ਪ੍ਰੀਤਾਂ ਦਾ ਪਹਿਰੇਦਾਰ

(ਸਮਾਜ ਵੀਕਲੀ)

1938 ਵਿਚ ਪੀ੍ਤਨਗਰ ਵਸਾਇਆ,
ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਜੀ।
ਰੇਲਵੇ ਵਿੱਚ ਕਲਰਕ/ਇੰਜਨੀਅਰ (18ਸਾਲ) ਰਹੇ,
ਗੁਰਬਖਸ਼ ਸਿੰਘ ਜੀ “ਪੀ੍ਤਲੜ੍ਹੀ” ਦਾਰ ਜੀ।

ਕਵੀ ਧਨੀ ਰਾਮ ਚਾਤ੍ਰਿਕ ਰਾਹੀਂ ਲੋਪੋਕੇ ਦੀ ਖਰੀਦੀ 376 ਵਿੱਘੇ ਜ਼ਮੀਨ,
ਹਵੇਲੀ,ਚਾਰ ਬੁਰਜਾਂ ਵਾਲ਼ੀ ਫ਼ਸੀਲ, ਅਸਤਬਲ, ਖੂਹ ਤਾਲਾਬ, ਆਦਿ ਤੇ ਨਗਰ ਵਸਾਇਆ।
ਲਾਹੌਰ ਤੇ ਕਸ਼ਮੀਰ ਵਿਚਕਾਰ ਨੂਰ ਜਹਾਂ ਦੀ ਠਾਹਰ ਵਾਲੀ ਵਿਰਾਸਤ ਮੌਜ਼ੂਦ,
ਹੋਰ ਵੀ ਵਿਰਾਸਤੀ ਬਾਰਾਂਦਰੀਆਂ ਨੇ ਆਲਾ ਦੁਆਲਾ ਚਮਕਾਇਆ।

ਵਿਦੇਸ਼ਾਂ ਵਿੱਚ ਘੁੰਮ ਮੁੜ ਆਏ ਵਤਨ,
ਪੀ੍ਤਲੜੀ੍ ਰਾਹੀਂ ਆਪਣੀ ਵਿਚਾਰਧਾਰਾ ਦਾ ਕੀਤਾ ਪਸਾਰ ।
ਫ਼ੈਜ਼ ਅਹਿਮਦ ਫ਼ੈਜ਼, ਨਾਨਕ ਸਿੰਘ ਵਰਗੇ ਵਿਦਵਾਨਾਂ ਨੂੰ ਅਪਣੇ ਨਾਲ ਜੋੜਿਆ,
ਹੋਰਾਂ ਨੂੰ ਮੈਗਜ਼ੀਨ ਨਾਲ ਜੋੜ ਖ਼ੁਦ ਵੀ ਸਨ ਵਾਰਤਕ ਦੇ ਸ਼ਾਹਕਾਰ।

ਯੂਐਸੲਏ, ਕਨੇਡਾ,ਯੂਰਪ ਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਘੁੰਮੇ,
ਮੈਗਜ਼ੀਨ ਪ੍ਰੀਤਲੜ੍ਹੀ ਬਾਲ ਸੰਦੇਸ਼ ਤੋਂ ਬਿਨਾਂ ਕਿਤਾਬਾਂ ਲਿਖੀਆਂ।
ਮੱਧ ਵਰਗ ਅਤੇ ਪੇਸ਼ੇਵਰਾਂ ਨੂੰ ਦਿੰਦੇ ਦਿਲਾਸਾ ਅਤੇ ਹਿੰਮਤ ਬਖ਼ਸ਼ਦੇ,
ਗ਼ਲਤ ਕੀਮਤਾਂ ਮੁਸੀਬਤਾਂ ਦੀ ਜੜ੍ਹ, ਆਪ ਬਣੇ ਪ੍ਰੀਤਾਂ ਦੇ ਪਹਿਰੇਦਾਰ।

ਬੱਚਿਆਂ ਵਾਸਤੇ ਵਧੀਆ ਮਾਡਲ ਸਕੂਲ ਸੀ ਚਲਾਇਆ,
ਮੇਰਾ ਵੱਡਾ ਭਰਾ ਵੀ ਵੰਡ ਵੇਲ਼ੇ ਤੱਕ ਉਥੇ ਪੜਿਆ।
ਦਸਵੀਂ ਦੇ ਪੇਪਰ ਵਿੱਚੇ ਰਹਿਗੇ,ਅੰਬਾਲੇ ਡਿਊਟੀ ਲੱਗੀ ਸੋਸ਼ਲ ਸੇਵਾ ਦੀ,
ਕੈਂਪ ਦੇ ਵਿਚ ਹੀ ਬਿਮਾਰ ਹੋ ਗਿਆ, ਡਿਗਰੀ ਦਾ ਕੰਮ ਰਹਿ ਗਿਆ ਧਰਿਆ।

ਬਟਵਾਰੇ ਦੇ ਦਿਨੀਂ ਬਹੁਤੇ ਵਾਸੀ ਚਲੇ ਗਏ ਹੋਰ ਸ਼ਹਿਰਾਂ ਵਿੱਚ,
ਦਾਰ ਜੀ ਦਾ ਪਰਿਵਾਰ ਗਿਆ ਦਿੱਲੀ ਪਰ ਦਿਲ ਨਾ ਲੱਗਿਆ।
1950 ਚ ਵਾਪਸ ਆਏ ਪ੍ਰੀਤਨਗਰ ਦੁਬਾਰਾ ਹੋਈ ਰੌਣਕ,
ਆਖਰੀ ਦਮ ਤੱਕ (1977) ਇਥੇ ਹੀ ਸਰੀਰ ਛੱਡਿਆ।

ਦਾਰ ਜੀ ਦੀ ਮੌਤ ਤੋਂ ਦੋ ਦਹਾਕਿਆਂ ਬਾਅਦ,
ਗੁਰਬਖਸ਼ ਸਿੰਘ-ਨਾਨਕ ਸਿੰਘ ਫਾਊਂਡੇਸ਼ਨ ਟਰੱਸਟ ਬਣਾਇਆ।
ਲੇਖਕ ਦੀ ਵੱਡੀ ਪੁਤਰੀ ਉਮਾ ਨੂੰ ਥਾਪਿਆ ਪ੍ਰਧਾਨ,
ਸੂਬੇ ਭਰ ਦੇ ਤੇ ਸਥਾਨਕ ਲੋਕਾਂ ਅਤੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਨਾਟਕਾਂ ਨਾਲ ਸਿਖਿਆ ਤੇ ਮਨੋਰੰਜਨ ਜਾਂਦਾ ਹੈ ਕਰਾਇਆ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 14-10-2022

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਅਤੇ ਬੋਰਡ ਆਫ ਡਾਇਰੈਕਟਰ ਵੱਲੋਂ 6ਵਾਂ ਪੇ ਕਮਿਸ਼ਨ ਦਾ ਏਜੰਡਾ ਪਾਸ ਕਰਨ ਤੇ ਮਿੱਲ ਮੁਲਾਜ਼ਮਾਂ ਨੇ ਕੀਤਾ ਧੰਨਵਾਦ ।
Next articleਮਿਹਨਤ