(ਸਮਾਜ ਵੀਕਲੀ)
ਦਾਦੀ ਤੇਰੇ ਪੋਤਿਆਂ ਨੇ,
ਮੁੜ ਕੇ ਨਹੀਂ ਆਉਣਾ ਹੁਣ।
ਉਹਨਾਂ ਦੀਆਂ ਜੋੜੀਆਂ ਦੇ,
ਸੁਪਨੇ ਨਾ ਨਵੇਂ ਬੁਣ।
ਦਾਦੀ ਤੇਰੇ….
ਸੂਬੇ ਦੀ ਕਚਹਿਰੀ ਵਿੱਚ,
ਸਿਦਕ ਕਮਾ ਗਏ ਉਹ।
ਮੁਗਲਾਂ ਨੂੰ ਸਿੱਖੀ ਵਾਲ਼ੀ,
ਤਾਕਤ ਦਿਖਾ ਗਏ ਉਹ।
ਗੂੰਜਦੇ ਜੈਕਾਰੇ ਉੱਥੇ ਤਾਂ,
ਲਾ ਕੇ ਕੰਨ ਜ਼ਰਾ ਸੁਣ।
ਦਾਦੀ ਤੇਰੇ…..
ਤੇਰੀਆਂ ਸਿਖਾਵਤਾਂ ਨੂੰ,
ਯਾਦ ਉਹਨਾਂ ਰੱਖਿਆ।
ਸ਼ਾਨੋ ਸ਼ੌਕਤ ਦੇ ਵੱਲ ਉਹਨਾਂ,
ਰਤਾਂ ਵੀ ਨਾ ਤੱਕਿਆ।
ਸਾਰਾ ਜੱਗ ਨਿੱਕੇ-ਵੱਡਿਆਂ,
ਦੇ ਗਾਉਂਦਾ ਪਿਆ ਗੁਣ।
ਦਾਦੀ ਤੇਰੇ…..
ਗੋਬਿੰਦ ਜੀ ਨੇ ਸਾਰਾ ਟੱਬਰ,
ਲੇਖੇ ਸੀ ਲਗਾ ਦਿੱਤਾ।
ਬਹਾਦਰੀ ਦਾ ਕੌਮ ਵਿੱਚ,
ਬੂਟਾ ਸੀ ਲਗਾ ਦਿੱਤਾ।
ਖ਼ਾਲਸਾ ਸੀ ਸਾਜਿਆ ਉਹਨਾਂ,
ਪੰਜ ਪਿਆਰਿਆਂ ਨੂੰ ਚੁਣ।
ਦਾਦੀ ਤੇਰੇ…..
ਮਨਜੀਤ ਕੌਰ ਧੀਮਾਨ,
ਸਪਰਿੰਗ ਡੇਲ ਪਬਲਿਕ ਸਕੂਲ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly