ਗੁਜਰਾਤ: ਭੁਪਿੰਦਰ ਪਟੇਲ ਦੇ 24 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ, ਰੂਪਾਨੀ ਦੇ ਕਿਸੇ ਮੰਤਰੀ ਨੂੰ ਨਹੀਂ ਮਿਲੀ ਥਾਂ

ਅਹਿਮਦਾਬਾਦ (ਸਮਾਜ ਵੀਕਲੀ):  ਗੁਜਰਾਤ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਜਿੰਦਰ ਤ੍ਰਿਵੇਦੀ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਸਾਬਕਾ ਪ੍ਰਧਾਨ ਜੀਤੂ ਵਘਾਨੀ ਸਮੇਤ 24 ਮੰਤਰੀਆਂ ਨੇ ਅੱਜ ਇੱਥੇ ਗੁਜਰਾਤ ਸਰਕਾਰ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ। ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਅਗਵਾਈ ਵਾਲੇ ਸਾਬਕਾ ਮੰਤਰੀ ਮੰਡਲ ਦੇ ਕਿਸੇ ਵੀ ਮੰਤਰੀ ਨੂੰ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਰਾਜਪਾਲ ਆਚਾਰੀਆ ਦੇਵਵ੍ਰਤ ਨੇ 10 ਕੈਬਨਿਟ ਮੰਤਰੀਆਂ ਅਤੇ 14 ਰਾਜ ਮੰਤਰੀਆਂ ਨੂੰ ਸਹੁੰ ਚੁਕਾਈ, ਜਿਨ੍ਹਾਂ ਵਿੱਚ ਸੁਤੰਤਰ ਚਾਰਜ ਵਾਲੇ ਪੰਜ ਰਾਜ ਮੰਤਰੀ ਸ਼ਾਮਲ ਹਨ।

ਗੁਜਰਾਤ ‘ਚ ਭੁਪਿੰਦਰ ਪਟੇਲ ਦੀ ਅਗਵਾਈ ਵਾਲੀ ਸਰਕਾਰ ਦੇ ਨਵੇਂ ਮੰਤਰੀ ਅੱਜ ਬਾਅਦ ਦੁਪਹਿਰ ਡੇਢ ਵਜੇ ਗਾਂਧੀਨਗਰ ਸਥਿਤ ਰਾਜ ਭਵਨ ’ਚ ਸਹੁੰ ਚੁੱਕੀ,ਜਿਨ੍ਹਾਂ ਨੇ ਸਹੁੰ ਚੁੱਕੀ ਉਨ੍ਹਾਂ ਵਿੱਚ ਰਾਜੇਂਦਰ ਤ੍ਰਿਵੇਦੀ, ਜੀਤੂ ਵਘਾਨੀ, ਰਿਸ਼ੀਕੇਸ਼ ਪਟੇਲ, ਪੂਰਨੇਸ਼ ਮੋਦੀ, ਰਾਘਵਜੀ ਪਟੇਲਕਨੂਭਾਈ ਦੇਸਾਈ, ਕੀਰਿਤ ਸਿੰਘ ਰਾਣਾ, ਨਰੇਸ਼ ਪਟੇਲ, ਪ੍ਰਦੀਪ ਪਰਮਾਰ, ਅਰਜੁਨ ਸਿੰਘ ਚੌਹਾਨ ਸ਼ਾਮਲ ਹਨ। ਪਹਿਲਾਂ ਇਹ ਸਮਾਗਮ ਬੁੱਧਵਾਰ ਨੂੰ ਹੋਣਾ ਸੀ ਪਰ ਐਨ ਮੌਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਸਮਾਗਮ ਵੀਰਵਾਰ ਨੂੰ ਰੱਖ ਦਿੱਤਾ। ਸਮਾਗਮ ਨੂੰ ਅੱਗੇ ਪਾਉਣ ਦੇ ਕਾਰਨ ਨਹੀਂ ਦੱਸੇ ਗਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਲਪਾ ਸ਼ੈੱਟੀ ਨੇ ਕਿਹਾ,‘ਮੈਨੂੰ ਨੀਂ ਪਤਾ ਮੇਰਾ ਘਰਵਾਲਾ ਕੀ ਕਰਦਾ ਸੀ’
Next articleਜੱਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ ਬਦਲਣ ਤੋਂ ਪਾੜ੍ਹੇ ਔਖੇੇ