ਗੁਣ ਸੂਤਰ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

 (ਸਮਾਜ ਵੀਕਲੀ) ਅੱਜ ਐਤਵਾਰ ਦਾ ਦਿਨ ਹੈ। ਐਤਵਾਰ ਵਾਲੇ ਦਿਨ ਅਖਬਾਰਾਂ ਵਾਲਾ ਦਸ ਵਜੇ ਤੋਂ ਬਾਅਦ ਹੀ ਆਉਂਦਾ ਹੈ।ਅਖਬਾਰਾਂ ਵਾਲਾ ਅਖਬਾਰ ਗੇਟ ਦੇ ਅੰਦਰ ਸੁੱਟ ਕੇ ਛੇਤੀ ਨਾਲ ਚਲਾ ਗਿਆ। ਮੈਂ ਅਖਬਾਰ ਚੁੱਕ ਕੇ ਇਸ ਦੀਆਂ ਮੋਟੀਆਂ, ਮੋਟੀਆਂ ਖਬਰਾਂ ਪੜ੍ਹ ਲਈਆਂ। ਫਿਰ ਮੈਂ ਅਖਬਾਰ ਦੇ ਮੈਗਜ਼ੀਨ ਸੈਕਸ਼ਨ ਨੂੰ ਪੜ੍ਹਨ ਵਿੱਚ ਰੁੱਝ ਗਿਆ। ਅਚਾਨਕ ਮੇਰੀ ਪਤਨੀ ਨੇ ਆ ਕੇ ਮੈਨੂੰ ਕਿਹਾ,”ਮੈਂ ਕੱਲ੍ਹ ਬਹਿਰਾਮ ਪੰਡਤ ਕੇਦਾਰ ਨਾਥ ਸ਼ਰਮਾ ਕੋਲ ਗਈ ਸਾਂ। ਆਪਣੇ ਗੋਗੀ ਨੂੰ ਜਿਹੜੀ ਕੁੜੀ ਦਾ ਰਿਸ਼ਤਾ ਹੁੰਦਾ, ਉਸ ਬਾਰੇ ਪੁੱਛ ਕੇ ਆਈ ਹਾਂ।”

” ਫਿਰ ਕੀ ਕਿਹਾ ਪੰਡਤ ਜੀ ਨੇ?” ਮੈਂ ਪੂਰੀ ਦਿਲਚਸਪੀ ਲੈਂਦੇ ਹੋਏ ਆਖਿਆ।
” ਉਸ ਨੇ ਕਿਹਾ ਕਿ ਆਪਣੇ ਗੋਗੀ ਤੇ ਕੁੜੀ ਦੇ ਸਿਰਫ ਬਾਰਾਂ ਗੁਣ ਸੂਤਰ ਹੀ ਮਿਲਦੇ ਆ। ਕਾਮਯਾਬ ਰਿਸ਼ਤੇ ਲਈ ਘੱਟੋ ਘੱਟ 27 ਗੁਣ ਸੂਤਰ ਜ਼ਰੂਰ ਮਿਲਣੇ ਚਾਹੀਦੇ ਆ। ਇਸ ਕਰਕੇ ਇਹ ਰਿਸ਼ਤਾ ਨਾ ਕਰਿਓ।”
” ਤੈਨੂੰ ਪਤਾ ਹੀ ਆ ਕਿ ਕੁੜੀ ਐੱਮ. ਏ., ਬੀ. ਐੱਡ.ਪਾਸ ਐ। ਉਸ ਨੇ ਟੀ.ਈ. ਟੀ. ਵੀ ਪਾਸ ਕੀਤਾ ਹੋਇਐ। ਇੱਕ, ਦੋ ਸਾਲ ਵਿੱਚ ਉਸ ਨੂੰ ਟੀਚਰ ਦੀ ਨੌਕਰੀ ਵੀ ਮਿਲ ਸਕਦੀ ਐ। ਨਾਲੇ ਕੁੜੀ ਦੇ ਨੈਣ-ਨਕਸ਼ ਵੀ ਠੀਕ ਨੇ ਤੇ ਉਸ ਦੇ ਮੰਮੀ, ਡੈਡੀ ਵੀ ਨੌਕਰੀ ਕਰਦੇ ਆ। ਹੋਰ ਤਾਂ ਹੋਰ ਆਪਣੇ ਪਿੰਡ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਉਸ ਦਾ ਪਿੰਡ ਆ।ਫਿਰ ਤੈਨੂੰ ਹੋਰ ਕੀ ਚਾਹੀਦਾ। ਜਦੋਂ ਆਪਣਾ ਵਿਆਹ ਹੋਇਆ ਸੀ, ਉਸ ਵੇਲੇ ਕਿਹੜਾ ਕਿਸੇ ਨੇ ਸਾਡੇ ਗੁਣ-ਸੂਤਰ ਮੇਲੇ ਸਨ। ਕੀ ਆਪਣਾ ਰਿਸ਼ਤਾ ਚੰਗੀ ਤਰ੍ਹਾਂ ਨਹੀਂ ਨਿਭ ਰਿਹਾ?”
ਮੇਰੀ ਪਤਨੀ ਨੇ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ। ਉਸ ਨੂੰ ਇਨ੍ਹਾਂ ਵਿੱਚ ਵਜ਼ਨ ਲੱਗਾ। ਉਸ ਨੇ ਹੌਲੀ ਦੇਣੀ ਇਸ ਰਿਸ਼ਤੇ ਲਈ ‘ਹਾਂ ‘ ਕਰ ਦਿੱਤੀ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੇ ਮਿੱਤਰ ਕਿਸੇ ਖਜਾਨੇ ਨਾਲੋ ਘੱਟ ਨਹੀਂ ਹੁੰਦੇ।
Next articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਗੂੰਜ ਦਾ ਰੈਜ਼ੋਨੈਂਸ’ ਦੇ ਸਿਰਲੇਖ ਹੇਠ ਕਰਵਾਇਆ ਗਿਆ ਸਲਾਨਾ ਸਮਾਗਮ ਲੋਕਾਂ ਦੇ ਮਨਾਂ ਤੇ ਛੱਡ ਗਿਆ ਆਪਣੀ ਗੂੜੀ ਛਾਪ