ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਗ੍ਰੈਂਡ ਪੇਰੈਂਟਸ ਡੇ ਮਨਾਇਆ

ਕਪੂਰਥਲਾ, 4 ਸਤੰਬਰ ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਹੇਠ ਕੇ ਜੀ ਵਿੰਗ ‘ਚ ਗਰੈਂਡ ਪੇਰੈਂਟਸ ਡੇ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਨੇ ਪਹੁੰਚੇ ਮਹਿਮਾਨਾਂ ਅਤੇ ਗਰੈਂਡ ਪੇਰੈਟਸ ਲਈ ਸਵਾਗਤੀ ਸ਼ਬਦ ਕਹੇ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਦਾਦਾ, ਦਾਦੀ ਅਤੇ ਨਾਨਾ, ਨਾਨੀ ਵਿਸ਼ੇ ਸਬੰਧੀ ਸ਼ਾਨਦਾਰ ਸਮਾਗਮ ਪੇਸ਼ ਕੀਤਾ ਗਿਆ। ਜਿਸ ਵਿਚ ਗੀਤ, ਕਵਿਤਾਵਾਂ,ਭੰਗੜਾ, ਕੋਰੀਓਗ੍ਰਾਫੀ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ । ਹਰਨੂਰ ਸਿੰਘ, ਮਨਰੀਤ ਕੌਰ ਅਤੇ ਆਰਵ ਰਾਜ ਨੇ ਇਸ ਟੋਪਿਕ ‘ਤੇ ਸਪੀਚ ਦਿੱਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਵਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਬੱਚਿਆਂ ਦੇ ਗਰੈਂਡ ਪੇਰੈਂਟਸ ਦਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleQuestions for the book Footprints on Waters Free:
Next articleਭਾਰਤ ਵਿਕਾਸ ਪ੍ਰੀਸ਼ਦ ਨੇ ਗਊਆਂ ਨੂੰ ਦਿੱਤਾ ਗੁੜ, ਨਮਕ, ਫੀਡ, ਹਰਾ ਚਾਰਾ ਅਤੇ ਦਵਾਈਆਂ