ਪੋਤਰੇ ਦਾ ਜਨਮਦਨਿ ਗਰੀਬ ਬੱਚਆਿਂ ਨਾਲ ਮਨਾਇਆ

ਕੁਲਰੋਨਕ ਵਲੋ ਮਨਾਏ ਜਨਮਦਿਨ ਸਮੇਂ ਹਾਜਰ ਬੱਚੇ।
ਬਰਨਾਲਾ (ਸਮਾਜ ਵੀਕਲੀ)   (ਚੰਡਿਹੋਕ) ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੇ ਪਰਿਵਾਰ ਵੱਲੋਂ ਆਪਣੇ ਪੋਤਰੇ ਦਾ ਜਨਮਦਿਨ ਸਥਾਨਕ ਦਾਣਾ ਮੰਡੀ ਵਿੱਚ ਝੁੱਗੀਆਂ ਵਾਲੇ ਗਰੀਬ ਬੱਚਿਆਂ ਨਾਲ ਮਨਾਇਆ। ਦਾਣਾ ਮੰਡੀ ਵਿੱਚ ਰਹਿੰਦੇ ਝੁੱਗੀਆਂ ਝੌਂਪੜੀਆਂ ਦੇ ਬੱਚੇ ਦੀ ਭਲਾਈ ਲਈ ਸਮਾਜ ਸੇਵੀ ਇੰਜ . ਭਾਨ ਸਿੰਘ ਜੱਸੀ ਅਤੇ ਤੇਜਿੰਦਰ ਸਿੰਘ ਸਕਾਰਮੇਂਟੋ ਵਲੋ ਚਲਾਏ ਜਾਂਦੇ ਸ੍ਰੀ ਗੁਰੁ ਨਾਨਕ ਦੇਵ ਚੈਰੀਟੇਬਲ ਸੱਲਮ ਸੋਸਾਇਟੀ ਅਤੇ ਸ਼ਹੀਦ ਮਾਤਾ ਗੁਜਰੀ ਕੌਰ ਯਾਦਗਾਰੀ ਵਿਦਿਅਕ ਕੇਂਦਰ ਦੇ ਬੱਚਿਆਂ ਨਾਲ ਕੁਲ ਰੌਨਕ ਸਿੰਘ ਚੰਡਿਹੋਕ ਦਾ ਤੀਜਾ ਜਨਮਦਿਨ ਕੇਕ ਕਟਕੇ ਮਨਾਇਆ ਗਿਆ। ਉਪਰੰਤ ਬੱਚਿਆਂ ਨੂੰ ਬਿਸਕੁਟ ਅਤੇ ਚਿਪਸ ਦੇ ਪੈਕਟ ਵੰਡੇ ਗਏ। ਇਹਨਾਂ ਬੱਚਿਆਂ ਵਿੱਚੋਂ ਇਕ ਬੱਚੇ ਸੁਮਨ ਨੇ ਗੁਰਦਾਸ ਮਾਨ ਦਾ ਗੀਤ ਸੁਣਾ ਕੇ ਮਾਹੌਲ ਹੋਰ ਵੀ ਖੁਸ਼ ਗਵਾਰ ਬਣਾ ਦਿੱਤਾ। ਇਹਨਾਂ ਬੱਚਿਆਂ ਦੀ ਗਿਣਤੀ ਕਰੀਬ ਸਤਰ ਸੀ। ਇਸ ਚੈਰੀਟੇਬਲ ਸੋਸਾਇਟੀ ਦੇ ਸਕੂਲ ਦੀ ਮੁੱਖ ਅਧਿਆਪਕਾ ਰੀਟਾ ਕੁਮਾਰੀ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਧਿਆਪਕਾਵਾਂ ਵਿਚ ਗੁਰਦੀਪ ਕੌਰ, ਸੋਨਮ, ਸਵਰਨ ਕੌਰ ਤੋਂ ਇਲਾਵਾ ਤੇਜਿੰਦਰ ਚੰਡਿਹੋਕ, ਜੁਪਿੰਦਰ ਸਿੰਘ, ਜਸਮੀਨ ਕੌਰ, ਕੁਲ ਰੌਨਕ ਸਿੰਘ, ਹਿਮਾਂਸ਼ੀ ਗਰਗ ਅਤੇ ਖਾਵਿਸ਼ ਆਦਿ ਹਾਜਰ ਸਨ।
    ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਸ਼ਵ ਖੂਨਦਾਨ ਦਿਵਸ
Next articleਚੰਦਰਬਾਬੂ ਨਾਇਡੂ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ, ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।