ਅੰਮ੍ਰਿਤਸਰ — ਪੰਜਾਬ ਦੇ ਅੰਮ੍ਰਿਤਸਰ ‘ਚ ਠਾਕੁਰਦੁਆਰਾ ਮੰਦਰ ‘ਤੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਹੁਣ ਇਸ ਹਮਲੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਰਾਤ ਕਰੀਬ 12:35 ਵਜੇ ਹੋਇਆ। ਜਿਸ ਮੰਦਰ ‘ਚ ਇਹ ਹਮਲਾ ਹੋਇਆ ਹੈ, ਉਹ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦਾ ਠਾਕੁਰਦੁਆਰਾ ਮੰਦਰ ਹੈ। ਹਮਲੇ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਦੋਂ ਮੰਦਰ ‘ਤੇ ਇਹ ਹਮਲਾ ਹੋਇਆ ਤਾਂ ਮੰਦਰ ਦੇ ਪੁਜਾਰੀ ਵੀ ਅੰਦਰ ਸੁੱਤੇ ਹੋਏ ਸਨ ਪਰ ਖੁਸ਼ਕਿਸਮਤੀ ਨਾਲ ਮੰਦਰ ਦੇ ਪੁਜਾਰੀ ਵਾਲ-ਵਾਲ ਬਚ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਹਨ, ਜਿਨ੍ਹਾਂ ਦੇ ਹੱਥਾਂ ‘ਚ ਝੰਡਾ ਵੀ ਹੈ, ਜੋ ਕੁਝ ਸੈਕਿੰਡ ਲਈ ਮੰਦਰ ਦੇ ਬਾਹਰ ਖੜ੍ਹੇ ਹੋ ਕੇ ਮੰਦਰ ਵੱਲ ਬੰਬ ਵਰਗੀ ਕੋਈ ਚੀਜ਼ ਸੁੱਟ ਦਿੰਦੇ ਹਨ। ਜਿਵੇਂ ਹੀ ਉਹ ਉਥੋਂ ਭੱਜਦਾ ਹੈ ਤਾਂ ਮੰਦਰ ‘ਚ ਜ਼ਬਰਦਸਤ ਧਮਾਕਾ ਹੋ ਜਾਂਦਾ ਹੈ। ਜਿਸ ਮੰਦਰ ‘ਚ ਇਹ ਹਮਲਾ ਹੋਇਆ ਹੈ, ਉਹ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦਾ ਠਾਕੁਰਦੁਆਰਾ ਮੰਦਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly