ਬੱਚਿਆਂ ਵਿੱਚ ਵੱਧ ਰਹੀ ਡਿਪ੍ਰੈਸ਼ਨ ਦੀ ਸਮੱਸਿਆ

(ਸਮਾਜ ਵੀਕਲੀ)

ਕੋਈ ਚੀਜ਼ ਕਿਤੇ ਰੱਖ ਕੇ ਭੁੱਲ ਜਾਣਾ, ਗੱਲ ਕਰਦਿਆਂ ਕਰਦਿਆਂ ਗੱਲ ਵਿਸਰ ਜਾਣੀ, ਖ਼ੁਦ ਨੂੰ ਬੋਝ ਸਮਝਣਾ, ਇਕੱਲੇ ਰਹਿਣਾ ਪਸੰਦ ਕਰਨਾ, ਘੱਟ ਬੋਲਣਾ, ਖਾਣਾ ਚੰਗਾ ਨਾ ਲੱਗਣਾ, ਨਸ਼ਿਆਂ ਦੇ ਆਦਤ, ਚਿੜਚਿੜਾਪਣ ,ਗੁੱਸਾ ,ਫ਼ਿਕਰ ,ਚਿੰਤਾ ਆਦਿ ਇਹ ਸਾਰੀਆਂ ਸਮੱਸਿਆਵਾਂ ਦੇ ਸੰਸਾਰ ਵਿੱਚ ਹਰ ਅਮੀਰ ਗ਼ਰੀਬ ਲੋਕ ਸਿਕਾਰ ਹਨ। ਉਪਰੋਕਤ ਸਾਰੀਆਂ ਸਮੱਸਿਆਵਾਂ ਲਈ ਇੱਕ ਸ਼ਬਦ ਡਿਪ੍ਰੈਸ਼ਨ ਵੀ ਵਰਤਿਆ ਜਾਦਾ ਹੈ । ਸਾਡੇ ਵਿੱਚ ਡਿਪ੍ਰੈਸ਼ਨ ਦੀ ਸਮੱਸਿਆ ਨਾ ਸਿਰਫ ਬਦਲਦੀ ਜੀਵਨ ਸ਼ੈਲੀ ,ਖਾਣ ਪੀਣ ਕਰਕੇ ਹੈ ਸਗੋਂ ਸੋਸ਼ਲ ਮੀਡੀਏ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਵੀ ਹੈ ।

ਸੰਸਾਰ ਭਰ ਚ ਹਰ ਰੋਜ਼ ਡਿਪਰੈਸ਼ਨ ਕਰਕੇ ਲੱਖਾਂ ਲੋਕ ਖੁਦਕੁਸ਼ੀਆਂ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਵੱਡਿਆਂ ਤੋਂ ਜ਼ਿਆਦਾ ਅੱਜਕੱਲ੍ਹ ਬੱਚਿਆਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ । ਇਹ ਸਮੱਸਿਆ ਕਰਕੇ ਬੱਚੇ ਗਲਤ ਰਸਤੇ ਅਖਤਿਆਰ ਕਰਕੇ ਭਵਿੱਖ ਨੂੰ ਬਰਬਾਦ ਕਰ ਲੈਂਦੇ ਹਨ। ਸਮਾਂ ਲੰਘਣ ਤੇ ਪਛਤਾਵੇ ਦੇ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਰਹਿਦਾ। ਦਿਨੋਂ ਦਿਨ ਵਧ ਰਹੀ ਡਿਪ੍ਰੈਸ਼ਨ ਦੀ ਸਮੱਸਿਆ ਭਵਿੱਖ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ ।ਇਸ ਦੇ ਹਰ ਰੋਜ਼ ਤੇਜ਼ੀ ਨਾਲ ਵਧਣ ਦੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਵਿੱਚ ਮੁੱਖ ਹੈ ਮਾਂ ਬਾਪ ਦਾ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਨਾ ਕਰਕੇ ਆਪਣੇ ਕੰਮ ਤਕ ਸੀਮਤ ਰਹਿਣਾ।

ਬੱਚਿਆਂ ਨੂੰ ਸਕੂਲੀ ਪੜ੍ਹਾਈ ਤਕ ਘਰੋਂ ਸਕੂਲ ਤੇ ਸਕੂਲੋਂ ਘਰ ਤਕ ਸੀਮਤ ਰੱਖ ਕੇ ਦਾਇਰਾ ਛੋਟਾ ਕਰਨਾ । ਜਿਸ ਕਾਰਨ ਬੱਚਿਆਂ ਵਿੱਚ ਲਗਾਤਾਰ ਚਿੜਚਿੜਾਪਣ ,ਗੁੱਸਾ ,ਅਵਿਸ਼ਵਾਸ, ਮਨੋਰੋਗ ਵੱਧ ਜਾਦੇ ਹਨ । ਆਪਣੇ ਮਾਂ ਬਾਪ ਤੋਂ ਲਾਂਭੇ ਹੋਇਆ ਬੱਚਾ ਇਕੱਲਤਾ ਮਹਿਸੂਸ ਕਰਨ ਲੱਗ ਪੈਂਦਾ ਹੈ। ਅੱਜ ਕੱਲ੍ਹ ਦੀ ਭੱਜ ਨੱਠ ਦੀ ਜ਼ਿੰਦਗੀ ਵਿੱਚ ਇਕੱਲਾਪਣ ਮਨੁੱਖੀ ਹੋਂਦ ਨੂੰ ਅੰਦਰੋਂ ਖੋਖਲਾ ਕਰਦਾ ਜਾ ਰਿਹਾ ਹੈ। ਪੂੰਜੀਵਾਦ ਦਾ ਵੱਧਦਾ ਚਲਣ, ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ , ਦੌਲਤ ਸ਼ੌਹਰਤ ਦਾ ਨਸ਼ਾ, ਇਕੱਲੇਪਣ ਦੇ ਕੁਝ ਮੁੱਖ ਕਾਰਨ ਹਨ ।

ਇਕੱਲਤਾ ਬੱਚਿਆਂ ਨੂੰ ਨਸ਼ਿਆਂ ਵੱਲ ,ਮਾੜੀ ਸੰਗਤ ਵੱਲ, ਨਿੱਜਤਾ ਤੋਂ ਦੂਰ ਲੈ ਜਾਂਦੀ ਹੈ। ਪੁਰਾਤਨ ਸਮੇਂ ਵਿੱਚ ਮਨੁੱਖ ਚਾਹੁੰਦਾ ਹੋਇਆ ਵੀ ਇਕੱਲਤਾ ਮਹਿਸੂਸ ਨਹੀਂ ਕਰਦਾ ਸੀ।ਬਜ਼ੁਰਗ ਇਸ ਇਕੱਲਤਾ ਨੂੰ ਸ਼ਾਇਦ ਜਾਣਦੇ ਵੀ ਨਹੀਂ ਸਨ ਉਹ ਸੱਥਾਂ ਵਿੱਚ ਬੈਠ ਕੇ ਸਾਰੀ ਦੁਨੀਆਂ ਦੀਆਂ ਗੱਲਾਂ ਕਰਦੇ ਰਹਿੰਦੇ ਸਨ ਬੱਚੇ ਰਲ ਮਿਲ ਕੇ ਖੇਡਦੇ ਸਨ। ਅੱਜ ਸੰਸਾਰ ਵਿੱਚ ਸੰਚਾਰ ਦੇ ਸਾਧਨ ਅਤੇ ਟਕਨਾਲੋਜੀ ਵਧਣ ਦੇ ਨਾਲ ਭਾਵੇਂ ਉਹ ਸਾਰੀ ਦੁਨੀਆਂ ਨਾਲ ਜੁੜਿਆ ਹੈ ਪਰ ਅਸਲੋਂ ਮਨੁੱਖ ਦਾ ਦਾਇਰਾ ਛੋਟਾ ਹੋਇਆ ਹੈ ਇਕੱਲਤਾ ਦੇ ਕਾਰਨ ਲਗਾਤਾਰ ਡਿਪ੍ਰੈਸ਼ਨ ਅਤੇ ਚਿੰਤਾ ਵਿਚ ਵਾਧਾ ਹੋਇਆ ਹੈ ਲਗਾਤਾਰ ਸੱਥਾਂ ਖ਼ਤਮ ਹੋ ਰਹੀਆਂ ਨੇ ਬੱਚਿਆਂ ਦੀਆਂ ਖੇਡਾਂ ਗਲੀਆਂ ਮੈਦਾਨਾਂ ਗਰਾਉਂਡਾਂ ਚੋਂ ਇਕ ਇਲੈਕਟ੍ਰੋਨਿਕ ਮਸ਼ੀਨ ਫੋਨ ਦੇ ਵਿਚ ਕੈਦ ਹੋ ਕੇ ਰਹਿ ਗਈਆਂ ਹਨ ਜਿਸ ਕਾਰਨ ਇਹਨਾਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਕਰਕੇ ਇਕ ਵਿਅਕਤੀ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਉਨ੍ਹਾਂ ਤੋਂ ਬਹੁਤ ਦੂਰ ਮਹਿਸੂਸ ਕਰਦਾ ਹੈ। ਡਿਪਰੈਸਨ ਦੇ ਸ਼ਿਕਾਰ ਸਾਨੂੰ ਹਰ ਖੇਤਰ ਅਤੇ ਖਿੱਤੇ ਵਿੱਚ ਮਿਲ ਜਾਣਗੇ ।

ਪੁਰਾਤਨ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਸੀ ।ਰਿਸ਼ੀ ਮੁਨੀ ਅਧਿਆਤਮ ਪਾਂਧੀ (ਇਕੱਲਤਾ) ਇਕਾਂਤ ਚਾਹੁੰਦੇ ਸਨ ਜੋ ਹਰ ਵਿਅਕਤੀ ਵਿਸ਼ੇਸ਼ ਲਈ ਲਾਹੇਵੰਦ ਹੈ। ਉਹ ਬਿਹਤਰ ਸਮਾਜ ਦੀ ਉਸਾਰੀ ਲਈ ਕੁਝ ਨੁਕਤੇ ਇਕਾਂਤ ਵਿੱਚ ਬੈਠ ਕੇ ਤਿਆਰ ਕਰਦੇ ਸਨ । ਉਹ ਵਿਸ਼ੇਸ਼ ਵਿਸ਼ਿਆਂ ਤੇ ਬਿਹਤਰ ਢੰਗ ਨਾਲ ਖੋਜ ਕਰਕੇ ਇਕ ਵਿਕਸਤ ਸਮਾਜ ਤੇ ਉਸਾਰੂ ਸੋਚ ਪੈਦਾ ਕਰਨ ਲਈ ਤੱਤਪਰ ਰਹਿੰਦੇ ਸਨ। ਆਪਣੀ ਜ਼ਿੰਦਗੀ ਦੇ ਮਹਾਨ ਆਸੇ ਨੂੰ ਉਨ੍ਹਾਂ ਨਰ ਵੱਖ ਵੱਖ ਧਾਰਮਕ ਗ੍ਰੰਥਾਂ ਵਿਚ ਪੇਸ਼ ਕੀਤਾ ਹੈ ।

ਮਾਤਾ ਪਿਤਾ ਦੀ ਮਾਇਕ ਪਦਾਰਥਾਂ ਨੂੰ ਇਕੱਠੇ ਕਰਨ ਦੀ ਹੋੜ ਅਤੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਨਕਰਾਤਮਿਕ ਚਿੰਤਾ ਬੱਚਿਆਂ ਨੂੰ ਮਾਤਾ ਪਿਤਾ ਵੱਲੋਂ ਥੋਪੇ ਹੋਏ ਖਿੱਤੇ ਵਿਚ ਪੈਣ ਲਈ ਲਗਾਤਾਰ ਫੋਰਸ ਕਰਨਾ ਵੀ ਡਿਪਰੈਸ਼ਨ ਦਾ ਕਾਰਨ ਬਣ ਰਹੀ ਹੈ । ਇਸ ਦਾ ਭਿਆਨਕ ਸਿੱਟਾ ਇਹ ਨਿਕਲਦਾ ਹੈ ਕਿ ਬੱਚਿਆਂ ਦੀ ਪ੍ਰਤਿਭਾ ਉਨ੍ਹਾਂ ਦੇ ਅੰਦਰ ਹੀ ਖ਼ਤਮ ਹੋ ਜਾਂਦੀ ਹੈ ਜਿਸ ਕਾਰਨ ਉਹ ਸਮਾਜ ਵਿੱਚ ਆਪਣੀ ਪ੍ਰਤਿਭਾ ਦੇ ਅਨੁਕੂਲ ਆਪਣੀਆਂ ਯੋਗ ਸੇਵਾਵਾਂ ਨਹੀਂ ਦੇ ਪਾਉਂਦੇ ।ਕਿਉਂਕਿ ਮਾਪੇ ਆਪਣੇ ਬੱਚੇ ਨੂੰ ਆਪਣੀ ਮਰਜ਼ੀ ਦੇ ਕੋਰਸ ਵਿੱਚ ਪਾ ਕੇ ਉਸ ਦਾ ਭਵਿੱਖ ਸਾਰਥਕ ਤੇ ਉਸਾਰੂ ਬਣਾਉਣ ਦੀ ਥਾਂ ਬਰਬਾਦ ਕਰ ਦਿੰਦੇ ਹਨ । ਮਾਪਿਆਂ ਵੱਲੋਂ ਲਗਾਤਾਰ ਪਾਏ ਜਾ ਰਹੇ ਇਸ ਫੋਰਸ ਦਾ ਸਿੱਧਾ ਹਮਲਾ ਬੱਚੇ ਦੇ ਦਿਮਾਗ ਅਤੇ ਮਨ ਤੇ ਹੁੰਦਾ ਹੈ। ਜਿਸ ਕਰਕੇ ਸਰੀਰ ਮੁਖੀ ਦਿਮਾਗ ਰਿਣਾਤਮਕ ਵਿਚਾਰਾਂ ਦਾ ਹੋ ਕੇ ਆਪਣੀ ਦੁਨੀਆਂ ਭੁੱਲ ਉਧਾਰ ਦੀ ਜ਼ਿੰਦਗੀ ਦਾ ਆਦੀ ਹੋ ਜਾਂਦਾ ਹੈ ਇਹ ਰਿਣਾਤਮਕ ਊਢਾਹੂ ਸੋਚ ਬੰਦੇ ਲਈ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਬਣਦੀ ਹੈ

ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਚਾਰ ਦੱਸ ਕੇ ਉਨ੍ਹਾਂ ਤੇ ਪਹਿਰਾ ਦੇਣ ਦੀ ਨਸੀਹਤ ਦਿੰਦੇ ਹਾਂ ਪਰ ਅਸਲੋਂ ਮਨੁੱਖ ਕਿਸੇ ਨਾ ਕਿਸੇ ਗੁਣ ਵਿਚ ਮੁਹਾਰਤ ਦੇ ਨਾਲ ਧਰਤੀ ਤੇ ਆਉਦਾ ਹੈ ਉਸਦਾ ਇਹ ਗੁਣ ਸਾਡੀ ਸੋਕਾਰਡ ਸੋਚ ਜਾਂ ਵਿਚਾਰ ਭਾਰੂ ਪੈਣ ਕਾਰਨ ਵੀ ਸਮੱਸਿਆਵਾਂ ਵਿੱਚ ਵਾਧਾ ਹੁੰਦਾ ਹੈ । ਦੁਨੀਆਂ ਵਿੱਚ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਕਰੋੜਾਂ ਲੋਕ ਕੁਝ ਨੁਕਤਿਆਂ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਕੇ ਸੋਹਣੀ ਤੇ ਸੁਚੱਜੀ ਜ਼ਿੰਦਗੀ ਜਿਉਂ ਸਕਦੇ ਹਨ

ਧਿਆਨ ਗੋਚਰ ਕੁਝ ਨੁਕਤੇ
੧. ਮਾਪੇ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨਾਲ ਬਤੀਤ ਕਰ ਕੇ ਉਨ੍ਹਾਂ ਦੇ ਦਿਲ ਦੇ ਕਰੀਬੀ ਦੋਸਤ ਬਣ ਕੇ ਉਨ੍ਹਾਂ ਦੇ ਰਾਹ ਦਸੇਰੇ ਬਣਨ ਦਾ ਯਤਨ ਕਰਨ ਕਿਉਂਕਿ ਸਭ ਤੋਂ ਵੱਡੀ ਘਾਟ ਅਪਣੱਤ ਦੀ ਹੈ ਜੋ ਬੱਚੇ ਮਹਿਸੂਸ ਕਰਦੇ ਹਨ ਮਾਂ ਬਾਪ ਅਤੇ ਚੰਗੇ ਦੋਸਤ ਬਣ ਕੇ ਆਪਣੇ ਬੱਚਿਆਂ ਦੇ ਕਰੀਬ ਰਹਿਣ ਤਾਂ ਜੋ ਉਹ ਨਸ਼ੇ ਅਤੇ ਬੁਰੇ ਲੋਕਾਂ ਦੀ ਸੰਗਤ ਵਿੱਚ ਨਾ ਪੈਣ ਤੇ ਖ਼ੁਸ਼ ਰਹਿੰਦੇ ਹੋਇਆਂ ਆਪਣੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਤੇ ਅੱਗੇ ਵੱਧਣ।

੨.ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਣ ਲਈ ਖੁੱਲ੍ਹੇ ਛੱਡ ਦੇਣਾ ਬਿਹਤਰੀ ਹੈ। ਦਿਮਾਗ ਵਿਕਸਤ ਹੋਣ ਦੇ ਨਾਲ ਨਾਲ ਸਰੀਰ ਦਾ ਵਿਕਸਤ ਹੋਣਾ ਜ਼ਿਆਦਾ ਮਾਇਨੇ ਰੱਖਦਾ ਹੈ ਕਿਉਂਕਿ “ਨਰੋਏ ਸਰੀਰ ਵਿੱਚ ਨਰੋਆ ਮਨ ਹੁੰਦਾ ਹੈ” ਇਸ ਨਾਲ ਬੱਚਾ ਪੰਜਾਹ ਪਾਪਾਂ ਤੋਂ ਬਚ ਜਾਂਦਾ ਹੈ ਜੋ ਬਿਹਤਰ ਸਮਾਜ, ਸੁਚੱਜੀ ਜ਼ਿੰਦਗੀ ਲਈ ਬੜਾ ਲਾਭਦਾਇਕ ਹੈ

੩.ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਦਾ ਮੌਕਾ ਦੇਣਾ ਚਾਹੀਦਾ ਹੈ ਤ‍ਾਂ ਜੋ ਬੱਚੇ ਮਾਤਾ ਪਿਤਾ ਦੀ ਵਿਚਾਰਧਾਰਾ ਨੂੰ ਆਪਣੇ ਆਪ ਤੇ ਥੋਪਿਆ ਜਾ ਰਿਹਾ ਮਹਿਸੂਸ ਨਾ ਕਰਨ । ਮਾਪੇ ਬੱਚੇ ਦੇ ਗੁਣਾਂ ,ਵਿਚਾਰਾਂ ,ਹਰਕਤਾਂ ਮੁਤਾਬਿਕ ਉਸ ਦੀ ਇੱਛਾ ਦੇ ਅਨੁਸਾਰ ਮਿਲਦੇ ਜੁਲਦੇ ਖਿੱਤੇ ਵਿਚ ਪੜ੍ਹਾਈ ਕਰਨ ਦਾ ਮੌਕਾ ਪ੍ਰਦਾਨ ਕਰਨ ।ਖਿੱਤਾ ਚੁਣਨਾ ਬੱਚੇ ਦੀ ਮਰਜ਼ੀ ਤੇ ਛੱਡਣ ਸਿਰਫ਼ ਯੋਗਦਾਨ ਪਾਉਣ ।

੪.ਵਿਹਲੇ ਸਮਾਂ ਬਰਬਾਦ ਕਰਨ ਦੀ ਥਾਂ ਹਮੇਸ਼ਾਂ ਕੋਈ ਨਾ ਕੋਈ ਕੰਮਕਾਰ ਕਰਦੇ ਰਹਿਣਾ ਚਾਹੀਦਾ ਹੈ। ਕੁਦਰਤ ਨੂੰ ਨੇੜੇ ਤੋਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਜ਼ਿੰਦਗੀ ਦੇ ਵਿੱਚ ਸਕੂਨ ਮਿਲਦਾ ਹੈ।

ਮੰਗਤ ਸਿੰਘ ਲੌਂਗੋਵਾਲ
9878809036

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਗੀ ਹੋ ਗਿਆ ਵੇ……..
Next articleਬੰਦ ਪਏ ਅਦਿੱਖ ਲਾਂਘੇ