(ਸਮਾਜ ਵੀਕਲੀ)
ਡਾਕਟਰ ਇੰਦਰਜੀਤ ਕਮਲ
ਅਮਰੂਦ ਤਾਂ ਸਾਰਿਆਂ ਨੇ ਹੀ ਖਾਧੇ ਹੋਣਗੇ ਅਤੇ ਇਹਦੇ ਫਾਇਦੇ ਵੀ ਸਾਰੇ ਜਾਣਦੇ ਹੋਣਗੇ । ਆਓ ਅੱਜ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਚਾਹ ਦੇ ਫਾਇਦੇ ਦੱਸੀਏ । ਅਮਰੂਦ ਦੇ ਪੱਤੇ ਖਾਣ ਨਾਲ ਮੂੰਹ ਵਿੱਚੋਂ ਆ ਰਹੀ ਬਦਬੂ ਤੋਂ ਰਾਹਤ ਮਿਲਦੀ ਹੈ । ਕਈ ਸ਼ਰਾਬ ਪੀਣ ਦੇ ਸ਼ੌਕੀਨ ਸ਼ਰਾਬ ਪੀਣ ਤੋਂ ਬਾਅਦ ਅਮਰੂਦ ਦੇ ਪੱਤੇ ਚੱਬਦੇ ਵੇਖੇ ਹਨ ।
1 ਅਮਰੂਦ ਦੇ ਪੱਤਿਆਂ ਦੀ ਚਾਹ ਪੀਣ ਨਾਲ ਸਾਡੀ ਰੋਗ ਪ੍ਰਤੀ ਰੋਧਕ ਸ਼ਕਤੀ ਵਧਦੀ ਹੈ ਅਤੇ ਸਰੀਰ ਵਿਚਲੀ ਫਾਲਤੂ ਚਰਬੀ ਨਿਕਲ ਜਾਂਦੀ ਹੈ ।
2 ਅਮਰੂਦ ਦੇ ਪੱਤਿਆਂ ਦੀ ਚਾਹ ਪੀਣ ਨਾਲ ਔਰਤਾਂ ਨੂੰ ਮਾਹਵਾਰੀ ਵੇਲੇ ਹੋਣ ਵਾਲੇ ਲੱਕ ਅਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ ।
3 ਐਂਟੀਬੈਕਟੀਰੀਅਲ ਗੁਣ ਹੋਣ ਕਾਰਨ ਕੇ ਪੇਟ ਦੇ ਬਹੁਤ ਸਾਰੇ ਰੋਗਾਂ ਤੋਂ ਰਾਹਤ ਮਿਲਦੀ ਹੈ ।
4 ਇਹ ਚਾਹ ਲਿਵਰ ਨੂੰ ਮਜ਼ਬੂਤ ਕਰਦੀ ਹੈ ਅਤੇ ਕਬਜ਼ ਤੋੜਦੀ ਹੈ ।
5 ਇਹ ਚਾਹ ਦੰਦ ਮਸੂੜਿਆਂ ਦੀ ਸੋਜ਼ਿਸ਼ ਤੋਂ ਰਾਹਤ ਦਿਵਾਉਂਦੀ ਹੈ ।
6 ਇਹ ਸ਼ੂਗਰ ਅਤੇ ਬਲੱਡ ਪਰੈਸ਼ਰ ਨੂੰ ਕੰਟਰੋਲ ਕਰਦੀ ਹੈ ।
7 ਇਹ ਚਾਹ ਕੁਝ ਦਿਨ ਲਗਾਤਾਰ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ ।
ਤਰੀਕਾ : ਅਮਰੂਦ ਦੇ ਤਾਜ਼ਾ ਅਤੇ ਸਾਫ ਸੁਥਰੇ 7, 8 ਪੱਤੇ ਲੈ ਕੇ ਚੰਗੀ ਤਰ੍ਹਾਂ ਧੋ ਲਓ । ਦੋ ਗਿਲਾਸ ਪਾਣੀ ਉਬਾਲੋ ਅਤੇ ਉਬਲਦੇ ਪਾਣੀ ਵਿੱਚ ਇਹ ਧੋ ਕੇ ਸਾਫ ਕੀਤੇ ਪੱਤੇ ਅਤੇ ਤਿੰਨ ਚਾਰ ਟੋਪੀ ਵਾਲੇ ਵਧੀਆ ਲੌਂਗ ਪਾਓ । ਜਦੋਂ ਪਾਣੀ ਉਬਲਕੇ ਚੌਥਾ ਹਿੱਸਾ ਯਾਨੀ ਅੱਧਾ ਗਿਲਾਸ ਰਹਿ ਜਾਏ ਤਾਂ ਪੁਣ ਕੇ ਕੋਸਾ ਕੋਸਾ ਘੁੱਟ ਘੁੱਟ ਕਰਕੇ ਪੀ ਲਓ । ਇਹਦੇ ਵਿੱਚ ਤੁਸੀਂ ਥੋੜ੍ਹਾ ਸ਼ਹਿਦ ਵੀ ਪਾ ਸਕਦੇ ਹੋ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly