ਸਿੰਘ ਮਿੰਟੂ, ਚੰਦਰ ਮੜ੍ਹੀਆ, ਸਿਮਰਨਜੀਤ ਸਿੰਘ ਸੰਧੂ, ਰਾਕੇਸ਼ ਕੁਮਾਰ, ਅਰਵਿੰਦ ਪਾਠਕ, ਸ਼ਰਨਜੀਤ ਸਿੰਘ ਤਖਤਰ, ਗੁਰਮਿੰਦਰਪਾਲ ਸਿੰਘ ਕੰਡਾ, ਅਮਰਜੀਤ ਸਿੰਘ ਢੋਟ, ਅਤੇ ਸਮਾਜ ਸੇਵੀ ਆਗੂ ਮਾਸਟਰ ਸੁੱਚਾ ਸਿੰਘ ਮਿਰਜਾਪੁਰ ਆਦਿ ਦਾ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਬਾਬਾ ਜਸਪਾਲ ਸਿੰਘ ਨੀਲਾ , ਮੈਨੇਜਰ ਗੁਰਦਿਆਲ ਸਿੰਘ ਯੂ.ਕੇ. , ਚੈਚਲ ਸਿੰਘ ਆਹਲੀ,ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਤੇ ਹੋਰਨਾਂ ਵੱਲੋਂ ਸਨਮਾਨ ਕੀਤਾ ਗਿਆ ।
ਇਸ ਸਮੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਮੀਤ ਪ੍ਰਧਾਨ ਤੇ ਮੈਨੇਜਰ ਗੁਰਦਿਆਲ ਸਿੰਘ ਨੇ ਪ੍ਰੈੱਸ ਕਲੱਬ  ਸੁਲਤਾਨਪੁਰ ਲੋਧੀ ਦੇ ਪ੍ਰਧਾਨ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸਰਬ ਸੰਮਤੀ ਨਾਲ ਚੋਣ ਕਰਨ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਤਰੱਕੀ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ।
ਇਸ ਉਪਰੰਤ ਬੇਬੇ ਨਾਨਕੀ ਟਰੱਸਟ ਵੱਲੋਂ ਬਾਬਾ ਜਸਪਾਲ ਸਿੰਘ ਨੀਲਾ, ਗੁਰਦੁਆਰਾ ਬੇਰ ਸਾਹਿਬ ਦੇ ਮੀਤ ਮੈਨੇਜਰ ਭਾਈ ਚੈਚਲ ਸਿੰਘ ਆਹਲੀ, ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ , ਗੁਰਦੁਆਰਾ ਬੇਬੇ ਨਾਨਕੀ ਦੇ ਹੈੱਡ ਗ੍ਰੰਥੀ ਭਾਈ ਤਰਸੇਮ ਸਿੰਘ ਖਾਲਸਾ, ਜਥੇ ਹਰਜਿੰਦਰ ਸਿੰਘ ਲਾਡੀ ਪ੍ਰਧਾਨ , ਗੁਰੂ ਘਰ ਦੇ ਨਿਸ਼ਕਾਮ ਸੇਵਕ ਪਰਮਜੀਤ ਸਿੰਘ ਮੋਠਾਂਵਾਲ, ਬੀਬੀ ਕੁਲਵਿੰਦਰ ਕੌਰ ਮੋਠਾਂਵਾਲ, ਨਿਰਮਲ ਸਿੰਘ ਡੌਲਾ, ਬਾਬਾ ਮਹਿੰਦਰ ਸਿੰਘ ਡੌਲਾ, ਹਰਭਜਨ ਸਿੰਘ ਕੁੱਲੀਆਂ, ਗੁਰਦੁਆਰਾ ਬੇਬੇ ਨਾਨਕੀ ਦੇ ਖਜਾਨਚੀ ਮਹਿੰਦਰ ਸਿੰਘ , ਭਾਈ ਰਣਧੀਰ ਸਿੰਘ ,ਦਿਲਦਾਰ ਸਿੰਘ , ਸਰਵਣ ਸਿੰਘ , ਗੈਰੀ ਸੰਧੂ ਆਦਿ ਹੋਰਨਾਂ ਦਾ ਵੀ ਸਨਮਾਨ ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂ.ਕੇ. ਵੱਲੋਂ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰੀ ਸਕੂਲ ਖਵਾਸ ਪੁਰਹੀਰਾਂ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ 
Next articleਬੈਪਟਿਸਟ ਚੈਰੀਟੇਬਲ ਸੁਸਾਇਟੀ ਨੇ ਲਾਇਬ੍ਰਰੀ ਵਿੱਚ ਲਗਾਏ ਪੌਦੇ ਜੀਵਨ ਦੀ ਸੁਰੱਖਿਆ ਲਈ ਵੱਧ ਤੋਂ ਪੌਦੇ ਲਗਾਓ – ਡਾ. ਹਰਭਜਨ ਸਿੰਘ