*ਮਨੁੱਖਾਂ ਦੇ ਨਾਲ ਨਾਲ ਪੰਛੀਆਂ ਨੂੰ ਵੀ ਬਚਾਉਣ ਦੀ ਲੋੜ*
ਜਲੰਧਰ, ਅੱਪਰਾ, ਸਮਾਜ ਵੀਕਲੀ-ਵਰਤਮਾਨ ਸਮੇਂ ’ਚ ਬਸੰਤ ਪੰਚਮੀ ਦੇ ਤਿਉਹਾਰ ਨੂੰ ਦੇਖਦੇ ਹੋਏ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਚੌਕਸ ਹੋਣਾ ਚਾਹੀਦਾ ਹੈ ਤੇ ਮਨੁੱਖਾਂ ਨੂੰ ਬਚਾਉਣ ਦੇ ਨਾਲ ਨਾਲ ਪੰਚੀਆਂ ਨੂੰ ਜਾਨਲੇਵਾ ਪਲਾਸਟਿਕ ਡੋਰ ਦੇ ਕਹਿਰ ਤੋਂ ਬਚਾਉਣ ਲਈ ਉਪਰਲਾ ਕਰਨੇ ਚਾਹੀਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ, ਜੱਗੀ ਸੰਧੂ ਸਮਾਜ ਸੇਵਕ ਤੇ ਨੌਜਵਾਨ ਮਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਖਤਰਨਾਕ ਚਾਈਨਾ ਜਾਂ ਪਲਾਸਟਿਕ ਡੋਰ ਦੀ ਵਿਕਰੀ ਪੂਰਨ ਤੌਰ ’ਤੇ ਬੰਦ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਡੋਰ ਨੂੰ ਵੇਚਣ ਵਾਲਿਆਂ ਨੇ ਨਾਲ ਨਾਲ ਬਣਾਉਣ ਵਾਲੀਆਂ ਫੈਕਟੀਆਂ ’ਤੇ ਵੀ ਪੁਲਿਸ ਪ੍ਰਸ਼ਾਸ਼ਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪੰਛੀ ਸਾਡੇ ਵਾਤਾਵਰਣ ਤੇ ਜੀਵਨ ਦਾ ਸਰਮਾਇਆ ਹਨ, ਜਿਸ ਕਾਰਣ ਪਲਾਸਟਿਕ ਡੋਰ ਜੋ ਕਿ ਖੂਨੀ ਡੋਰ ਦੇ ਨਾਂ ਨਾਲ ਪ੍ਰਸਿੱਧ ਹੈ ਤੋਂ ਪੰਚੀਆਂ ਨੂੰ ਵੀ ਬਚਾਉਣ ਦੀ ਜਰੂਰਤ ਹੈ। ਇਸ ਲਈ ਸਰਕਾਰ ਨੂੰ ਸਖਤ ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਕਿ ਪੁਲਿਸ ਕੁਝ ਰੁਪਈਆਂ ਦੀ ਖਾਤਰ ਕੀਮਤੀ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦੇ ਸਕੇ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly