ਨਵਵਿਆਹੇ ਜੋੜਿਆਂ ਨੂੰ ਖ਼ਾਲਸਾ ਫੋਰਸ ਸਮਾਜ ਸੇਵਾ ਦਲ ਪੰਜਾਬ ਤੇ ਭਗਵਾਨ ਵਾਲਮੀਕਿ ਸੇਵਾ ਸੁਸਾਇਟੀ ਵੱਲੋਂ ਅਸ਼ੀਰਵਾਦ ਦਿੱਤਾ ਗਿਆ
ਦਾਨੀ ਸੱਜਣਾਂ ਵੱਲੋਂ ਜ਼ਰੂਰਤ ਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਖਾਲਸਾ ਫੋਰਸ ਸਮਾਜ ਸੇਵਾ ਦਲ ਪੰਜਾਬ (ਰਜਿ) ਅਤੇ ਭਗਵਾਨ ਵਾਲਮੀਕਿ ਸੇਵਾ ਸੁਸਾਇਟੀ ਟਿੱਬਾ ਵੱਲੋਂ ਆਪਣੇ ਲੋਕ ਭਲਾਈ ਦੇ ਕੰਮਾਂ ਨੁੰ ਵੀ ਜਾਰੀ ਰੱਖਦੇ ਹੋਏ 5 ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਟਿੱਬਾ ਦੀ ਦਾਣਾ ਮੰਡੀ ਵਿੱਚ ਕਰਵਾਏ ਗਏ। ਇਸ ਦੌਰਾਨ ਬਾਬਾ ਅਜੀਤ ਸਿੰਘ ਜੀ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਭਾਗੋ ਬੁੱਢਾ, ਸੁਖਦੇਵ ਸਿੰਘ ਟਿੱਬਾ ਪ੍ਰਧਾਨ ਭਗਵਾਨ ਵਾਲਮੀਕਿ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਨਵਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ।ਇਸ ਦੌਰਾਨ ਬਾਬਾ ਅਜੀਤ ਸਿੰਘ ਜੀ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਭਾਗੋ ਬੁੱਢਾ ਨੇ ਕਿਹਾ ਕਿ ਖਾਲਸਾ ਫੋਰਸ ਸਮਾਜ ਸੇਵਾ ਦਲ ਤੇ ਭਗਵਾਨ ਵਾਲਮੀਕਿ ਸੇਵਾ ਸੋਸਾਇਟੀ ਟਿੱਬਾ ਵੱਲੋਂ ਇਹ ਪਵਿੱਤਰ ਕਾਰਜ ਆਰੰਭਿਆ ਗਿਆ ਸੀ। ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਕ੍ਰਿਪਾ ਨਾਲ ਸੰਪੰਨ ਕਰਵਾਇਆ ਹੈ।
ਉਹਨਾਂ ਕਿਹਾ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰਹਿਣਗੇ।ਉਹਨਾਂ ਨਵਵਿਆਹੇ ਜੋੜਿਆਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ। ਉਹਨਾਂ ਨੇ ਨਵਵਿਆਹੇ ਜੋੜਿਆਂ ਨੂੰ ਗੁਰੂ ਵਾਲੇ ਬਣ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸ ਦੌਰਾਨ ਜਿੱਥੇ ਚਾਹ ਤੇ ਦੁਪਿਹਰ ਦੇ ਲੰਗਰ ਦਾ ਪ੍ਰਬੰਧ ਪ੍ਰਬੰਧਕਾਂ ਦੁਆਰਾ ਬਾਖੂਬੀ ਢੰਗ ਨਾਲ ਕੀਤਾ ਗਿਆ। ਉਥੇ ਹੀ ਇਸ ਦੌਰਾਨ ਦਾਨੀ ਸੱਜਣਾਂ ਵੱਲੋਂ ਜਿਹਨਾਂ ਵਿੱਚ ਭਗਵਾਨ ਵਾਲਮੀਕਿ ਸੇਵਾ ਸੁਸਾਇਟੀ ਟਿੱਬਾ, ਪ੍ਰਧਾਨ ਸੁਖਦੇਵ ਸਿੰਘ, ਹਰਜਿੰਦਰ ਕੁਮਾਰ ਗਿੱਲ ,ਕਰਨਦੀਪ ਮੋਮੀ, ਕਰਨ ਮੋਮੀ, ਮਾਸਟਰ ਲਖਵਿੰਦਰ ਸਿੰਘ, ਵਰਿੰਦਰ ਸਿੰਘ, ਬਿਮਲਾ ਦੇਵੀ , ਅੰਮੀਤਾ. ਮੈਬਰ ਹਰਜਿੰਦਰ ਸਿੰਘ ਲਖਬੀਰ ਸਿੰਘ ਮੋਮੀ ਨਵਵਿਆਹੇ ਜੋੜਿਆਂ ਨੂੰ ਬੈੱਡ, ਅਲਮਾਰੀ, ਕੁਰਸੀਆਂ, ਬਿਸਤਰੇ ਤੇ ਬਰਤਨ ਤੋਂ ਇਲਾਵਾ ਹੋਰ ਜ਼ਰੂਰਤ ਦਾ ਸਮਾਨ ਮਹੁੱਈਆ ਕਰਵਾਇਆ ਗਿਆ।