ਗੁਰਬਾਣੀ ਸਾਨੂੰ ਚੰਗੇ ਜੀਵਨ ਜਾਂਚ ਦਾ ਰਸਤਾ ਦਿਖਾਉਂਦੀ ਹੈ- ਹਰਦਿਆਲ ਸਿੰਘ

ਇਕ ਰੋਜਾ ਰੋਗ ਨਿਵਾਰਣ ਕੈਂਪ ਨੀਲੋਂ ਵਿੱਚ ਲਗਾਇਆ 
ਮਾਛੀਵਾੜਾ ਸਾਹਿਬ/ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਸਰਬ ਰੋਗ ਕਾ ਅਉਖਧੁ ਨਾਮ ਮਿਸ਼ਨ ਟਰੱਸਟ (ਰਜਿਸਟਰ) ਲੁਧਿਆਣਾ ਜਿਸ ਦਾ ਉਸ ਦਾ ਪ੍ਰਮੁੱਖ ਦਫਤਰ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਹੈ। ਇਹ ਧਾਰਮਿਕ ਸੰਸਥਾ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰਬਾਣੀ ਦੇ ਸ਼ਬਦਾਂ ਨਾਲ ਅਰਦਾਸ ਬੇਨਤੀ ਕਰਕੇ ਮਰੀਜ਼ਾਂ ਨੂੰ ਗੁਰਬਾਣੀ ਅਧਾਰਤ ਠੀਕ ਕਰਨ ਦਾ ਯਤਨ ਕਰਦੀ ਹੈ ਹੁਣ ਤੱਕ ਅਨੇਕਾਂ ਮਰੀਜ਼ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਲਾਹਾ ਲੈ ਕੇ ਸਰੀਰਕ ਤੰਦਰੁਸਤੀ ਪ੍ਰਾਪਤ ਕਰ ਚੁੱਕੇ ਹਨ। ਇਸ ਸੰਸਥਾ ਦਾ ਇੱਕ ਸੈਂਟਰ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਨੀਲੋਂ ਕਲਾਂ ਪਿੰਡ ਵਿੱਚ ਵੀ ਹੈ। ਨੀਲੋਂ ਵਾਲੇ ਸਥਾਨ ਦੇ ਉੱਤੇ ਅੱਜ 9 ਜੂਨ 2024 ਦਿਨ ਐਤਵਾਰ ਨੂੰ ਮਹੀਨਾਵਰ ਇਕ ਰੋਜਾ ਵਿਸ਼ੇਸ਼ ਰੋਗ ਨਿਵਾਰਣ ਕੈਂਪ ਲਗਾਇਆ ਗਿਆ। ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਪਾਠ ਸੁਖਮਨੀ ਸਾਹਿਬ ਨਾਮ ਜਾਪ ਸ਼ਬਦ ਜਾਪ ਗੁਰਮਤਿ ਵਿਚਾਰ ਸ਼ਬਦ ਕੀਰਤਨ ਬੀਬੀਆਂ ਤੇ ਭਾਈਆਂ ਦੇ ਜਥਿਆਂ ਵੱਲੋਂ ਸੰਗਤੀ ਰੂਪ ਵਿੱਚ ਕੀਤਾ ਗਿਆ। ਇਤਿਹਾਸਿਕ ਗੁਰਮਤਿ ਵਿਚਾਰਾਂ ਹੋਈਆਂ ਤੇ ਸ਼ਾਮ ਨੂੰ ਸਾਢੇ ਚਾਰ ਵਜੇ ਸਮਾਪਤੀ ਹੋਈ।
    ਇਹ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਲੁਧਿਆਣਾ ਚੰਡੀਗੜ੍ਹ ਸੜਕ ਉੱਤੇ ਨਹਿਰ ਦੇ ਕੰਢੇ ਉੱਤੇ ਸਥਿਤ ਹੈ। ਇਸ ਇਕ ਰੋਜਾ ਕੈਂਪ ਦੇ ਵਿੱਚ ਸੰਗਤਾਂ ਨੇ ਦੂਰ ਦੁਰਾਡਿਓਂ ਹਾਜ਼ਰੀ ਭਰੀ। ਇਸ ਸੰਸਥਾ ਦੇ ਸਥਾਪਕ ਸਰਦਾਰ ਹਰਦਿਆਲ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ ਗੁਰਬਾਣੀ ਤੋਂ ਜੀਵਨ ਜਾਂਚ ਲਈ ਪ੍ਰੇਰਤ ਕੀਤਾ।ਇਸ ਸੰਸਥਾ ਦੇ ਪ੍ਰਬੰਧਕ ਮਾਸਟਰ ਤਰਲੋਚਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਵਿਚਾਰ ਸਰਵਣ ਕਰਵਾਇਆ। ਰਣਜੀਤ ਸਿੰਘ ਚੱਡਾ ਨੇ ਆਈਆਂ ਹੋਈਆਂ ਸੰਗਤਾਂ ਦਾ ਮਿਸ਼ਨ ਵੱਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਸਾਰੀ ਸੰਗਤ ਨੇ ਲੰਗਰ ਛਕਿਆ ਤੇ ਸੇਵਾਵਾਂ ਵੀ ਨਿਭਾਈਆਂ। ਜਸਵੰਤ ਸਿੰਘ ਛਾਬੜਾ, ਸਰਦਾਰ ਭੁਪਿੰਦਰ ਸਿੰਘ ,ਵਰਿੰਦਰਜੀਤ ਸਿੰਘ ਵਿਰਕ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਹੰਸ ਰਾਜ, ਕੁਲਦੀਪ ਸਿੰਘ ਗ੍ਰੰਥੀ ਸਿੰਘ ,ਮਨਦੀਪ ਸਿੰਘ ਗ੍ਰੰਥੀ ਸਿੰਘ, ਅਨਮੋਲ ਬੱਤਰਾ, ਪਰਮਜੀਤ ਕੌਰ ਬਤਰਾ, ਡਾਕਟਰ ਗੁਰਪ੍ਰੀਤ ਸੇਖੋਂ ,ਗਗਨਦੀਪ ਕੌਰ, ਤਰਲੋਚਨ ਕੌਰ , ਕਮਾਲ ਮੋਹਿਣੀ ਹਰਮੇਲ ਸਿੰਘ ਭਾਰਦਵਾਜ ਕੁਲਦੀਪ ਕੌਰ ਨਵਨੀਤ ਕੌਰ ਤੇ ਮੈਨੇਜਰ ਹਰਮੇਲ ਸਿੰਘ ਤੋਂ ਇਲਾਵਾ ਮਿਸ਼ਨ ਨਾਲ ਜੁੜੇ ਹੋਏ ਸਾਰੇ ਹੀ ਸੇਵਾਦਾਰ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵੱਡਾ ਹਾਦਸਾ: ਸਤਲੁਜ ਦਰਿਆ ‘ਚ ਨਹਾਉਣ ਗਏ 6 ਦੋਸਤ, ਇਕ-ਦੂਜੇ ਨੂੰ ਬਚਾਉਂਦੇ ਹੋਏ ਵਹਿ ਗਏ 4 ਨੌਜਵਾਨ
Next articleਅੱਤਵਾਦੀਆਂ ਦੀ ਨਾਪਾਕ ਹਰਕਤ, ਕਾਰ ਬੰਬ ਧਮਾਕੇ ‘ਚ 7 ਜਵਾਨ ਸ਼ਹੀਦ