ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਗ੍ਰੈਜੂਏਸ਼ਨ ਸੈਰਾਮਨੀ  

ਕਪੂਰਥਲਾ, ( ਕੌੜਾ )- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ  ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਵਿੱਚ ਯੂ. ਕੇ. ਜੀ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਗੇ੍ਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਡਾਇਰੈਕਟਰ  ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦਾ ਆਗਾਜ਼ ਸ਼ਮਾ ਰੌਸ਼ਨ, ਉਪਰੰਤ ਸ਼ਬਦ ਗਾਇਨ ਨਾਲ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤਾ ਗਿਆ । ਇਸ ਦੌਰਾਨ ਯੂ. ਕੇ. ਜੀ. ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਵੀ ਜਿਆਦਾ ਮਿਹਨਤ ਰਾਹੀਂ ਵੱਡੀਆਂ ਮੱਲਾਂ ਮਾਰਨ ਲਈ ਪੇ੍ਰਿਤ ਕੀਤਾ ਗਿਆ । ਪਿ੍ੰਸੀਪਲ ਰੇਨੂੰ ਅਰੋੜਾ ਨੇ ਪਹੁੰਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਵਿਦਿਅਕ ਅਦਾਰੇ ਵੱਲੋਂ ਪਾ੍ਪਤ ਕੀਤੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ। ਮੰਚ ਸੰਚਾਲਨ ਮੈਡਮ ਮਨਪ੍ਰੀਤ ਕੌਰ ਦੇ ਨਾਲ ਵਿਦਿਆਰਥੀਆਂ ਅਨਾਹਤਪੀ੍ਤ ਅਤੇ ਸਹਿਜਪੀ੍ਤ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਸ਼ੈਕਸਨ ਇੰਚਾਰਜ  ਸੁਨੀਤਾ ਗੁਜਰਾਲ, ਅਮਨਦੀਪ, ਪਿ੍ਅੰਕਾ, ਸ਼ਾਲਿਨੀ, ਮਨਪ੍ਰੀਤ, ਸੋਨੀਆ, ਨੇਹਾ, ਕਾਜਲ, ਸੁੱਚਾ ਸਿੰਘ, ਕਰਨਜੀਤ ਸਿੰਘ, ਰੁਪਿੰਦਰ ਕੌਰ, ਸੀਲਾ ਸ਼ਰਮਾ, ਨੀਤੂ, ਅੰਬਿਕਾ, ਨਵਰੀਤ, ਸੀਮਾ, ਪੂਜਾ ਜੋਲੀ, ਰਮਨ ਚਾਵਲਾ, ਸ਼ਬਨਮ ਘੁੰਮਣ, ਆਦਿ ਸਟਾਫ ਮੈਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ ” ਗੀਤ ਦੀ ਅਪਾਰ ਸਫ਼ਲਤਾ ਤੋਂ ਬਾਅਦ ਕੇ  ਐਸ ਮੱਖਣ ਲੈ ਕੇ ਹਾਜ਼ਰ ਹੋਇਆ ਧਾਰਮਿਕ ਟਰੈਕ “ਗੁਰੂ ਰਵਿਦਾਸ ਕਰਕੇ”
Next articleਕਿਸਾਨਾਂ ਤੇ ਹੋਏ ਤਸ਼ੱਦਦ ਦੇ ਵਿਰੋਧ ਵਿਚ ਫੂਕੇ ਪੁਤਲੇ ਕੀਤਾ ਰੋਸ ਪ੍ਰਦਰਸ਼ਨ