ਸਰਕਾਰ ਨੂੰ ਜਗਾਉਣ ਲਈ ਚਿੱਟੇ ਤੇ ਭ੍ਰਿਸ਼ਟਾਚਾਰ ਖਿਲਾਫ ਰੋਸ ਧਰਨਾ ਪੰਜਾਬ ਪੱਧਰ ਤੱਕ ਜਾ ਸਕਦਾ – ਐਡਵੋਕੇਟ ਰਣਜੀਤ ਕੁਮਾਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦੇ ਆਗੂਆਂ ਅਤੇ ਵਰਕਰਾਂ ਵਲੋੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਬਾਹਰ ਲਗਾਇਆ ਰੋਸ ਧਰਨਾ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਿਆ,ਜਿਸ ਵਿਚ ਵੱਡੀ ਪੱਧਰ ਤੇ ਵੱਖ ਵੱਖ ਵਿਧਾਨ ਸਭਾਵਾਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ। ਅੱਜ ਦੇ ਧਰਨੇ ਦੀ ਅਗਵਾਈ ਐਡਵੋਕੇਟ ਰਣਜੀਤ ਕੁਮਾਰ ਕੋਆਰਡੀਨੇਟਰ ਲੋਕ ਸਭਾ ਬਸਪਾ ਹੁਸ਼ਿਆਰਪੁਰ ਨੇ ਕੀਤੀ।ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਬਸਪਾ ਆਗੂ ਚੱਬੇਵਾਲ, ਦਿਨੇਸ਼ ਪੱਪੂ ਵਿਧਾਨ ਸਭਾ ਹੁਸ਼ਿਆਰਪੁਰ, ਮਨਿੰਦਰ ਸਿੰਘ ਸ਼ੇਰਪੀਰੀ ਵਿਧਾਨ ਸਭਾ ਟਾਂਡਾ, ਸੁਖਦੇਵ ਬਿੱਟਾ ਵੀ ਹਾਜਰ ਸਨ।
ਇਸ ਮੌਕੇ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਅੰਦਰ ਰੋਜ਼ਾਨਾ ਚਿੱਟੇ ਦੇ ਨਸ਼ਿਆਂ ਨਾਲ ਨੌਜਬਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ , ਪੰਜਾਬ ਦੀ ਜਬਾਨੀ ਚਿੱਟੇ ਨਾਲ ਖਤਮ ਹੋ ਰਹੀ ਹੈ, ਰੋਜ਼ਾਨਾ ਨਸ਼ਿਆਂ ਨਾਲ ਮਰਨ ਵਾਲੇ ਨੌਜਬਾਨਾਂ ਦੇ ਸ਼ਿਵਿਆਂ ਦੀਆਂ ਲਾਟਾਂ ਦੇਖ ਕੇ ਹਾਹਾਕਾਰ ਮਚੀ ਹੋਈ ਹੈ ਪਰ ਨਸ਼ਿਆਂ ਨੂੰ ਤਿੰਨ ਮਹੀਨੇ ਅੰਦਰ ਖਤਮ ਕਰਨ ਦਾ ਚੋਣਾਂ ਵਿਚ ਵਾਅਦਾ ਕਰਕੇ ਬਣੀ ਸਰਕਾਰ ਘੂਕ ਸੁੱਤੀ ਪਈ ਹੈ। ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ , ਨਜਾਇਜ ਮਾਈਨਿੰਗ ਰੋਕਣ , ਗਰੀਬ ਬੱਚਿਆਂ ਨੂੰ ਰੁਜ਼ਗਾਰ ਦੇਣ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰਾਂ ਫੇਲ ਹੋਈ ਹੈ।ਉਨਾਂ ਕਿਹਾ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖਿਲਾਫ ਬਸਪਾ ਦਾ ਇਹ ਧਰਨਾ ਪੰਜਾਬ ਪੱਧਰ ਤੱਕ ਵੀ ਕੀਤਾ ਜਾ ਸਕਦਾ ਹੈ। ਇਕ ਸਵਾਲ ਦੇ ਜਬਾਬ ਵਿਚ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਇਹ ਰੋਸ ਧਰਨਾ ਲੋਕ ਹਿੱਤਾਂ ਲਈ ਲਗਾਇਆ ਗਿਆ ਹੈ, ਪੰਜਾਬ ਦੀ ਜਬਾਨੀ ਨੂੰ ਬਚਾਉਣ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਬਸਪਾ ਵਰਕਰਾਂ ਦਾ ਸ਼ਲਾਘਾਯੋਗ ਉਪਰਾਲਾ ਹੈ ਪਰ ਜੇਕਰ ਪਾਰਟੀ ਦਾ ਕੋਈ ਆਗੂ ਇਸ ਨਾਲ ਸਹਿਮਤ ਨਹੀਂ ਜਾਂ ਵਿਰੋਧ ਕਰਦਾ ਹੈ ਤਾਂ ਇਹ ਉਸਦਾ ਜਿਲਾ ਪ੍ਰਸ਼ਾਸ਼ਨ ਦੇ ਦਬਾਅ ਹੇਠ ਅਤੇ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੀਭੁਗਤ ਹੋਣ ਦਾ ਨਤੀਜਾ ਹੋ ਸਕਦਾ ਹੈ। ਧਰਨੇ ਵਿੱਚ
ਬਰਿੰਦਰ ਬੱਧਣ ਸਿਟੀ ਪ੍ਰਧਾਨ , ਬੀਬੀ ਮਹਿੰਦਰ ਕੌਰ ਜਿਲਾ ਪ੍ਰਧਾਨ ਲੇਡੀਜ ਵਿੰਗ, ਬੀਬੀ ਕ੍ਰਿਸ਼ਨਾ , ਰਾਕੇਸ਼ ਕਿਟੀ ਜਿਲਾ ਸਕੱਤਰ ਤੇ ਇੰਚਾਰਜ ਹਲਕਾ ਚੱਬੇਵਾਲ, ,ਹੈਪੀ ਫਬੀਆਂ ਹਲਕਾ ਪ੍ਰਧਾਨ ਸ਼ਾਮ ਚੁਰਾਸੀ, ਦਰਸ਼ਨ ਲੱਧੜ ਜਿਲਾ ਸਕੱਤਰ, ਓਂਕਾਰ ਨਲੋਨੀਆਂ, ਗੁਰਦੇਵ ਬਿੱਟੂ, ਮੋਹਨ ਲਾਲ ਭਟੋਆ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ,ਬਿੰਦਰ ਸਰੋਆ ਉਪ ਪ੍ਰਧਾਨ ਪੰਜਾਬ, ਹਰਵਿੰਦਰ ਹੀਰਾ,ਸੂਬੇਦਾਰ ਹਰਭਜਨ ਸਿੰਘ, ਬਲਵੰਤ ਸਹਿਗਲ,, ਜੱਸੀ ਖਾਨਪੁਰ,, ਵਿੱਕੀ ਬੰਗਾ, ਰੂਪਾ ਬੰਗਾ,, ਰਾਜੇਸ਼ ਭੂੰਨੋ,, ਮਾਸਟਰ ਜੈ ਰਾਮ,ਹੰਸ ਰਾਜ,ਵਿਜੇ ਪਾਲ, ਸੰਜੀਵ ਕੁਮਾਰ ਲਾਡੀ, ਬੀਬੀ ਸੁਰਿੰਦਰ ਕੌਰ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਜ਼ਦੂਰਾਂ ਦੇ ਹੱਕ ਵਿੱਚ ਬਸਪਾ ਆਗੂਆਂ ਨੇ ਡੀ ਸੀ ਸਾਹਿਬ ਨੂੰ ਦਿੱਤਾ ਮੰਗ ਪੱਤਰ
Next articleਬਸਪਾ ਵਿਧਾਨ ਸਭਾ ਬੰਗਾ ਦੇ ਕੈਸ਼ੀਅਰ ਦੀ ਖ਼ਬਰ ਲੈਂਦੇ ਹੋਏ -ਰਾਮ ਲੁਭਾਇਆ , ਵਿਰਦੀ