ਗੁਰਬਾਣੀ

ਸਰਵਜੀਤ ਕੌਰ ਪਨਾਗ

(ਸਮਾਜ ਵੀਕਲੀ)

ਗੁਰਬਾਣੀ ਨੂੰ ਪੜ੍ਹਨ ਤੋਂ ਪਹਿਲਾਂ ਇਕ ਤੁਕ ਚੇਤੇ ਆਉਂਦੀ ਹੈ ” ਗੁਰਬਾਣੀ ਇਸ ਜਗ ਮਹਿ ਚਾਨਣ ਹੋਇ “!ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜੇਕਰ ਸਾਡੇ ਕੋਲ ਗੁਰੂਆਂ ਦੀ ਬਾਣੀ ਨਾ ਹੁੰਦੀ ਤਾਂ ਸਾਡਾ ਜੀਵਨ ਪੂਰਨ ਨਾ ਹੁੰਦਾ! ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਸ਼ਾਇਦ ਸਾਨੂੰ ਨਾ ਮਿਲਦੇ !ਚੌਦਾਂ ਸੌ ਤੀਹ ਅੰਗ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਇਕ ਪ੍ਰਮਾਤਮਾ ਦਾ ਜਾਪ ਕਰਨ ਲਈ ਆਖਦੇ ਹਨ! ਸਾਨੂੰ ਪੰਜ ਵਿਕਾਰਾਂ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਤੋਂ ਬਚਣ ਦੀ ਸਿੱਖਿਆ ਦਿੰਦੇ ਹਨ !

ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇਹ ਬਾਣੀ ਸਾਨੂੰ ਸਬਰ ਅਤੇ ਸੰਤੋਖ ਦਾ ਜੀਵਨ ਜਿਊਣ ਲਈ ਆਖਦੀ ਹੈ !ਅਗਰ ਸਾਡੇ ਕੋਲ ਸਬਰ ਅਤੇ ਸੰਤੋਖ ਹੈ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਇੱਕ ਖ਼ੁਸ਼ਹਾਲ ਜੀਵਨ ਯਾਪਨ ਕਰ ਰਹੇ ਹਾਂ !ਕਦੇ ਅਸੀਂ ਮੁਸ਼ਕਿਲ ਵਿੱਚ ਹੋਈਏ ਤਾਂ ਬਾਣੀ ਬਾਣੀ ਪੜ੍ਹੋ ਤਾਂ ਸਾਨੂੰ ਸਾਡੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਬਾਣੀ ਦੱਸ ਦਿੰਦੀ ਹੈ ਅਤੇ ਜਿੰਨੇ ਪ੍ਰਸ਼ਨ ਸਾਡੇ ਦਿਮਾਗ ਵਿੱਚ ਹੁੰਦੇ ਹਨ ਉਨ੍ਹਾਂ ਦੇ ਉੱਤਰ ਬਾਣੀ ਦਿੰਦੀ ਹੈ ! ਕਿੰਨੇ ਹੀ ਸੰਦੇਸ਼ ਸਾਨੂੰ ਬਾਣੀ ਦਿੰਦੀ ਹੈ ਜਿਵੇਂ ਕਿ ਸਾਨੂੰ ਈਮਾਨਦਾਰੀ ਨਾਲ ਜ਼ਿੰਦਗੀ ਜਿਉਣ ਦਾ ਰਸਤਾ ਦੱਸਦੀ ਹੈ ਤਾਂ ਜੋ ਅਸੀਂ ਆਪਣੇ ਹੱਕ ਦੀ ਕਮਾਈ ਖਾ ਸਕੀਏ!

ਗੁਰਬਾਣੀ ਪੜ੍ਹਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ! ਧੁਰ ਦਰਗਾਹ ਦੀ ਬਾਣੀ ਸਾਨੂੰ ਸਾਡੇ ਫ਼ਰਜ਼ਾਂ ਤੋਂ ਜਾਣੂ ਕਰਵਾਉਂਦੀ ਹੈ !ਗੁਰਬਾਣੀ ਅਨੁਸਾਰ ਜੋ ਅਸੀਂ ਦੂਜਿਆਂ ਨੂੰ ਦੇਵਾਂਗੇ ਭਾਵੇਂ ਉਹ ਦੁੱਖ ਹੈ ਜਾਂ ਸੁੱਖ ਉਹੀ ਪਰਤ ਕੇ ਸਾਡੀ ਝੋਲੀ ਵਿਚ ਪਵੇਗਾ ਇਸ ਲਈ ਸਾਨੂੰ ਦੂਜਿਆਂ ਦੀ ਖ਼ੁਸ਼ੀ ਦਾ ਕਾਰਨ ਹੀ ਬਣਨਾ ਚਾਹੀਦਾ ਹੈ !ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਖੁਸ਼ੀਆਂ ਭਰਪੂਰ ਕਰ ਸਕੀਏ !ਜੇ ਕਰ ਗੁਰੂਆਂ ਦੁਆਰਾ ਦੱਸੇ ਅਨੁਸਾਰ ਅਸੀਂ ਆਪਣੇ ਤਨ ਤੇ ਮਨ ਨੂੰ ਨਿਤਨੇਮ ਦੀ ਖੁਰਾਕ ਦੇਈਏ ਤਾਂ ਕੋਈ ਵੀ ਬੁਰਾ ਵਿਕਾਰ ਸਾਡਾ ਕੁਝ ਨਹੀਂ ਵਿਗਾੜ ਸਕਦਾ !

ਗੁਰਬਾਣੀ ਇਕ ਅਥਾਹ ਸਮੁੰਦਰ ਹੈ ਜਿਸ ਦੇ ਵਿਚ ਇਸ ਚੁਭੀ ਲਗਾਉਣ ਦੀ ਦੇਰ ਹੈ ਅਤੇ ਇਹ ਸਾਨੂੰ ਹੀਰੇ ਮੋਤੀਆਂ ਭਾਵ ਖ਼ੁਸ਼ੀਆਂ ਖੇੜੇ , ਬਰਕਤਾਂ ਨਾਲ ਨਵਾਜ਼ ਦੇਵੇਗੀ !ਬਾਣੀ ਸਾਡੇ ਜੀਵਨ ਵਿੱਚੋਂ ਨਿਰਾਸ਼ਤਾ ਨੂੰ ਖ਼ਤਮ ਕਰ ਦਿੰਦੀ ਹੈ !ਆਓ ਬਾਣੀ ਦੇ ਦੱਸੇ ਮਾਰਗ ਤੇ ਚੱਲੀਏ ਅਤੇ ਆਤਮਾ ਅਤੇ ਪ੍ਰਮਾਤਮਾ ਦਾ ਮਿਲਨ ਕਰਵਾ ਦੇਈਏ ! ਤਾਂ ਜੋ ਸੀ ਹਮੇਸ਼ਾਂ ਲਈ ਉਸ ਅਕਾਲ ਪੁਰਖ ਦੀ ਗੋਦ ਵਿੱਚ ਬੈਠ ਜਾਈਏ ਅਤੇ ਉਸ ਦੀ ਗੋਦੀ ਦਾ ਨਿੱਘ ਮਾਣ ਸਕੀਏ ਸਰਵ

ਸਰਵਜੀਤ ਕੌਰ ਪਨਾਗ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ
Next articleਭਗਤ ਸਿੰਘ