ਗੁੰਡੀ ਰੰਨ

(ਸਮਾਜ ਵੀਕਲੀ)

ਆਟੇ ਦੇ ਵਿੱਚ ਲੂਣ ਬਰਾਬਰ ਲੋਕ ਹੁੰਦੇ ਨੇ ਚੰਗੇ
ਬਹੁਤੇ ਜਾਤਾਂ ਧਰਮਾਂ ਦੇ ਨਾਂ ਤੇ ਕਰਵਾਉਂਦੇ ਦੰਗੇ
ਘਟਨਾਵਾਂ ਦੇ ਕਰਕੇ ਹੀ ਸੱਚ ਹੋ ਕਵਿਤਾ ਜਾਣ
ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ

ਮਾੜੇ ਦੇ ਘਰ ਲਾ ਕੇ ਬਹੁਤੇ ਸੇਕਣ ਵਾਲੇ ਅੱਗ
ਰਾਜਨੀਤੀਆਂ ਕਰਦੇ ਨੇ ਜੋ ਬਣ ਕੇ ਵਹਿੰਦੇ ਰੱਬ
ਸੇਕ ਦਿਮਾਗ ਨਾ ਰੋਟੀਆਂ ਦੂਜੇ ਦੇ ਚੁੱਲ੍ਹੇ ਤੇ ਖ਼ਾਣ
ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ

ਮੱਝ ਦੇ ਮੂਹਰੇ ਬੀਨ ਵਜਾਉਣ ਦਾ ਹੁੰਦਾ ਨਹੀਂ ਕੋਈ ਫ਼ਾਇਦਾ
ਅਣਪੜ੍ਹ ਦੇ ਲਈ ਰੱਦੀ ਹੀ ਹੁੰਦਾ ਏ ਬਾਈ ਜੀ ਕੈਦਾ
ਔਲਾਦ ਨਿਕੰਮੀ ਕਦੇ ਬੰਦੇ ਦਾ ਨਹੀਂ ਵਧਾਉਂਦੀ ਮਾਣ
ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ

ਬੁੱਢੀ ਘੋੜੀ ਲਾਲ ਲਗਾਮ ਹੈ ਪਾ ਕਈਆਂ ਨੇ ਰੱਖੀ
ਗੱਲ ਵੀਰਪਾਲ ਦੀ ਕੌੜੀ ਲੱਗੂ ਪਰ ਬਾਈ ਜੀ ਸੱਚੀ
ਕਾਬੂ ਦੇ ਵਿੱਚ ਰੱਖਣੇ ਚੰਗੇ ਤੀਰ ਤੇ ਬਾਈ ਜ਼ੁਬਾਨ
ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ

ਵੀਰਪਾਲ ਕੌਰ ਭੱਠਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePolice under fire for lax response over Seoul Halloween stampede
Next articleਉਡੀਕਾਂ ਤੇਰੀਆਂ……