ਸਮਰਾਲਾ/ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਰਪੰਚ ਚਰਨਜੀਤ ਕੌਰ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਖੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਕੀਤਾ ਗਿਆ। ਪਿਛਲੇ ਦਿਨੀਂ ਹੋਈਆਂ ਅੰਤਰ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੀਆਂ ਵਿਦਿਆਰਥਣਾਂ ਰਜੀਆ, ਹਰਲੀਨ ਕੌਰ, ਅਸ਼ਮੀਤ ਕੌਰ, ਹਰਸਿਮਰ ਕੌਰ, ਹਰਸਿਮਰਤ ਕੌਰ, ਕਿਰਨਦੀਪ ਕੌਰ, ਮਨਜਿੰਦਰ ਕੌਰ, ਮਨਵੀਰ ਕੌਰ ਨੇ ਫੁੱਟਬਾਲ (ਲੜਕੀਆਂ) ਵਿੱਚੋਂ ਸਮਰਾਲਾ ਬਲਾਕ ਵੱਲੋਂ ਖੇਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਰਜੀਆ ਅਤੇ ਹਰਲੀਨ ਕੌਰ ਦੀ ਚੋਣ ਹੋਈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਇਹਨਾਂ ਖੇਡਾਂ ਵਿੱਚ ਕੋਟਾਲਾ ਪ੍ਰਾਇਮਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਚੰਗੇ ਪ੍ਰਦਰਸ਼ਨ ਕਰਨ ਕਾਰਨ ਲੁਧਿਆਣਾ ਜ਼ਿਲ੍ਹਾ ਫੁੱਟਬਾਲ (ਲੜਕੀਆਂ) ਵਿੱਚ ਅੰਤਰ ਜ਼ਿਲ੍ਹਾ ਪੰਜਾਬ ਰਾਜ ਖੇਡ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕੋਚ ਕਰਮਵੀਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਚਰਨਜੀਤ ਕੌਰ ਨੇ ਖੇਡਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਬਦਲੇ ਸਨਮਾਨਿਤ ਕਰਕੇ ਅਸ਼ੀਰਵਾਦ ਦਿੱਤਾ ਅਤੇ ਕਾਮਨਾ ਕੀਤੀ ਕਿ ਭਵਿੱਖ ਵਿੱਚ ਇਹ ਬੱਚੇ ਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਹਾਸਲ ਕਰਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੰਚ ਸੁਖਵੰਤ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਸਿਮਰਜੀਤ ਕੌਰ, ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ, ਆਂਗਨਵਾੜੀ ਵਰਕਰ ਕੁਲਦੀਪ ਕੌਰ, ਮਾਸਟਰ ਹਰਮੇਲ ਸਿੰਘ, ਮੈਡਮ ਬਿੰਦੂ, ਮੈਡਮ ਦਲਜੀਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly