ਗ੍ਰਾਮ ਪੰਚਾਇਤ ਅੱਪਰਾ ਤੇ ਚਲਾਇਆ ‘ਸਫ਼ਾਈ ਅਭਿਆਨ’

*ਆਉਣ ਵਾਲੇ ਦਿਨਾਂ ‘ਚ ਲਗਾਏ ਜਾਣਗੇ ਛਾਂਦਾਰ ਤੇ ਫ਼ਲਦਾਰ ਪੌਦੇ-ਸਰਪੰਚ ਵਿਨੈ ਕੁਮਾਰ ਬੰਗੜ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਗ੍ਰਾਮ ਪੰਚਾਇਤ ਅੱਪਰਾ ਵਲੋਂ ਸਰਪੰਚ ਵਿਨੈ ਕੁਮਾਰ ਬੰਗੜ ਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਫ਼ਾਈ ਅਭਿਆਨ ਚਲਾਇਆ ਗਿਆ ਤੇ ਰਸਤਿਆਂ ਦੀ ਸਫ਼ਾਈ ਕੀਤੀ ਗਈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸਰਪੰਚ ਵਿਨੈ ਕੁਮਾਰ ਬੰਗੜ ਨੇ ਦੱਸਿਆ ਕਿ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਮੁਹੱਲਾ ਟਿੱਬੇ ਵਾਲਾ ਮੰਡੀ ਰੋਡ ਅੱਪਰਾ, ਪੁਲਿਸ ਚੌਂਕੀ ਤੋਂ ਬੰਗਾ ਬਾਈਪਾਸ ਰੋਡ ਤੇ ਨਗਰ ਬੰਗਾ ਬਾਈਪਾਸ ਰੋਡ ‘ਤੇ ਸੁੱਟੇ ਹੋਏ ਕੂੜੇ ਦੀ ਸਫ਼ਾਈ ਕਰਵਾਈ ਗਈ | ਉਨਾਂ ਕਿਹਾ ਕਿ ਇਨਾਂ ਰਸਤਿਆਂ ‘ਤੇ ਆਉਣ ਵਾਲੇ ਦਿਨਾਂ ਦੌਰਾਨ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪੌਦੇ ਲਗਾਏ ਜਾਣਗੇ | ਉਨਾਂ ਅੱਪਰਾ ਵਾਸੀਆਂ ਤੇ ਸਮੂਹ ਦੁਕਾਨਦਾਰਾਂ ਨੂੰ  ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਗੜੀ ਮਹਾਂ ਸਿੰਘ ਰੋਡ ‘ਤੇ ਬਣੇ ਕੂੜੇ ਦੇ ਡੰਪ ‘ਚ ਹੀ ਕੂੜਾ ਸੁੱਟਣ ਨਹੀਂ ਤਾਂ ਪੰਚਾਇਤ ਵਲੋਂ ਰਸਤਿਆਂ ‘ਚ ਕੂੜਾ ਸੁੱਟਣ ਵਾਲਿਆਂ ਨੂੰ  ਭਾਰੀ ਜੁਰਮਾਨਾ ਲਗਾਇਆ ਜਾਵੇਗਾ | ਇਸ ਮੌਕੇ ਆਮ ਲੋਕਾਂ ਨੂੰ  ਜਾਗਰੂਕ ਕਰਨ ਲਈ ਫਲੈਕਸ ਬੋਰਡ ਵੀ ਲਗਾਏ ਗਏ ਤਾਂ ਕਿ ਅੱਪਰਾ ਦੀ ਦਿੱਖ ਤੇ ਖੂਬਸੂਰਤੀ ਨੂੰ  ਕਾਇਮ ਰੱਖਿਆ ਜਾ ਸਕੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਾਰਤੀ ਸ਼ੇਅਰ ਬਾਜ਼ਾਰ ਵਿੱਚ ਹਾਹਾਕਾਰ: ਸ਼ੁੱਭ ਸੰਕੇਤ ਨਹੀਂ!
Next articleਪੁਰਤਗਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ