ਪਿਛਲੀਆਂ ਸਰਕਾਰਾਂ ਵਾਲਾ ਰਵੱਈਆ ਰਿਹਾ ਬਦਲਾਅ ਵਾਲੀ ਸਰਕਾਰ ਦਾ
ਧਰਮਕੋਟ (ਸਮਾਜ ਵੀਕਲੀ) ( ਪੱਤਰ ਪ੍ਰੇਰਕ) –ਸਰਪੰਚੀ ਚੋਣਾਂ ਨੂੰ ਲੈਕੇ ਪਿੰਡਾਂ ਦੇ ਲੋਕ ਪੱਬਾਂ ਭਾਰ ਹਨ ਪਰ ਭੋਲੇ-ਭਾਲੇ ਲੋਕਾਂ ਨੂੰ ਕੀ ਪਤਾ ਕੇ ਪਿਛਲੀਆਂ ਸਰਕਾਰਾਂ ਵਾਂਗ ਬਦਲਾਅ ਲਿਉਣ ਵਾਲੀ ਸਰਕਾਰ ਵੀ ਲੋਕਾਂ ਦੀਆਂ ਫਾਇਲਾਂ ਦਾਖਲ ਨਹੀਂ ਕਰਨ ਦਵੇਗੀ ਅਤੇ ਨਾ ਹੀ ਕਿਸੇ ਨੂੰ ਐਨ ਓ ਸੀ ਜਾਂ ਚੁੱਲ੍ਹਾ ਟੈਕਸ ਦੀ ਰਸੀਦ ਲੈਣ ਦਵੇਗੀ ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ,ਉਹਨਾਂ ਕਿਹਾ ਕੇ ਸਰਕਾਰਾਂ ਲੋਕਤੰਤਰ ਦਾ ਸ਼ਰੇਆਮ ਘਾਣ ਕਰ ਰਹੀਆਂ ਹਨ ਬੇਛੱਕ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਕਸਰ ਨਈਂ ਸੀ ਛੱਡੀ ਪਰ ਲੋਕਾਂ ਦੇ ਨਾਂ ਤੇ ਲੋਕਾਂ ਦੁਆਰਾ ਬਣੀ ਸਰਕਾਰ,ਬਦਲਾਅ ਦੇ ਨਾ ਤੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਵਾਲੀ ਅਤੇ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੇ ਲੀਡਰ ਅੱਜ ਕੀ ਕਰ ਰਹੇ ਨੇ ਸੋਚਣਾ ਪਵੇਗਾ,ਜੇ ਕਿਤੇ ਪੰਚਾਇਤੀ ਚੋਣਾਂ ਚ ਅਕਾਲੀਆਂ ਧੱਕਾ ਕੀਤਾ ਉਹ ਨਈ ਲੱਭੇ,ਜੇ ਪਿਛਲੀ ਵਾਰ ਕਾਂਗਰਸ ਨੇ ਧੱਕਾ ਕੀਤਾ ਤਾਂ ਉਹ ਨਈ ਲੱਭੇ ਜੇ ਹੁਣ ਆਪ ਸਰਕਾਰ ਧੱਕੇ ਨਾਲ ਮੈਂਬਰ ਸਰਪੰਚ ਬਣਾਏਗੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਚ ਆਪ ਪਾਰਟੀ ਵੀ ਤੁਹਾਨੂੰ ਕਿਤੇ ਨਈ ਲੱਭੇਗੀ ਲੋਕ ਇਸ ਨੂੰ ਵੀ ਦੂਜਿਆਂ ਵਾਂਗ ਸੱਤਾ ਤੋਂ ਲਾਂਭੇ ਕਰ ਦੇਣਗੇ,ਸਰਕਾਰਾਂ ਨੂੰ ਇਹ ਯਾਦ ਰੱਖਣਾ ਚਾਈਦਾ ਹੈ ਕੇ ਲੋਕਾਂ ਤੋਂ ਵੱਡਾ ਕੋਈ ਨਈ ਹੁੰਦਾ ਰਾਜ ਗੱਦੀਆਂ ਤੇ ਇਹ ਲੋਕ ਹੀ ਬਿਠਾਉਂਦੇ ਨੇ ਤੇ ਲੋਕ ਹੀ ਮੰਤਰੀਆਂ ਮੁੱਖ ਮੰਤਰੀਆਂ ਥੱਲਿਓਂ ਕੁਰਸੀਆਂ ਖਿੱਚ ਵੀ ਲੈਂਦੇ ਨੇ,ਸੁੱਖ ਗਿੱਲ ਮੋਗਾ ਨੇ ਸਰਕਾਰ ਨੂੰ ਨਸੀਅਤ ਦਿੱਤੀ ਕੇ ਅਜੇ 4 ਅਕਤੂਬਰ ਤੱਕ ਸਰਪੰਚੀ-ਪੰਚੀ ਦੇ ਪੇਪਰ ਦਾਖਲ ਹੋਣੇ ਹਨ ਅਮਨ ਸ਼ਾਂਤੀ ਨਾਲ ਲੋਕਾਂ ਨੂੰ ਪੇਪਰ ਦਾਖਲ ਕਰਨ ਦਿਓ ਨਈਂ ਤਾਂ 2027 ਬਹੁਤੀ ਦੂਰ ਨਈ ਅੱਜ ਤੁਸੀਂ ਲੋਕਾਂ ਦੇ ਡਾਂਗਾ ਮਾਰਦੇ ਹੋ ਤੇ ਫਿਰ ਇਹ ਲੋਕ ਤੁਹਾਨੂੰ ਪਿੰਡਾਂ ਚ ਆਇਆਂ ਨੂੰ ਜਵਾਬ ਦੇਣਗੇ,ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕੇ ਸ਼ਾਂਤਮਈ ਤਰੀਕੇ ਨਾਲ ਭਰੱਪੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਕੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਵੱਧ ਤੋਂ ਵੱਧ ਪੰਚਾਇਤਾਂ ਬਣਾਓ ਲੜਾਈ ਝਗੜੇ ਤੋਂ ਜਿੰਨਾਂ ਹੋ ਸਕੇ ਬਚੋ ਆਪਸ ਵਿੱਚ ਮਿਲ-ਜੁਲ ਕੇ ਰਹੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਸੀ ਪਿਆਰ ਨਾ ਗਵਾਓ,ਸੁੱਖ ਗਿੱਲ ਮੋਗਾ ਨੇ ਚੋਣ ਕਮਿਸ਼ਨ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕੇ ਉਹ ਆਪ ਪੰਜਾਬ ਦੇ ਹਲਾਤਾਂ ਦਾ ਜਾਇਜਾ ਲੈਣ ਹਰ ਰੋਜ ਹਰ ਜਿਲ੍ਹੇ ਵਿੱਚ ਸਰਪੰਚੀ-ਪੰਚੀ ਦੀਆਂ ਫਾਇਲਾਂ ਦਾਖਲ ਕਰਨ ਨੂੰ ਲੈਕੇ ਜੋ ਖੂਨ-ਖਰਾਬਾ ਹੋ ਰਿਹਾ ਹੈ ਉਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਅਮਨਸ਼ਾਂਤੀ ਨਾਲ ਪੰਚਾਇਤੀ ਚੋਣਾਂ ਕਰਵਾਈਆਂ ਜਾਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly