ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਭਵਾਨੀਗੜ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ, ਵਿਗਿਆਨਕ ਸੋਚ ਦਾ ਦੀਪ ਜਗਾਉਣ ਦਾ ਸੱਦਾ

 ਸੰਗਰੂਰ (ਸਮਾਜ ਵੀਕਲੀ) ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ  ਤੇ ਸੀਤਾ ਰਾਮ ਬਾਲਦ ਕਲਾਂ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ  ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ
ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼ )ਭਵਾਨੀਗੜ੍ਹ ਵਿਖੇ  ਇਕ ਸਿਖਿਆਦਾਇਕ ,  ਤਰਕਸ਼ੀਲ ਪਰੋਗਰਾਮ ਦਿੱਤਾ ।  ਲੈਕਚਰਾਰ ਕਾਮਿਨੀ  ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ, ਤਰਕਸ਼ੀਲਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ  ਤਰਕਸ਼ੀਲ ਆਗੂ ਮਾਸਟਰ ਪਰਮ ਵੇਦ  ਨੇ ਹਾਜ਼ਰੀਨ ਨੂੰ  ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ  ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ   ਹਿੰਮਤ, ਲਗਨ  ਦੇ ਨਾਲ ਕੀ,ਕਿਉਂ ਕਿਵੇਂ ਆਦਿ ਗੁਣ  ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ  ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ  ਸੱਦਾ ਦਿੱਤਾ।
 ਉਨ੍ਹਾਂ   ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੀਖਿਆ ਸਾਰੇ ਪੰਜਾਬ ਵਿੱਚ 13 ਤੇ14 ਅਕਤੂਬਰ ਨੂੰ  ਹੋਵੇਗੀ ਤੇ ਇਸ ਪ੍ਰੀਖਿਆ ਵਿੱਚ ਛੇਵੀਂ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀ ਦੇ ਨਾਲ  ਉਪਰਲੀਆਂ ਜਮਾਤਾਂ ਵਾਲੇ ਵਿਦਿਆਰਥੀ ਵੀ ਇਸ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ। ਸੂਬਾ,ਜੋਨ ਤੇ ਇਕਾਈ ਪੱਧਰੀ  ਕਲਾਸ ਵਾਇਜ਼ ਮੈਰਿਟ ਬਣੇਗੀ। ਹਰ ਕਲਾਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੈਰਿਟ ਵਿੱਚ ਹੋਣਗੇ, ਤੇ ਉਨ੍ਹਾਂ ਨੂੰ 1500/- ਰੁਪਏ ਨਕਦ  ਇਨਾਮ, ਵਿਗਿਆਨਕ ਵਿਚਾਰਾਂ ਦੀ ਪੁਸਤਕਾਂ,ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ  ਨਾਲ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਜੋਨ ਤੇ ਇਕਾਈ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ  ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਤਰਕਸ਼ੀਲ ਆਗੂਆਂ ਨੇ ਪ੍ਰਿੰਸੀਪਲ ਬਲਵਿੰਦਰ ਸਿੰਘ ਬੋਪਾਰਾਏ ਤੇ ਸਮੂਹ ਸਕੂਲ਼ ਸਟਾਫ਼ ਨੂੰ ਸਿਲੇਬਸ ਪੁਸਤਕਾਂ ਦਾ ਸੈੱਟ ਸਤਿਕਾਰ ਵਜੋਂ ਦਿੱਤਾ।  ਪ੍ਰਿੰਸੀਪਲ ਬੋਪਾਰਾਏ ਨੇ ਵਿਦਿਆਰਥੀਆਂ ਨੂੰ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੰਦਿਆਂ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦਾ  ਧੰਨਵਾਦ ਕੀਤਾ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਵਾਉਣ ਦਾ ਵਿਸ਼ਵਾਸ ਦਵਾਇਆ । ਇਸ ਸਮਾਗਮ ਉਪਰੋਕਤ ਤੋਂ ਇਲਾਵਾ  ਸਤਿੰਦਰ ਪਾਲ ਸਿੰਘ, ਦਿਨੇਸ਼ ਕੁਮਾਰ, ਹਰਵਿੰਦਰ ਪਾਲ ਸਿੰਘ, ਮੋਤੀ ਸਿੰਘ,ਅਨੀਸ਼ ਕੁਮਾਰ ਨਰਿੰਦਰ ਸਿੰਘ ,ਮਨਜੀਤ ਕੌਰ ,ਇਕਬਾਲ ਕੌਰ, ਵੀਨਾ ਰਾਣੀ, ਸਰਬਜੀਤ ਕੌਰ ,ਜਸਵੀਰ ਕੌਰ ,ਰਸ਼ਮੀ ਅਨੀਤਾ,ਗੀਤਾ
ਬਲਵਿੰਦਰ ਕੌਰ,ਰਾਜਵਿੰਦਰ ਕੌਰ ,
ਦੀਪ ਇੰਦਰ ਕੌਰ ,ਸਤਿੰਦਰ ਕੌਰ,ਰਾਜਕੁਮਾਰ
ਅਮਰ ਵੀਰ ,ਰਾਜਵੀਰ ਕੌਰ ,
ਰਮਨਪ੍ਰੀਤ ਕੌਰ ,ਜਸਵੀਰ ਕੌਰ
ਸ਼ਹਿਨਾਜ਼ ,ਸੁਖਦੀਪ ਕੌਰ ,
ਰੁਪਿੰਦਰ ਕੌਰ,ਅਮਨਦੀਪ ਕੌਰ, ਕਾਮਨੀ , ਨਵਕਿਰਨ, ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਭਾਵਪੂਰਤ ਰਿਹਾ।
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article9 ਅਗਸਤ ਨੂੰ ਔਟਵਾ ਵਿਚ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਔਟਵਾ ਇਕਾਈ ਵਲੋਂ ਕੀਤੇ ਸਮਾਗਮ ਦੀ ਰਿਪੋਰਟ – 10
Next articleਸਾਬਕਾ DGP ਸੁਮੇਧ ਸੈਣੀ ਨੂੰ ਝਟਕਾ, ਮੁਲਤਾਨੀ ਕਤਲ ਕੇਸ ਦੀ ਨਵੀਂ FIR ਰੱਦ ਨਹੀਂ ਹੋਵੇਗੀ