(ਸਮਾਜ ਵੀਕਲੀ)   ਪਾਣੀ ਮਨੁੱਖੀ ਜੀਵਨ ਦਾ ਅਧਾਰ ਹੈ। ਪਾਣੀ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਅੱਜ ਪੂਰੀ ਦੁਨੀਆਂ ਵਿੱਚ ਸਿਰਫ਼ 2% ਪਾਣੀ ਹੀ ਪੀਣਯੋਗ ਹੈ।98% ਪਾਣੀ ਖਾਰਾ ਹੈ ਜਾਂ ਵਰਤਣਯੋਗ ਨਹੀਂ ਹੈ। ਅੱਜ ਦੁਨੀਆਂ ਵਿੱਚ ਕਈ ਦੇਸ਼ ਅਜਿਹੇ ਹਨ ਜਿੱਥੇ ਪੀਣ ਲਈ ਸਾਫ਼ ਪਾਣੀ ਹੀ ਨਹੀਂ ਹੈ। ਲੋਕ ਖਾਰੇ ਪਾਣੀ ਨੂੰ ਉਬਾਲ ਕੇ ਜਾਂ ਗੰਦੇ ਪਾਣੀ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਜਦੋਂ ਕਿ ਸਾਡੇ ਭਾਰਤ ਦੇਸ਼ ਵਿੱਚ ਪੀਣ ਲਈ ਸਾਡੇ ਕੋਲ ਪਾਣੀ ਤਾਂ ਉਪਲਬਧ ਹੈ।ਪਰ ਅਸੀਂ ਪਾਣੀ ਦੀ ਸੰਭਾਲ ਕਰਨ ਤੋਂ ਅਸਮਰਥ ਹਾਂ।
           ਸਾਡੇ ਆਪਣੇ ਪੰਜਾਬ ਵਿੱਚ ਪਾਣੀ ਇਸ ਪੱਧਰ ਤੇ ਪਹੁੰਚ ਚੁੱਕਾ ਹੈ ਕਿ ਕਈ ਮਾਹਿਰਾਂ ਦਾ ਕਹਿਣਾ ਹੈ ਕਿ 2030 ਤੱਕ ਪੰਜਾਬ ਦੀ ਧਰਤੀ ਹੇਠਲੇ ਪਾਣੀ ਖ਼ਤਮ ਹੋ ਜਾਵੇਗਾ।ਪਰ ਅਸੀਂ ਅਜੇ ਤੱਕ ਵੀ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕੇ ਹਾਂ। ਅੱਜ ਦੇ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਇੱਕ ਵੱਡਾ ਮੱਸਲਾ ਹੈ। ਜੇਕਰ ਅਸੀ ਅਜੇ ਵੀ ਨਹੀਂ ਸਮਝੇ ਤਾਂ ਸ਼ਾਇਦ ਅਸੀਂ ਵੀ ਇੱਕ ਦਿਨ ਪਾਣੀ ਤੋਂ ਵਾਂਝੇ ਹੋ ਜਾਵਾਂਗੇ।
           ਪੰਜਾਬ ਵਿੱਚ ਅੱਜ ਪਾਣੀ ਦੀ ਇਹ ਸਥਿਤੀ ਹੈ ਕਿ ਪਾਣੀ 150-200 ਫੁੱਟ ਤੇ ਚੱਲਿਆ ਗਿਆ ਹੈ।ਕਈ ਜ਼ਿਲ੍ਹਿਆਂ ਵਿੱਚ ਪੀਣਯੋਗ ਪਾਣੀ ਨਹੀਂ ਹੈ ਜਿਵੇਂ ਕਿ ਰੋਪੜ। ਕੁਝ ਜ਼ਿਲ੍ਹਿਆਂ ਵਿੱਚ ਪਾਣੀ ਹੀ ਨਹੀਂ ਹੈ।ਇਸ ਦੇ ਕਈ ਮੁੱਖ ਕਾਰਨ ਹਨ। ਜਿਵੇਂ ਕਿ ਪੰਜਾਬ ਵਿੱਚ ਜੀਰੀ ਦੀ ਫ਼ਸਲ ਦਾ ਰੁਝਾਨ ਵਿਚ ਵਾਧਾ, ਵਿਕਾਸ ਦੀ ਦੌੜ ਵਿੱਚ ਕਾਰਖਾਨਿਆਂ ਦਾ ਵਧਣਾ,ਲੋਕਾਂ ਦਾ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਨਾ ਹੋਣਾ ਆਦਿ।ਆਪ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਜੀਰੀ ਇੱਕ ਅਜਿਹੀ ਫ਼ਸਲ ਹੈ ਜੋ ਸਭ ਵੱਧ ਪਾਣੀ ਨੂੰ ਆਪਣੇ ਅੰਦਰ ਸੋਖਦੀ ਹੈ।ਇਸ ਫ਼ਸਲ ਕਾਰਨ ਹੀ ਪੰਜਾਬ ਵਿੱਚ ਪਾਣੀ ਦਾ ਪੱਧਰ ਹਰ ਸਾਲ ਘੱਟਦਾ ਜਾ ਰਿਹਾ ਹੈ। ਕਾਰਖਾਨਿਆਂ ਦੀ ਗਿਣਤੀ ਵਧਣ ਕਾਰਨ ਵੀ ਪਾਣੀ ਦੀ ਦੁਰਵਰਤੋਂ ਵਿਚ ਵਾਧਾ ਹੋਇਆ ਹੈ।
            ਅੱਜ ਦੇ ਇਸ ਵਿਚ ਵਿਕਾਸ ਦੀ ਦੌੜ ਵਿਚ ਭਾਵੇਂ ਅਸੀਂ ਪੂਰੀ ਤਰ੍ਹਾਂ ਗੁੱਮ ਹੋ ਚੁੱਕੇ ਹਾਂ ਪਰ ਪਾਣੀ ਤੋਂ ਵਗੈਰ ਸਾਡਾ ਜੀਵਨ ਅਸੰਭਵ ਹੈ। ਜੇਕਰ ਅਸੀ ਵਿਕਾਸ ਕਰਦੇ ਹਾਂ ਪਰ ਜੋ ਵਿਕਾਸ ਅਸੀਂ ਕਰ ਰਹੇ ਹਾਂ ਜੇ ਇਸ ਤਰ੍ਹਾਂ ਦਾ ਵਿਕਾਸ ਸਾਨੂੰ ਪੀਣ ਲਈ ਸਾਫ਼ ਪਾਣੀ,ਸਾਹ ਲੈਣ ਲਈ ਸਾਫ਼ ਹਵਾ , ਰਹਿਣ ਲਈ ਸਾਫ਼ ਧਰਤੀ ਹੀ ਨਹੀਂ ਦੇ ਸਕਦਾ ਤਾਂ ਇਸ ਤਰ੍ਹਾਂ ਦਾ ਵਿਕਾਸ ਸਾਡੇ ਅੰਤ ਦੀ ਕਹਾਣੀ ਲਿਖ ਸਕਦਾ ਹੈ।
ਮੰਜੂ ਰਾਇਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਗ ਲੱਗਣ ਦੀਆਂ ਘਟਨਾਵਾਂ ਨੂੰ ਨਾ ਰੋਕ ਪਾਉਣਾ ਵਿੱਚੋਂ ਸਰਕਾਰ ਦੀ ਨਾਕਾਮੀ ਸਾਫ਼ ਝਲਕਦੀ ਹੈ 
Next articleਜ਼ਿੰਦਗੀ ਦਾ ਤਵਾਜ਼ਨ !!!!