ਗ੍ਰਾਮ ਪੰਚਾਇਤ ਖਡਿਆਲ ਵਲੋ ਪਿੰਡ ਦੀ ਸੁਵਿਧਾ ਲਈ /ਅੱਗ ਬੁਝਾਉਣ ਲਈ ਅਤੇ ਪਾਣੀ ਛਿੜਕਣ ਤੇ ਪੀਣ ਲਈ ਟੈਕਰ ਪਿੰਡ ਵਾਸੀਆਂ ਨੂੰ ਭੇਟ ਕੀਤਾ 

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) – ਨੇੜਲੇ ਪਿੰਡ ਖਡਿਆਲ ਵਿਖੇ ਕੈਪਟਨ ਲਾਭ ਸਿੰਘ ਸਰਪੈਂਚ ਦੀ ਅਗਵਾਈ ਵਿੱਚ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਸੁਵਿਧਾ ਲਈ ਜਿਥੇ ਧਾਰਮਿਕ, ਸਮਾਜਿਕ, ਰਾਜਨੀਤਿਕ ਸਮਾਗਮਾਂ ਲਈ ਲੋੜੀਂਦੀ ਪਾਣੀ ਵਾਲੀ ਟੈਂਕੀ ਦਾ ਪ੍ਰਬੰਧ ਕੀਤਾ ਗਿਆ ਉਥੇ ਇਹ ਟੈਂਕੀ ਨਾਲ ਅਚਨਚੇਤ ਸਮੇਂ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਵੀ ਕੀਤਾ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਚ ਪ੍ਰਗਟ ਸਿੰਘ ਨੇ ਦੱਸਿਆ ਕਿ ਇਹ ਟੈਂਕੀ ਸਟੀਲ ਦੀ ਬਣੀ ਹੈ। ਪੰਜ਼ਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਦੇ ਯਥਾਯੋਗ ਯਤਨਾਂ ਸਦਕਾ ਬਣਾਈ ਹੈ।ਜਿਸ ਤੇ ਤਿੰਨ ਲੱਖ ਰੁਪਏ ਲਗਪੱਗ ਖਰਚ ਹੋਇਆ  ਹੈ। ਜਿਸ ਨਾਲ ਪਿੰਡ ਨੂੰ ਬਹੁਤ ਵੱਡੀ ਸੁਵਿਧਾ ਮਿਲੇਗੀ। ਇਹ ਗ੍ਰਾਮ ਪੰਚਾਇਤ ਖਡਿਆਲ ਦਾ ਬਹੁਤ ਹੀ ਵੱਡਾ ਉਪਰਾਲਾ ਹੈ।
ਇਸ ਮੌਕੇ ਸਰਪੰਚ ਕੈਪਟਨ ਲਾਭ ਸਿੰਘ, ਪੰਚ ਮਹਿੰਦਰ ਸਿੰਘ, ਜਗਸੀਰ ਸਿੰਘ ਪੰਚ, ਸ਼ਿੰਦਰ ਕੌਰ ਪੰਚ, ਹੰਸੋ ਕੌਰ ਪੰਚ, ਹਰਜਿੰਦਰ ਕੌਰ ਪੰਚ, ਅੰਮ੍ਰਿਤਪਾਲ ਸਿੰਘ ਪੰਚ ਤੋਂ ਇਲਾਵਾ ਬਾਵਾ ਸਿੰਘ, ਗੁਰਜੰਟ ਸਿੰਘ, ਲਛਮਣ ਸਿੰਘ ਫੌਜੀ , ਜਸਪ੍ਰੀਤ ਜੱਸੀ, ਜਸਪਾਲ ਸਿੰਘ ਪਰੈਟੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleIran rejects claims of selling ballistic missiles to Russia
Next articleHungary buys Swedish fighter jets before NATO accession vote