ਪੋਤੀ ਦੇ ਜਨਮ ‘ਤੇ ਲੋਹੜੀ ਦਾ ਤਿਉਹਾਰ ਅਕਾਲ ਪੁਰਖ ਦੇ ਚਰਨਾਂ ‘ਚ ਨਤਮਸਤਕ ਹੋ ਕੇ ਮਨਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਸ੍ਰੀ ਸੰਤ ਰਾਮ ਸਾਬਕਾ ਮੈਂਬਰ ਪੰਚਾਇਤ ਨੇ ਆਪਣੀ ਪੋਤੀ  ਜੰਤਨ ਕੌਰ ਦੇ ਜਨਮ ‘ਤੇ ਲੋਹੜੀ ਦਾ ਤਿਉਹਾਰ ਵਾਹਿਗੁਰੂ ਦੇ ਚਰਨਾਂ ‘ਚ ਨਤਮਸਤਕ ਹੋ ਕੇ ਮਨਾਇਆ | ਇਸ ਮੌਕੇ ਪਿੰਡ ਦੇ ਗੁਰੂਦੁਆਰਾ ਸਾਹਿਬ ‘ਚ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ |  ਇਸ ਮੌਕੇ ਉਨਾਂ ਨਾਲ ਜੰਨਤ ਕੌਰ ਦਾ ਪਿਤਾ ਮਨਜੀਤ ਰਾਮ ਤੇ ਅਮਨਪ੍ਰੀਤ (ਯੂ. ਏ. ਈ) ਵੀ ਹਾਜ਼ਰ ਸਨ | ਇਸ ਖੁਸ਼ੀ ਦੇ ਮੌਕੇ ‘ਤੇ ਬੋਲਦਿਆਂ ਸ੍ਰੀ ਸੰਤ ਰਾਮ ਸਾਬਕਾ ਮੈਂਬਰ ਪੰਚਾਇਤ ਨੇ ਕਿਹਾ ਕਿ ਵਰਤਮਾਨ ਸਮੇਂ ‘ਚ ‘ਧੀਆਂ ਤੇ ਧਰੇਕਾਂ’ ਨੂੰ  ਬਚਾਉਣ ਦੀ ਲੋੜ ਹੈ | ਉਨਾਂ ਕਿਹਾ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘਟ ਰਹੀ ਜਨਮ ਦਰ ਚਿੰਤਾਜਨਕ ਵਿਸ਼ਾ ਹੈ | ਜੇਕਰ ਅਸੀਂ ਧੀ ਨੂੰ  ਜਨਮ ਹੀ ਨਹੀਂ ਦੇਵਾਂਗੇ ਤਾਂ ਅਸੀਂ ਨੂੰ ਹ ਕਿੱਥੋਂ ਲਿਆਵਾਂਗੇ | ਇਸ ਗੱਲ ਨੂੰ  ਸਮਝਣ ਦੀ ਲੋੜ ਹੈ | ਇਸੇ ਤਰਾਂ ਵਰਤਮਾਨ ਸਮੇਂ ‘ਚ ਵੱਧ ਤੋਂ ਵੱਧ ਰੁੱਖ ਲਗਾੁਣ ਦੀ ਵੀ ਲੋੜ ਹੈ ਤਾਂ ਕਿ ਵਾਤਾਵਰਣ ਨੂੰ  ਬਚਾ ਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ  ਸੌਂਪ ਸਕੀਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਾਨੂੰ ਸਮਾਜ ਭਲਾਈ ਕਾਰਜਾਂ ਦਾ ਹਿੱਸਾ ਬਣਦੇ ਰਹਿਣਾ ਚਾਹੀਦਾ ਹੈ :- ਹਲਕਾ ਵਿਧਾਇਕ ਸੇਖੋ
Next articleਅਨੂਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਰਜਿ ਪੰਜਾਬ ਵੱਲੋਂ ਨਵੇਂ ਸਾਲ 2025 ਦਾ ਕਲੰਡਰ ਜਾਰੀ