ਕਸੂਰ

ਕਰਮਜੀਤ ਸਿੰਘ ਢਿੱਲੋਂ

(ਸਮਾਜ ਵੀਕਲੀ)

ਅਰੂਸਾ ਦਾ ਸੀਤਾਫਲ ਤੇ ਚੀਕੂ ਅੈਂਨਾ ਮਸ਼ਹੂਰ ਹੋ ਗਿਆ।
ਕਿਆਸੀ ਸਾਲਾਂ ਗੱਭਰੂ ਇਸ਼ਕ ਚ ਮਗ਼ਰੂਰ ਹੋ ਗਿਆ।

ਬਿਨ ਕੱਫ਼ਣ ਬੂਹੇ ਲਾਸ਼ਾਂ , ਰੂਹਾਂ ਇੰਝ ਵਿਲਕ ਦੀਆਂ।
ਵੋਟਾਂ ਪਾਕੇ ਜਨਤਾ ਤੋਂ ,ਦੱਸੋ ਕੀ ਕਸੂਰ ਹੋ ਗਿਆ।

੧.ਹੱਥ ਵਿੱਚ ਗੁਰਬਾਣੀ ਲੈ ਕੇ, ਖਾਧੀਆਂ ਜੋ ਕਸਮਾਂ ਸੀ।
ਅਮਲ ਤਾਂ ਕੀ ਹੋਣਾ ਸੀ,ਬੱਸ ਝੂਠੀਆਂ ਰਸਮਾਂ ਸੀ।
ਗੱਭਰੂਆਂ ਨੂੰ ਨਾੜੀ ਲੱਗੇ, ਚਿੱਟੇ ਦਾ ਸਰੂਰ ਹੋ ਗਿਆ।
ਵੋਟਾਂ ਪਾਕੇ ਜਨਤਾ ਤੋਂ ਦੱਸੋ ਕੀ ਕਸੂਰ ਹੋ ਗਿਆ।

੨.ਘਰ ਘਰ ਨੌਕਰੀ ਬੇਰੁਜ਼ਗਾਰੀ ਬਣਗੀ।
ਆਪਸੀ ਰੰਜਿਸ਼ ਪੰਚਾਇਤਾਂ ਲਈ ਮੁਖ਼ਤਿਆਰੀ ਬਣਗੀ।
ਜੋ ਪਹੁੰਚੇ ਨਾ ਗਰੀਬਾਂ ਤੱਕ, ਆਨਲਾਈਨ ਸਹੂਲਤ ਸਰਕਾਰੀ ਬਣਗੀ।
ਨਾਨਕ ਦੀ ਬਾਣੀ ਖੜੀ ਕਤਾਰਾਂ ਚ, ਬੇਅਦਬੀ ਦੇ ਇਨਸਾਫ਼ ਦਾ ਨਸੂਰ ਹੋ ਗਿਆ।
ਵੋਟਾਂ ਪਾਕੇ ਜਨਤਾ ਤੋਂ ਦੱਸੋ ਕੀ ਕਸੂਰ ਹੋ ਗਿਆ।

੩.ਵਜੀਰਾਂ ਦੇ ਮਹਿਲਾਂ ਵਿੱਚ ਰੌਣਕਾਂ ਐਸ਼ ਨਜ਼ਾਰੇ ਨੇ।
ਹੱਕ ਮੰਗਣ ਵਾਲਿਆਂ ਦੇ, ਪੁਲਿਸ ਖਿਝ ਡੰਡੇ ਮਾਰੇ ਨੇ।
ਔਖ਼ੇ ਪੜ੍ਹਕੇ, ਟੈਂਕੀਆਂ ਤੇ ਚੜ੍ਹਕੇ
ਜੇ ਰਿੜਕ ਰਿੜਕ ਰੋਟੀ ਕਮਾਉਣੀ ਸੀ।
ਦੱਸੋ ਇਹੋ ਜਿਹੀ ਸਰਕਾਰ ੜਗੜਕੇ ਕੀ ਫ਼ੋੜੇ ਲਾਉਣੀ ਸੀ।
ਵਜ਼ੀਫ਼ੇ ਚੱਟਕੇ ਨੇਤਾ ਜੀ ਮਸ਼ਹੂਰ ਹੋ ਗਿਆ।
ਵੋਟਾਂ ਪਾਕੇ ਜਨਤਾ ਤੋਂ ਦੱਸੋ ਕੀ ਕਸੂਰ ਹੋ ਗਿਆ।

੪.ਛੇ ਮਹੀਨੇ ਹੋ ਗੲੇ ਮਾਵਾਂ ਭੈਣਾਂ ਧਰਨੇ ਤੇ ਬੈਠੀਆਂ।
ਬਜ਼ੁਰਗਾਂ ਨੇ ਹੱਥੀ ਪੁੱਤਾਂ ਦੀਆਂ ਚਿਤਾਵਾਂ ਸੇਕੀਆਂ।
ਅਣਮਨੁੱਖੀ ਤਸ਼ੱਦਦ ਦੀਆਂ ਕੲੀ ਪੀੜਾਂ ਦੇਖੀਆਂ।
ਸੈਂਟਰ ਨੂੰ ਰਾਜਨੀਤੀ ਦਾ ਅੰਨ੍ਹਾ ਗਰੂਰ ਹੋ ਗਿਆ।
ਮੋਦੀ ਜੀ ਦੱਸੋ ਵੋਟਾਂ ਪਾਕੇ ਸਾਤੋਂ ਕੀ ਕਸੂਰ ਹੋ ਗਿਆ।

ਕਰਮਜੀਤ ਸਿੰਘ ਢਿੱਲੋਂ

ਕੰਮਾਂ 9878113076

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਸੰਨ ਰੂਹਾਂ ਦਾ ਮਿਲਾਪ
Next articleਕਬਿੱਤ ਛੰਦ