(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬ੍ਲਾਕ ਸਮਰਾਲਾ ਜਿਲ੍ਹਾ ਲੁਧਿਆਣਾ ਵਲੋ ਡਾ ਪ੍ਰਕਾਸ਼ ਸਿੰਘ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਕਿਸਾਨ ਜਾਗਰੂਕਤਾ ਕੈਪ ਪਿੰਡ ਢਿੱਲਵਾ ਵਿਖੇ ਲਗਾਇਆ ਗਿਆ |ਇਸ ਕੈਪ ਦੋਰਾਨ ਕਿਸਾਨ ਵੀਰਾ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ|ਓਹਨਾ ਕਿਹਾ ਕਿ ਝੋਨੇ ਦੇ ਨਾੜ ਵਿੱਚ ਨਾਇਟ੍ਰੋਜਨ, ਸਲਫਰ, ਫਾਸਫੋਰਸ ਅਤੇ ਜੈਵਿਕ ਕਾਰਬਨ ਮਜੌੂਦ ਹੁੰਦੇ ਹਨ| ਜੇਕਰ ਕਿਸਾਨ ਵੀਰ ਪਰਾਲੀ ਖੇਤ ਵਿੱਚ ਵਹਾਉਦੇ ਹਨ ਤਾ ਜਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਉਪਜਾਊ ਸ਼ਕਤੀ ਵਧਦੀ ਹੈ|ਇਸ ਤੋ ਇਲਾਵਾ ਜ਼ਮੀਨ ਵਿੱਚ ਜੇਵਿਕ ਮਾਦੇ ਦੀ ਮਾਤਰਾ ਅਤੇ ਪਾਣੀ ਜ਼ਜ਼ਬ ਕਰਨ ਦੀ ਸ਼ਕਤੀ ਵਧਦੀ ਹੈ|ਇਸ ਮੌਕੇ ਡਾ ਕੁਲਵੰਤ ਸਿੰਘ ਏ ਡੀ ਓ ਸਮਰਾਲਾ ਦੱਸਿਆ ਕਿ ਅੱਗ ਨਾ ਲਗਾਉਣ ਨਾਲ ਜਮੀਨ ਦੀ ਉਪਰਲੀ ਪਰਤ ਵਿੱਚ ਕਿਸਾਨਾ ਮਿੱਤਰ ਜੀਵਾ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ ਅਤੇ ਵਾਤਾਵਰਣ ਵੀ ਸਾਫ਼ ਸੁਥਰਾ ਰਹਿੰਦਾ ਹੈ|ਇਸ ਮੌਕੇ ਅਗਾਹਵਧੂ ਹਰਦੀਪ ਸਿੰਘ ਢਿੱਲਵਾ ਨੇ ਪਰਾਲੀ ਦੀ ਨਾੜ ਨੂੰ ਖੇਤ ਵਿੱਚ ਵਹਾਉਣ ਦੇ ਆਪਣੇ ਪਿਛਲੇ ਕਈ ਸਾਲਾ ਦੇ ਤਜ਼ਰਬੇ ਸਾਂਝੇ ਕੀਤੇ| ਇਸ ਮੌਕੇ ਖੇਤੀਬਾੜੀ ਵਿਭਾਗ ਵਲੋ ਚਮਕੌਰ ਸਿੰਘ ਏ ਐਸ ਆਈ ਅਤੇ ਕੁਲਵਿੰਦਰ ਸਿੰਘ ਏ ਟੀ ਐਮ ਹਾਜ਼ਿਰ ਸਨ| ਕਿਸਾਨ ਵੀਰਾ ਵਿਚੋ ਹਰ੍ਲਾਭ ਸਿੰਘ,ਗੁਰਜੰਟ ਸਿੰਘ,ਕੁਲਵਿੰਦਰ ਸਿੰਘ,ਸ਼ਿੰਗਾਰਾ ਸਿੰਘ,ਗੁਰਦੀਪ ਸਿੰਘ,ਬੂਟਾ ਮਹੁਮੰਦ,ਗੁਰਤੇਜ ਸਿੰਘ,ਕਰਨੈਲ ਸਿੰਘ,ਗਜਨ ਸਿੰਘ,ਇਕ਼ਬਾਲ ਸਿੰਘ,ਰਾਮਪਾਲ ਸਿੰਘ,ਦਰਸ਼ਨ ਸਿੰਘ,ਹਰਵਿੰਦਰ ਸਿੰਘ ,ਮਨਮੋਹਨ ਸਿੰਘ,ਪਰਦੀਪ ਸਿੰਘ,ਭਰਪੂਰ ਸਿੰਘ ਗਗੜਾ,ਦਲਵੀਰ ਸਿੰਘ ਅਤੇ ਅਮਰਜੀਤ ਸਿੰਘ ਹਾਜਿਰ ਸਨ|
https://play.google.com/store/apps/details?id=in.yourhost.samajweekly