ਦਾਦੀ ਜੀ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਬੜੀ ਅਜੀਬ ਹੁੰਦੀ ਏ ਦਾਦੀ,
ਪੋਤੇ-ਪੋਤੀਆਂ ਦੇ ਕਰੀਬ ਹੁੰਦੀ ਏ ਦਾਦੀ।

ਪਹਿਲਾਂ ਖਿਡਾਉਂਦੀ ਆਪਣੇ ਬੱਚਿਆਂ ਨੂੰ,
ਫੇਰ ਖਿਡਾਉਂਦੀ,ਬੱਚਿਆਂ ਦੇ ਬੱਚਿਆਂ ਨੂੰ,

ਬੜੇ ਹੀ ਲਾਡ ਲਡਾਉਂਦੀ ਏ ਦਾਦੀ,
ਰਾਤ ਨੂੰ ਬਹਿ ਕੇ ਬਾਤਾ ਪਾਉਂਦੀ ਏ ਦਾਦੀ।

ਬੱਚੇ ਰੋਂਦੇ ਦੇਖ ਕੇ, ਨਾਲ ਰੋਂਦੀ ਏ ਦਾਦੀ,
ਰਾਤ ਨੂੰ ਉੱਠ ਉੱਠ ਕੇ ਦੇਖਦੀ, ਨਾ ਸੌਂਦੀ ਏ ਦਾਦੀ।

ਬੱਚਿਆਂ ਦੀ ਬੋਲੀ ਸਮਝ ਹੈ ਲੈਂਦੀ,
ਬੱਚੇ ਨੂੰ ਸੁੱਕੇ ਪਾਕੇ,ਆਪ ਗਿੱਲੇ ਵਿਚ ਪੈਂਦੀ।

ਹੌਲੀ ਹੌਲੀ ਚੱਲਦੀ, ਨਾ ਅੱਕਦੀ ਨਾ ਥੱਕਦੀ,
ਹੱਡ – ਗੋਡੇ ਦੁੱਖਦੇ,ਬੱਚਿਆਂ ਨੂੰ ਫੇਰ ਵੀ ਚੱਕਦੀ।

ਮਾ – ਬਾਪ ਨਾਲੋ ਵੱਧ ਗੱਲਾ ਸਿਖਾਉਦੀ ਏ ਦਾਦੀ,
ਬੱਚਿਆਂ ਨੂੰ ਵੀ ਦਿਲ ਤੋਂ ਬਹੁਤਾ ਭਾਉਂਦੀ ਏ ਦਾਦੀ।

ਦਾਦੀ ਦੇ ਹੱਥ ਵਿੱਚ ਹੁੰਦੀ,ਹਰ ਘਰ ਦੀ ਚਾਬੀ ਜੀ,
ਰੱਬਾ ਲੰਬੀ ਉਮਰ ਕਰੀ , ਸਭਨਾਂ ਦੀ ਦਾਦੀ ਦੀ ।
ਰੱਬਾ ਲੰਬੀ ਉਮਰ ਕਰੀ , ਸਭਨਾਂ ਦੀ ਦਾਦੀ ਦੀ ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNation for Farmers
Next articlePANDIT BAKSHI RAM’S 29TH REMEMBERANCE DAY