ਦਾਦੀ ਮਾਂ

(ਸਮਾਜ ਵੀਕਲੀ)

ਮੇਰੇ ਦਾਦੀ ਜੀ ਕਿਸ਼ਨ ਕੌਰ ਦਾ ਜਨਮ ਪਿੰਡ ਮੁਆਈ {ਨਜਦੀਕ ਇਤਿਹਾਸਿੱਕ ਗੁਰਦਵਾਰਾ ਮੌਅ ਸਾਹਿਬ }, ਤਹਿਸੀਲ ਫਲੌਰ, ਪੰਜਾਬ ਵਿਖੇ ਸੰਨ ੧੯੦੫ ਨੂੰ ਹੋਇਆ। ਦਾਦੀ ਜੀ ਮੇਰੇ ਪੜਦਾਦਾ ਜੀ ਦੇ ਛੇ ਸਪੁੱਤਰਾਂ ਵਿਚੋਂ ਸੱਭ ਤੋਂ ਵੱਢੇ ਲੜਕੇ ਕਰਮ ਸਿੰਘ ਜੀ ਨੂੰ ਵਿਆਹੀ ਸੀ। ਉਨ੍ਹਾ ਨੇ ਆਪਣੀ ਜਿਆਦਾ ਜਿੰਦਗੀ ਇੱਕ ਬਾਂਹ ਨਾਲ ਹੀ ਕੱਡੀ, ਕਰਕੇ ਦਾਦੀ ਜੀ ਦੇ ਬੱਚੇ ਝਲਮਣ ਸਿੰਘ, ਮੋਹਿੰਦਰ ਸਿੰਘ, ਮੋਹਿੰਦਰ ਕੌਰ ਅਤੇ ਸਤਨਾਮ ਸਿੰਘ ਅਜੇ ਬਹੁੱਤ ਹੀ ਛੋਟੀ ਉਮਰ ਦੇ ਸਨ ਜਦੋਂ ਦਾਦੀ ਜੀ ਦੀ ਬਾਂਹ ਰੂੰਅ ਵਾਲੀ ਮਸ਼ੀਨ ਵਿੱਚ ਆ ਜਾਣ ਕਰਕੇ ਕੂੰਣੀ੍ਹ ਤੇ ਮੋਢੇ ਦੇ ਵਿਚਕਾਰੋਂ ਵੱਢਣੀ ਪਈ ਤਾਂ ਕਿ ਇੰਨਫੈਕਸ਼ਨ ਨਾਂ ਵੱਧ ਸਕੇ। ਉਨਾ੍ਹ ਜਿੰਨਾ ਸੁਆਦ ਸਰੋਂ ਦਾ ਸਾਗ ਹੋਰ ਕੋਈ ਵੀ ਨਹੀਂ ਬਣਾ ਸੱਕਦਾ ।ਉਹ ਚਾਰ ਭਰਾਵਾਂ ਦੀ ਭੈਣ ਸਨ।ਦਾਦੀ ਜੀ ਹੋਰਾਂ ਦਾ ਇੱਕ ਭਰਾ ਬਹੁੱਤ ਦੇਰ ਪਿੰਡ ਦੇ ਸਰਪੰਚ ਰਹੇ ਸਨ। ਉਨ੍ਹਾਂ ਕੋਲ ਹੱਟੀ ਹੋਣ ਕਰਕੇ ਉਸਨੂੰ ਸਾਰੇ ਹੱਟੀ ਵਾਲਾ ਕਹਿੰਦੇ ਸਨ।

ਉਸ ਸਮੇ ਦੇ ਘਰ ਦੀ ਹਾਲਤ ਕਾਰਨ ਮੇਰੀ ਬਚਪਨ ‘ਚ ਦੇਖ-ਭਾਲ ਦਾਦੀ ਜੀ ਨੇ ਹੀ ਕੀਤੀ।ਸਕੂਲ ਦੀਆਂ ਛੱੁਟੀਆਂ ਸਮੇ ਅਸੀਂ ਤੁਰ ਕੇ ਮੇਰੇ ਨਾਨਕੇ ਪਿੰਡ ਮੇਹਲੀ ਅਕਸਰ ਜਾਂਦੇ ਹੁੰਦੇ ਸੀ।ਮੈਂ ਆਪਣੀ ਬਹੁੱਤੀ ਜਿੰਦਗੀ ਦਾਦੀ ਜੀ ਤੋਂ ਦੂਰ ਹੀ ਕੱਟੀ ਹੈ, ਕਿਉਂਕਿ ਉਦੋਂ ਮੈਂ ਛੇਵੀਂ ਕਲਾਸ ਵਿੱਚ ਹੀ ਪੜ੍ਹਦਾ ਹੁੰਦਾ ਸੀ ਜਦੋਂ ਦੇ ਅਸੀਂ ਬਰਤਾਨੀਆ ਆ ਗਏ। ਪਰ ਦਾਦੀ ਜੀ ਸਾਡੇ ਚਾਚਾ ਜੀ ਮਹਿੰਦਰ ਸਿੰਘ ਨਾਲ ਪਿੰਡ ਹੀ ਰਹੇ।

ਦਿੰਨ, ਹਫਤੇ, ਮਹੀਨੇ, ਸਾਲ ਬੀਤਦੇ ਗਏ। ਬੇਸ਼ੱਕ ਅਸੀਂ ਇੱਕ ਦੂਜੇ ਤੋਂ ਬਹੁੱਤ ਹੀ ਦੂਰ ਸੀ, ਦਾਦੀ-ਪੋਤੇ ਦੇ ਪਿਆਰ ਵਿੱਚ ਜ਼ਰਾ ਵੀ ਘਾਟ ਨਹੀਂ ਆਈ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਦਾਦੀ ਜੀ ਪੰਜ ਤਖਤਾਂ ਤੋਂ ਇਲਾਵਾ ਹਰਿਮੰਦਰ ਸਾਹਿਬ, ਗੋਇੰਦਵਾਲ, ਤਰਨ ਤਾਰਨ ਅਤੇ ਹੇਮਕੁੰਢ ਸਾਹਿਬ ਵੀ ਜਾ ਆਏ ਸਨ।

‘ਦਾਦੀ ਮਾਂ ਦਾ ਪਿਆਰ’ ਕਵਿੱਤਾ ਮੈਂ ਆਪਣੀ ਦਾਦੀ ਜੀ ਨੂੰ ਇੱਕ ਚਿੱਠੀ ਵਿੱਚ ਉਦੋਂ ਲਿਖੀ ਸੀ, ਜਦੋਂ ਮੇਰੇ ਮਾਤਾ ਜੀ, ਪਿਤਾ ਜੀ ਅਤੇ ਅਸੀਂ ਸਾਰੇ ਪੀ੍ਰਵਾਰ ਨੇ ਗਰਮੀਆਂ ਦੀਆਂ ਛੁਟੀਆਂ ਨੂੰ ਉਨ੍ਹਾਂ ਨੂੰ ਮਿਲਣ ਜਾਣਾ ਸੀ। ਪਰ ਇਹ ਪਿਆਰ ਭਰੀ ਐਸੀ ਚਿੱਠੀ ਸੀ ਜਿਹੜੀ ਮੇਰੇ ਦਾਦੀ ਜੀ ਹੁਣਾਂ ਦੇ ਸੁਨਣ ਦੇ ਨਸੀਬ ਵਿੱਚ ਨਹੀਂ ਸੀ ਕਿਉਕਿਂ ਚਿੱਠੀ ਪਹੁੰਚਣ ਤੋਂ ਦੋ ਦਿੰਨ ਪਹਿੱਲਾਂ ੨੧ ਜੂਨ ੧੯੯੫ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਵਾਹਿਗੁਰੂ ਜੀ ਦੀ ਕਿਰਪਾ ਨਾਲ ਦਾਦੀ ਜੀ ਹੁਣਾਂ ਦੀ ਯਾਦ ਵਿੱਚ ਸਾਡੇ ਪਿੰਡ ਵਿਰਕ, ਜਿਲ੍ਹਾ ਜਲੰਧਰ ‘੧੦੮ ਸੰਤ ਬਾਬਾ ਫੂੁਲਾ ਸਿੰਘ ਜੀ ਗੁਰਦਵਾਰਾ’ ਵਿਖੇ ਗੇਟ ਅਤੇ ਦਰਸ਼ਨੀ ਡਿਉੜੀ ਦੀ ਸੇਵਾ ਦਾਸ ਵਲੋਂ ੧੦ ਨਵੰਬਰ ੧੯੯੯ ਨੂੰ ਹੋਈ। ਗੇਟ ਅਤੇ ਦਰਸਨੀ ਡਿਉੜੀ ਦਾ ਉਦਘਾਟਨ ਮੇਰੇ ਦਾਦੀ ਜੀ ਦੇ ਵੀਰ ਸ: ਬਿਸ਼ਨ ਸਿੰਘ ਅਤੇ ਜਰਨੈਲ ਸਿੰਘ ਜੀ ਹੁਣੀ ਕੀਤਾ।

ਸ: ਬਿਸ਼ਨ ਸਿੰਘ ਜੀ ੧੯੯੯ ਨੂੰ ਦਰਸ਼ਨੀ ਡਿਉੜੀ ਦੇ ਉਦਘਾਟਨ ਸਮੇ ਨੂੰ ੯੧ ਸਾਲ ਦੇ ਸਨ ਅਤੇ ਉਨ੍ਹਾਂ ਨੇ ਬੇ-ਹੱਦ ਖੁਸ਼ੀ ਮਿਹਸੂਸ ਕੀਤੀ ਸੀ ਕਿ ਦਰਸ਼ਨੀੇ ਡਿਉੜੀ ਅਤੇ ਗੇਟ ਦਾ ਉਦਘਾਟਨ ਉਨ੍ਹਾਂ ਤੋਂ ਕਰਵਾਇਆ ਜਾ ਰਿਹਾ ਸੀ।ਇਸ ਦੇ ਨਾਲ-ਨਾਲ ਉਨ੍ਹਾਂ ਦਾ ਸਬੱਬ ਨਾਲ ਕਈ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਵਿਰਕ ਨਗਰ ਨਿਵਾਸੀਆਂ ਨਾਲ ਮੇਲ ਹੋ ਗਿਆ ਜੋ ਇਸ ਪ੍ਰੋਗਰਾਮ ਤੇ ਖਾਸ ਤੌਰ ਤੇ ਪਹੁੰਚੇ ਸਨ।

ਜੁਲਾਈ ੨੦੦੯ ਨੂੰ ਮੇਰੇ ਸੁਰਗਵਾਸੀ ਦਾਦੀ ਜੀ ਦਾ ਭਤੀਜਾ ਹਰਵਿੰਦਰ ਸਿੰਘ ‘ਪੱਪੂ’ ਸਪੁੱਤਰ ਭਾਈ ਜਰਨੈਲ ਸਿੰਘ, ਸ: ਬਿਸ਼ਨ ਸਿੰਘ ਵਾਂਗ ਮੁਅਈ ਪਿੰਡ ਦੇ ਸਰਪੰਚ ਚੁਣੇ ਗਏ ਅਤੇ ਉਨ੍ਹਾਂ ਨੇ ਪਿੰਡ ਦੀ ਸੇਵਾ ਕੀਤੀ ਅਤੇ ਆਪਣੇ ਸਤਿਕਾਰਯੋਗ ਤਾਇਆ ਜੀ ਸ਼: ਬਿਸ਼ਨ ਸਿੰਘ ਜੀ ਦੀ ‘ਹੱਟੀ’ ਚੱਲਦੀ ਰੱਖਦਿਆਂ ਹੁੱਣ ਬਹੁੱਤ ਵਧੀਆ ਮਿਆਰ ਦੀ ਦੁਕਾਨ ਪਾਈ ਹੋਈ ਹੈ।

ਮੇਰੇ ਦਾਦੀ ਜੀ ਨੂੰ ਸੁਰਗਵਾਸ ਹੋਇਆਂ ੨੬ ਸਾਲ ਹੋ ਗਏੇ ਹਨ – ਬਾਕੀ ਸੱਭ ਠੀਕ ਹੈ ਬੱਸ ਦਿੱਲ ਹੀ ਉਦਾਸ ਹੈ।

ਤਰਲੋਚਨ ਸਿੰਘ ਵਿਰਕ

Previous articleਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉਚਾ
Next articleपिता जी के नही होने का अहसास ही नही होने दिया happy Father’s day