ਗ੍ਰਾਮ ਪੰਚਾਇਤ ਪ੍ਰਵੇਜ ਨਗਰ ਵੱਲੋ ਮਨਰੇਗਾ ਦੀ ਸਹਾਇਤਾ ਨਾਲ ਸੜਕਾਂ ਦੀ ਕੀਤੀ ਸਫਾਈ

ਪਿੰਡ ਦੀ ਸਫਾਈ ਪੱਖੋਂ ਪਹਿਲੇ ਨੰਬਰ ਤੇ ਪ੍ਰਵੇਜ ਨਗਰ -ਕਰਨਵੀਰ ਸਿੰਘ 
ਕਪੂਰਥਲਾ , (ਕੌੜਾ)– ਪਿੰਡ ਪ੍ਰਵੇਜ ਨਗਰ ਦੇ ਮਨਰੇਗਾ ਕਰਮਚਾਰੀਆਂ ਵੱਲੋ ਪਿੰਡਾਂ ਦੀਆਂ ਸੜਕਾਂ ਤੇ ਉਗੇ ਭੰਗ ਬੂਟੀ ਅਤੇ ਘਾਹ ਨੂੰ ਸਾਫ ਕਰਨ ਲਈ ਪਿੰਡ ਦੀ ਪੰਚਾਇਤ ਵੱਲੋ ਪੂਰੇ ਜੋਰਾ ਤੇ ਕੰਮ ਚਾਲ ਰਿਹਾ ਹੈ ਇਸ ਮੌਕੇ ਤੇ ਕਰਨਵੀਰ ਸਿੰਘ  ਨੇ ਦੱਸਿਆ ਕੀ ਅੱਜ ਕੱਲ ਬਰਸਾਤੀ ਮੌਸਮ ਦੌਰਾਨ ਸੜਕਾਂ ਦੇ ਆਸ ਪਾਸ ਭੰਗ ਬੂਟੀ ਜੋ ਬਹੁਤ ਜਿਆਦਾ ਹੋ ਜਾਂਦੀ ਹੈ ਅਤੇ ਜਿਸ ਕਾਰਨ ਸੜਕ ਤੇ ਤੁਰਨਾ ਬਹੁਤ ਔਖਾ ਹੋ ਜਾਦਾ ਹੈ ਅਤੇ ਭੰਗ ਬੂਟੀ ਜਿਆਦਾ ਹੋਣ ਕਾਰਨ ਲੁੱਟ ਖੋਹਾਂ ਦਾ ਵੀ ਡਰ ਰਹਿੰਦਾ ਹੈ ਜਿਸ ਕਾਰਨ ਪਿੰਡ ਪ੍ਰਵੇਜ ਨਗਰ ਦੀ ਪੰਚਾਇਤ ਅਤੇ ਮਨਰੇਗਾ ਵੱਲੋ ਪਿੰਡਾਂ ਦੀਆਂ ਸੜਕਾਂ ਤੇ ਸਫਾਈ ਕੀਤੀ ਗਈ ਇਹ ਸਫਾਈ ਪ੍ਰਵੇਜ ਨਗਰ ਤੋ ਲੇ ਕੇ ਅਡਣਾ ਵਾਲੀ ਤੱਕ ਕੀਤੀ ਗਈ ਇਸ ਮੌਕੇ ਤੇ ਸਰਪੰਚ ਨੇ ਕਿਹਾ ਕੀ ਪ੍ਰਵੇਜ ਨਗਰ ਪਿੰਡ ਵਿਚ ਕੋਈ ਕੰਮ ਚਲਦਾ ਅਦੂਰਾ ਨਹੀਂ ਰਹਿਣ ਦਿਤਾ ਜਾਵੇਗਾ ਪਿੰਡ ਦੀਆਂ ਸੜਕਾਂ ਸੀਵਰੇਜ ਦਾ ਜੋ ਕੰਮ ਜਲਦੀ ਸਮਾਪਤ ਕੀਤਾ ਜਾਵੇਗਾ ਇਸ ਮੌਕੇ ਤੇ, ਸਰਪੰਚ ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਕਰਨਵੀਰ ਸਿੰਘ ਖਾਲਸਾ,ਜਾਗੀਰ ਸਿੰਘ, ਮਹਿੰਦਰ ਸਿੰਘ,ਤਰਸੇਮ ਲਾਲ, ਕੁਲਵੰਤ ਸਿੰਘ, ਅੱਛਾ ਰਾਣੀ, ਕ੍ਰਿਸ਼ਨਾ,, ਰਿਮਪੀ ਬਖਸ਼ੋ,ਕਰਮੀ, ਗੁਰਮੇਜ ਕੌਰ,ਸੁਖਵਿੰਦਰ ਕੌਰ, ਕਰਮੀ, ਜਸਵਿੰਦਰ ਕੌਰ ਕੁਲਵਿੰਦਰ ਕੌਰ ਕਮਲਜੀਤ ਕੌਰ, ਪਿੰਕੀ,ਬਿਮਲਾ, ਸਰੋਜ,ਕਸ਼ਮੀਰ ਕੌਰ ਅਤੇ ਹੋਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਦਮਿਕ ਖੇਤਰ ਵਿੱਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਗਾ ਦੀਆਂ ਬੀ ਸੀ ਏ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ 
Next articleਰੋਟਰੀ ਕਲੱਬ ਨੇ ਸਰਕਾਰੀ ਪ੍ਰਾਇਮਰੀ  ਸਕੂਲ ਜ਼ਿਲ੍ਹਾ ਜ਼ੇਲ੍ਹ ’ਚ ਵੰਡੀ ਸਟੇਸ਼ਨਰੀ