ਪੋਤਰੇ ਵੱਲੋਂ ਦਾਦੇ ਦੀ ਨਵੀਂ ਪੁਸਤਕ ਦਾ ਸਵਾਗਤ, ਨਵੀਂ ਪੀੜ੍ਹੀ ਲਈ ਚੰਗੀ ਪਿਰਤ- ਸਰਜਿੰਦਰ ਸਿੰਘ

ਬਰਨਾਲਾ, ਤੇਜਿੰਦਰ ਚੰਡਿਹੋਕ (ਸਮਾਜ ਵੀਕਲੀ) : ਪੰਜਾਬੀ ਅਤੇ ਹਿੰਦੀ ਦੇ ਬਹੁ-ਵਿਧਾਵੀ ਲੇਖਕ­ ਆਲੋਚਕ­ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਦੀ ਅੱਠਵੀਂ ਪੁਸਤਕ ਦਾ ਸਵਾਗਤ ਉਹਨਾਂ ਦੇ ਪੋਤਰੇ ਕੁਲਰੋਨਕ ਸਿੰਘ ਚੰਡਿਹੋਕ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਪਾਠਕ ਸਾਹਿਤ ਸਭਾ ਦੇ ਪ੍ਰੈਸ ਸਕੱਤਰ ਮਾਲਵਿੰਦਰ ਸ਼ਾਇਰ ਨੇ ਦੱਸਿਆ ਬੀਤੇ ਦਿਨੀਂ ਲੇਖਕ ਤੇਜਿੰਦਰ ਚੰਡਿਹੋਕ ਦੀ ਅਠਵੀਂ ਪੁਸਤਕ ‘ਰਿਸ਼ਤਿਆਂ ਦੇ ਧਰਾਤਲ’ (ਅਨੁਵਾਦ ਅਤੇ ਸੰਪਾਦਨਾ) ਪ੍ਰਕਾਸ਼ਨਾ ਤੋਂ ਬਾਅਦ ਬਰਨਾਲਾ ਉਹਨਾਂ ਦੇ ਗ੍ਰਹਿ ਵਿੱਖੇ ਪਹੁੰਚੀ ਜਿਸ ਦਾ ਸਵਾਗਤ ਉਹਨਾਂ ਦੇ ਛੋਟੀ ਉਮਰ ਦੇ ਪੋਤਰੇ ਵਲੋਂ ਕਰਦਿਆਂ ਇੱਕ ਫੋਟੋ ਵੀ ਕਰਵਾਈ ਗਈ।

ਉਹਨਾਂ ਦੱਸਿਆ ਕਿ ਤੇਜਿੰਦਰ ਦੇ ਚੰਡਿਹੋਕ ਵਲੋਂ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਵੱਲੋਂ ਇਹ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਗਈ ਹੈ ਇਸ ਨੂੰ ਉਹਨਾਂ ਦੇ ਵਿਦੇਸ਼ ਰਹਿੰਦੇ ਮਿੱਤਰ ਸਰਜਿੰਦਰ ਸਿੰਘ ਨੇ ਵੀ ਸਲਾਘਾ ਕਰਦਿਆਂ ਕਿਹਾ ਹੈ ਕਿ ਇਹ ਸਾਹਿਤ ਜਗਤ ਵਿੱਚ ਨਵੀਂ ਪੀੜ੍ਹੀ ਨੂੰ ਜੋੜਨ ਦੀ ਚੰਗੀ ਪਿਰਤ ਹੈ ਕਿਉਂ ਕਿ ਅੱਜ ਤੱਕ ਲੇਖਕਾਂ ਦੀਆਂ ਪੁਸਤਕਾਂ ਸਾਹਿਤਕ ਸਭਾਵਾਂ ਵੱਲੋਂ ਤਾਂ ਲੋਕ ਅਰਪਣ ਕਰਦਿਆਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਰਿਹਾ ਹੈ ਪਰ ਕਿਸੇ ਲੇਖਕ ਦੇ ਪਰਿਵਾਰ ਵੱਲੋਂ ਇਸ ਦਾ ਸਵਾਗਤ ਕੀਤਾ ਜਾਣਾ ਸੁਣਨ ਵਿੱਚ ਨਹੀਂ ਆਇਆ। ਇਹ ਵਰਤਾਰਾ ਉਹਨਾਂ ਨੇ ਪਹਿਲੀ ਵਾਰ ਵੇਖਿਆ ਹੈ।

ਇੱਥੇ ਤੇਜਿੰਦਰ ਚੰਡਿਹੋਕ ਨੇ ਕਿਹਾ ਕਿ ਉਹ ਆਪਣੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਚਾਹੁੰਦੇ ਹਨ ਕਿਉਂਕਿ ਅੱਜ ਦੇ ਯੁਗ ਵਿੱਚ ਬੱਚੇ ਸਾਹਿਤ ਤੋਂ ਹੱਟ ਕੇ ਸੋਸ਼ਲ ਮੀਡੀਆ ਵਿੱਚ ਉਲਝੇ ਰਹਿੰਦੇ ਹਨ। ਇਸ ਕਰਕੇ ਇਸ ਛੋਟੇ ਬੱਚੇ ਕੁਲਰੋਨਕ ਸਿੰਘ ਚੰਡਿਹੋਕ ਦੇ ਜਨਮ ਸਮੇਂ ਹੀ ਇਸ ਨੂੰ ਪੁਸਤਕ ਦੇ ਕੇ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾਂ ਅੱਠ ਪੁਸਤਕਾਂ ਵਿਚੋਂ ਚੰਡਿਹੋਕ ਦੀਆਂ ਛੇ ਪੁਸਤਕਾਂ ਅਨੁਵਾਦ ਦੀਆਂ ਹਨ ਅਤੇ ਨਾਲ-ਨਾਲ ਪੱਤਰਕਾਰਤਾ ਨਾਲ ਵੀ ਜੁੜੇ ਹੋਏ ਹਨ। ਇਸ ਮੌਕੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਰਦੀਪ ਕੌਰ­ ਜਪਿੰਦਰ ਸਿੰਘ­ ਜੈਸਮੀਨ ਕੌਰ ਆਦਿ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਹੋਜੂ
Next articleਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੰਸਦ ਦੇ ਉਦਘਾਟਨ ਸਮਾਰੋਹ ’ਚ ਦੇਸ਼ ਦੇ ਰਾਸ਼ਟਰਪਤੀ ਨੂੰ ਨਾ ਬੁਲਾ ਕੇ ਸੰਵਿਧਨਿਕ ਕਦਰਾਂ ਦਾ ਕੀਤਾ ਘਾਣ-ਸੋਮ ਦੱਤ ਸੋਮੀ