(ਸਮਾਜ ਵੀਕਲੀ)
ਕਿਉਂ ਲਬਾਂ ਤੇ ਜਿੰਦਰਾ ਲਾਇਆ ਏ,
ਗ਼ਮ ਹਾਸਿਆਂ ਵਿੱਚ ਛੁਪਾਇਆ ਏ।
ਕਦੇ ਕੋਲ ਬਿਠਾ ਕੇ ਦੱਸ ਦੇਵੀਂ,
ਜੋ ਦਿਲ ਦੇ ਵਿੱਚ ਲੁਕਾਇਆ ਏ।
ਕੋਈ ਲੱਗੀ ਸੱਟ ਜਰੂਰ ਹੋਊ,
ਤਾਹੀਓਂ ਰਾਹ ਵੱਖਰਾ ਅਪਣਾਇਆ ਏ।
ਲੱਖਾਂ ਸਵਾਲ ਜੋ ਮਨ ਵਿੱਚ ਉਲਝੇ ਨੇ,
ਤੇਰਾ ਰਾਹ ਉਹਨਾਂ ਉਲਝਾਇਆ ਏ।
ਕਦੇ ਕਰੀਂ ਕੋਸ਼ਿਸ਼ ਮਿਲਣ ਦੀ ਆਪਣੇ ਆਪ ਨੂੰ,
ਮੈਨੂੰ ਹੱਲ ਐਹੀ ਲੁਭਾਇਆ ਏ।
ਲੱਖਾਂ ਅਰਮਾਨ ਸੰਜੋਏ ਸੀ ਤੂੰ ਅੱਖਾਂ ਵਿੱਚ ਜੋ,
ਅੱਜ ਦਰਦ ਉਹਨਾਂ ਛਲਕਾਇਆ ਏ।
ਸਾਰੇ ਸਾਇਦ ਬੇ – ਐਤਬਾਰੇ ਨਹੀਂ ਹੁੰਦੇ,
ਪਰ ਤੂੰ ਸਭ ਤੇ ਠੱਪਾ ਲਾਇਆ ਏ।
ਜੋ ਪੜਿਆ ਸੀ, ਜੋ ਸਮਝਿਆ ਸੀ,
ਕਲਮ ਉਹੀ ਐਸ.ਪੀ. ਤੋਂ ਲਿਖਵਾਇਆ ਏ।
ਐੱਸ .ਪੀ . ਸਿੰਘ
ਲੈਕਚਰਾਰ ਫਿਜ਼ਿਕਸ
9888045355