ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨੌਜਵਾਨ ਆਗੂ ਗੋਲਡੀ ਪਰਖਾਲੀ ਨੇ ਪੈ੍ਸ ਬਿਆਨ ਜਾਰੀ ਕਰਦਿਆਂ ਕਿਹਾ ਕਿ 2012 ਤੋਂ ਬਾਅਦ ਅੱਜ ਤੱਕ ਫੈਕਟਰੀ ਮਜ਼ਦੂਰ ਭੱਠਾ ਮਜ਼ਦੂਰ ਤੇ ਹੋਰ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਮਜ਼ਦੂਰੀ ਦਾ ਰੇਟ 2012 ਤੋਂ ਬਾਅਦ ਹੁਣ ਤੱਕ ਨਹੀਂ ਵਧਾਇਆ ਗਿਆ ।ਇਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਮਜਦੂਰਾਂ ਦੀ ਦਿਹਾੜੀ ਵਿੱਚ ਕੋਈ ਵਾਧਾ ਨਹੀਂ ਕੀਤਾ ਜਦੋਂ ਕਿ ਸਰਕਾਰੀ ਮੁਲਾਜ਼ਮ 2016 ਦੇ ਪੇ ਕਮਿਸ਼ਨ ਅਨੁਸਾਰ ਵਧੀਆ ਤਨਖਾਹਾਂ ਲੈ ਰਹੇ ਹਨ। ਮਹਿੰਗਾਈ ਅਸਮਾਨ ਛੂਹ ਰਹੀ ਹੈ।ਸੈਂਟਰ ਸਰਕਾਰ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮਜਦੂਰਾਂ ਦੀ ਉਜਰਤ ਅਠਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ।ਪਰੰਤੂ ਪੰਜਾਬ ਵਿੱਚ ਇਹੀ ਉਜਰਤ ਦਸ ਹਜ਼ਾਰ ਨੋ ਸੋ ਰੁਪਏ ਹੈ ਅਤੇ ਦਿੱਲੀ ਵਿੱਚ ਇਹੀ ਉਜਰਤ ਅਠਾਰਾਂ ਹਜ਼ਾਰ ਰੁਪਏ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸੈਂਟਰ ਸਰਕਾਰ ਦੀ ਤਰਜ ਤੇ ਅਤੇ ਆਪਣੀ ਦਿੱਲੀ ਸਰਕਾਰ ਦੀ ਤਰਜ ਤੇ ਅੱਠ ਘੰਟੇ ਡਿਊਟੀ ਦਾ ਅਠਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਜਦੂਰ ਵਰਗ ਨੂੰ ਦੇਵੇ ਤਾਂ ਜੋਂ ਗਰੀਬ ਲੋਕ ਆਪਣੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly