ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਤੋਂ ਰਾਜਨੀਤੀ ਟਾਈਗਰ ਦੇ ਬਾਬਾ ਬੋਹੜ ਨਾਮ ਨਾਲ ਮੰਨੇ ਜਾਂਦੇ ਸਾਬਕਾ ਸਵਰਗੀ ਵਿਧਾਇਕ ਸ੍ਰੀ ਰਾਮ ਕਿਸ਼ਨ ਕਟਾਰੀਆਂ ਦੀ ਨੂੰਹ ਵਿਧਾਇਕ ਬੀਬੀ ਸੰਤੋਸ਼ ਕਟਾਰੀਆਂ ਜਿੰਨਾਂ ਦਾ ਜਨਮ 13 ਅਗਸਤ 1966 ਨੂੰ ਪੰਜਾਬ ਵਿਚ ਹੋਇਆ | ਬੀਬੀ ਸੰਤੋਸ਼ ਕਟਾਰੀਆਂ ਨੇ 2002 ਵਿਚ ਜ਼ਿਲ੍ਹਾਂ ਪਰਿਸ਼ਦ ਦੇ ਚੇਅਰਪਰਸਨ ਬਨਣ ਦਾ ਮੌਕਾ ਮਿਲਿਆ ਅਤੇ 2007 ਵਿੱਚ ਬਲਾਚੌਰ ਤੋਂ ਵਿਧਾਨ ਸਭਾ ਚੋਣ ਲੜੀ ਲੇਕਿਨ ਕਿਸਮਤ ਨੇ ਸਾਥ ਨਹੀ ਦਿੱਤਾ ਅਤੇ 1101 ਵੋਟਾਂ ਨਾਲ ਹਾਰ ਗਏ | ਲੇਕਿਨ ਮਿਹਨਤ ਇਮਾਨਦਾਰੀ ਦੇ ਨਾਲ ਇਲਾਕੇ ਵਿੱਚ ਲਗਤਾਰ ਜਨਤਾ ਦੇ ਦੁੱਖ ਸੁੱਖ ਵਿੱਚ ਸਾਂਝੀਵਾਲਤਾ ਕਾਇਮ ਰੱਖੀ ਅਤੇ ਫਿਰ ਉਨ੍ਹਾਂ 2022 ਦੇ ਵਿਧਾਨ ਸਭਾ ਚੋਣਾਂ ਵਿਚ ਬਲਾਚੌਰ ਤੋਂ ਚੋਣ ਲੜੀ ਅਤੇ ਚੰਗੀ ਲੀਡ ਨਾਲ ਜਿੱਤ ਹਾਸਿਲ ਕੀਤੀ |ਬੀਬੀ ਸੰਤੋਸ਼ ਕਟਾਰੀਆਂ ਜੀ ਬਹੁਤ ਮਿਲਨਸਾਰ ਸੁਭਾਅ ਦੇ ਮਾਲਿਕ ਹਨ | ਜ਼ਿਕਰਯੋਗ ਹੈ ਕਿ ਬੀਬੀ ਸੰਤੋਸ਼ ਕਟਾਰੀਆਂ ਦਾ ਸਹੁਰਾ ਸਾਹਿਬ ਸਾਬਕਾ ਸਵਰਗੀ ਵਿਧਾਇਕ ਸ੍ਰੀ ਰਾਮ ਕਿਸ਼ਨ ਕਟਾਰੀਆ ਜੋ ਕਿ ਪੋਜੇਵਾਲ ਦੇ ਪਿਛਲੇ ਇਲਾਕੇ ਵਿਚ ਸਿੱਖਿਆ ਦਾ ਮਸੀਹਾ ਦੇ ਨਾਮ ਨਾਲ ਜਾਣੇ ਜਾਦੇ ਸੀ | ਉਨ੍ਹਾਂ ਨੇ ਆਪਣੇ ਵਿਧਾਇਕ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਤੇ ਦਬਾਅ ਬਣਾ ਕੇ ਪੋਜੇਵਾਲ ਵਿੱਚ ਸਰਕਾਰੀ ਕਾਲਜ ਅਤੇ ਨਵੋਦਿਆ ਵਿਦਿਆਲਿਆ ਬਣਵਾਇਆ | ਆਪਣੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਬਲਾਚੌਰ ਉਪ ਤਹਿਸੀਲ ਨੂੰ ਤਹਿਸੀਲ ਦਾ ਦਰਜਾ ਦੁਵਾਇਆ ਅਤੇ ਉਨ੍ਹਾਂ ਦਾ ਦੇਹਾਂਤ 8 ਅਕਤੂਬਰ 2023 ਨੂੰ ਹੋ ਗਿਆ |ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਅੰਤਰਾਸ਼ਟਰੀ ਗੁੱਜਰ ਸਾਂਸਦ ਟੀਮ ਭੈਣ ਸੰਤੋਸ਼ ਕਟਾਰੀਆਂ ਦਾ ਉੱਜਵਲ ਭਵਿੱਖ ਦੇ ਲਈ ਕਾਮਨਾ ਕਰਦੀ ਹੈ ਕਿ ਉਹ ਹੋਰ ਬਲੁੰਦੀਆ ਤੱਕ ਪਹੁੰਚਣ ਦੇ ਇਲਾਕੇ ਦੇ ਵਿਕਾਸ ਕਰਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



