ਸਮੂਹ ਨੰਬਰਦਾਰ ਡੀ.ਸੀ ਅਤੇ ਐਸ.ਐਸ.ਪੀ ਨਾਲ ਹਰ ਤਰਾਂ ਸਹਿਯੋਗ ਕਰਨਗੇ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ 

ਡੀ.ਸੀ ਜਲੰਧਰ ਡਾ: ਹਿਮਾਂਸ਼ੂ ਅਗਰਵਾਲ ਅਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਤੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਅਸ਼ੋਕ ਸੰਧੂ ਨੂਰਮਹਿਲ ਅਤੇ ਸਾਥੀ ਨੰਬਰਦਾਰ ਪ੍ਰਸ਼ਾਸਨ ਦੀ ਮਦਦ ਦਾ ਸੰਕਲਪ ਲੈਣ ਉਪਰੰਤ।

 ਡੀ.ਸੀ ਸਾਹਿਬ ਦੇ ਹੁਕਮਾਂ ਅਨੁਸਾਰ ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ – ਨੰਬਰਦਾਰ ਯੂਨੀਅਨ

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਵੱਲੋਂ ਰੈੱਡ ਕਰਾਸ ਆਡੀਟੋਰੀਅਮ ਜਲੰਧਰ ਵਿਖੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿੱਥੇ ਪੁਲਿਸ, ਖੇਤੀਬਾੜੀ, ਪ੍ਰਦੂਸ਼ਣ ਬੋਰਡ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਉੱਥੇ ਜ਼ਿਲ੍ਹਾ ਜਲੰਧਰ ਦੇ ਨੰਬਰਦਾਰ ਸਾਹਿਬਾਨਾਂ ਨੂੰ ਉਚੇਚੇ ਤੌਰ ਤੇ ਸੱਦਾ ਪੱਤਰ ਭੇਜਿਆ ਗਿਆ। ਜ਼ਿਲ੍ਹਾ ਪ੍ਰਧਾਨ ਨੰਬਰਦਾਰ ਅਸ਼ੋਕ ਸੰਧੂ ਨੂਰਮਹਿਲ ਨੇ ਇਸ ਜ਼ਰੂਰੀ ਮੀਟਿੰਗ ਦੀ ਮਹੱਤਤਾ ਨੂੰ ਸਮਝਦਿਆਂ ਜ਼ਿਲ੍ਹੇ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਸੁਨੇਹੇ ਲਗਾਏ ਜਿਸ ਤਹਿਤ ਨੰਬਰਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਫਲਸਰੂਪ ਮਾਣਯੋਗ ਡੀ.ਸੀ ਸਾਹਿਬ ਨੇ ਭਰਵੇਂ ਇਕੱਠ ਵਿੱਚ ਸਨਮਾਨ ਪੂਰਵਕ ਲਹਿਜੇ ਨਾਲ ਨੰਬਰਦਾਰਾਂ ਪਾਸੋਂ ਪ੍ਰਸ਼ਾਸਨ ਦੀ ਮਦਦ ਕਰਨ ਲਈ ਆਖਿਆ ਕਿ ਨੰਬਰਦਾਰ ਕਿਸਾਨਾਂ ਨੂੰ ਜਾਗਰੂਕ ਕਰਨ ਕਿ ਉਹ ਕਿਸੇ ਵੀ ਹਾਲਤ ਵਿੱਚ ਪਰਾਲੀ, ਰਹਿੰਦ-ਖੂਹੰਦ ਆਦਿ ਨੂੰ ਅੱਗ ਨਾ ਲਗਾਉਣ, ਉਹਨਾਂ ਕਿਹਾ ਕਿ ਪ੍ਰਸ਼ਾਸਨ ਵੀ ਕਿਸੇ ਵੀ ਕੀਮਤ ‘ਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਉਲੰਘਣਾ ਨਹੀਂ ਹੋਣ ਦੇਵੇਗਾ ਅਤੇ ਕਾਨੂੰਨ ਤਹਿਤ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ। ਇਸ ਮੀਟਿੰਗ ਵਿੱਚ ਜ਼ਿਲ੍ਹਾ ਜਲੰਧਰ ਦੇ ਐਸ.ਐਸ.ਪੀ ਸ. ਹਰਪ੍ਰੀਤ ਸਿੰਘ ਖੱਖ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੁਦ ਵੀ ਕਿਸਾਨ ਹਨ ਪਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਕਾਨੂੰਨ ਨੂੰ ਵਿਵਸਥ ਕਰਨਾ ਉਹਨਾਂ ਦਾ ਪਹਿਲਾ ਧਰਮ ਹੈ। ਇਸ ਮੌਕੇ ਏ.ਡੀ.ਸੀ (ਜਨਰਲ) ਮੇਜਰ ਡਾ. ਅਮਿਤ ਮਹਾਜਨ, ਏ.ਡੀ.ਸੀ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਏ.ਡੀ.ਸੀ (ਦਿਹਾਤੀ ਵਿਕਾਸ) ਬੁੱਧੀਰਾਜ ਸਿੰਘ, ਐੱਸ. ਡੀ. ਐੱਮ. ਬਲਬੀਰ ਰਾਜ ਸਿੰਘ, ਲਾਲ ਵਿਸ਼ਵਾਸ, ਰਣਦੀਪ ਸਿੰਘ ਹੀਰ, ਅਮਨਪਾਲ ਸਿੰਘ ਫਿਲੌਰ, ਸ਼ੁੱਭੀ ਆਂਗਰਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇੰਜੀ. ਸੰਦੀਪ ਕੁਮਾਰ, ਸਕੱਤਰ ਰੈੱਡ ਕਰਾਸ ਸੋਸਾਇਟੀ ਇੰਦਰਦੇਵ ਸਿੰਘ ਸਮੇਤ ਸਮੂਹ ਕਲੱਸਟਰ, ਨੋਡਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਮੀਟਿੰਗ ਉਪਰੰਤ ਨੰਬਰਦਾਰ ਸਾਹਿਬਾਨਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹਾ ਸਕੱਤਰ ਜਨਰਲ ਸੁਰਿੰਦਰ ਸਿੰਘ, ਜ਼ਿਲ੍ਹਾ ਖਜਾਨਚੀ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ, ਜ਼ਿਲ੍ਹਾ ਪ੍ਰੈਸ ਸਕੱਤਰ ਤਰਸੇਮ ਲਾਲ, ਸਲਾਹਕਾਰ ਅਨਿਲ ਕੁਮਾਰ ਸੂਦ ਨੇ ਫੈਸਲਾ ਲਿਆ ਕਿ ਉਹ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕਰਨਗੇ, ਇਸ ਨੇਕ ਕਾਰਜ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਸਲ ਰੂਪ ਵਿੱਚ ਮਦਦ ਕਰਨਗੇ। ਦੱਸ ਦੇਈਏ ਕਿ ਨੰਬਰਦਾਰ ਗੁਰਦੇਵ ਸਿੰਘ ਨਾਗਰਾ, ਜਰਨੈਲ ਸਿੰਘ ਗਦਰਾ, ਅਜੀਤ ਰਾਮ, ਬੂਟਾ ਸਿੰਘ ਤਲਵਣ, ਭਜਨ ਲਾਲ ਪਬਮਾ, ਦਿਲਾਵਰ ਚੰਦ ਸਰਹਾਲੀ, ਮੋਹਨ ਸਿੰਘ ਆਦਮਪੁਰ, ਜਗਦੀਸ਼ ਕੌਰ ਪੱਦੀ ਖਾਲਸਾ, ਵਿਜੇ ਕੁਮਾਰ ਭੋਗਪੁਰ, ਹਰਜਿੰਦਰ ਕੁਮਾਰ ਤੱਗੜ, ਜੋਗਿੰਦਰ ਸਹੋਤਾ ਅਲਾਵਲ ਪੁਰ ਨੇ ਆਪਣੇ ਡੀ.ਸੀ. ਸਾਹਿਬ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਵਿੱਚ ਸਪੀਕਰਾਂ ਰਾਹੀਂ ਲੋਕਾਂ ਨੂੰ ਸੂਚਿਤ ਕਰਨਾ ਜਾਰੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਉਧੋਵਾਲ ਦੇ ਵੱਖ-ਵੱਖ ਵਾਰਡਾਂ ਦੇ ਕਿਸਾਨਾਂ ਦੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੀਆਂ ਗਈਆਂ ਕੱਲ 11 ਵਜੇ ਤੋਂ 3 ਵਜੇ ਤੱਕ ਮਹਿਤਪੁਰ ਏਰੀਏ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ।
Next articleਸਿਹਤ ਸੰਸਥਾਵਾਂ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਸੰਪੂਰਣ ਜਾਂਚ ਮੁਫਤ ਕੀਤੀ ਜਾਂਦੀ ਹੈ – ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ