ਭਰਿਸ਼ਟਾਚਾਰ ਰੋਕਣ ਆਈ ਸਰਕਾਰ ਦਾ ਭਰਿਸ਼ਟਾਚਾਰ ਹੁਣ ਸੜਕਾਂ ਵਿੱਚ ਵੀ-ਲੰਬੜਦਾਰ ਗਿੱਲ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:-  ਜਿਲਾ ਲੁਧਿਆਣਾ ਦੀ ਇਤਿਹਾਸਿਕ ਨਗਰੀ ਸ੍ਰੀ ਮਾਛਵਾੜਾ ਸਾਹਿਬ ਦੇ ਇਲਾਕੇ ਵਿੱਚ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਿਹੀ ਚਰਚਾ ਅਕਸਰ ਹੀ ਛਿੜਦੀ ਰਹਿੰਦੀ ਹੈ ਲੰਘੀਆਂ ਨਗਰ ਕੌਂਸਲ ਚੋਣਾਂ ਦੀ ਚਰਚਾ ਕਾਰਨ ਮਾਛੀਵਾੜਾ ਸੁਰਖੀਆਂ ਵਿੱਚ ਰਿਹਾ ਤੇ ਹੁਣ ਬੇਟ ਇਲਾਕੇ ਵਿੱਚ ਲੱਖੋਵਾਲ ਤੋਂ ਈਸਾਪੁਰ ਤੇ ਹੋਰ ਪਿੰਡਾਂ ਨੂੰ ਜੋੜਨ ਵਾਲੀ ਸੜਕ ਚਰਚਾ ਵਿੱਚ ਹੈ। ਇਸ ਸੜਕ ਦਾ ਚਰਚਾ ਵਿੱਚ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਕਾਫੀ ਦੇਰ ਬਾਅਦ ਇਹ ਨਵੀਂ ਸੜਕ ਬਣੀ ਸੀ ਤੇ ਇਹ ਸੜਕ ਦੇ ਉੱਪਰ 70 ਲੱਖ ਤੱਕ ਦਾ ਖਰਚਾ ਦੱਸਿਆ ਜਾ ਰਿਹਾ ਹੈ ਤੇ ਸੁੱਖ ਨਾਲ 70 ਲੱਖੀ ਸੜਕ 70 ਦਿਨ ਵੀ ਨਹੀਂ ਕੱਢ ਸਕੀ ਇਲਾਕੇ ਦੇ ਲੋਕਾਂ ਤੇ ਪੰਚਾਂ ਸਰਪੰਚ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮਾਛੀਵਾੜਾ ਨਾਲ ਸੰਬੰਧਿਤ ਆਗੂਆਂ ਨੇ ਵੀ ਇਸ ਨਵੀਂ ਬਣੀ ਸੜਕ ਦੇ ਟੁੱਟਣ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਸੜਕ ਜੋ ਅੱਜ ਕੱਲ ਖਬਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਤੇ ਸੋਸ਼ਲ ਮੀਡੀਆ ਉੱਪਰ ਵੀ ਚਰਚਾ ਵਿੱਚ ਹੈ। ਇਸ ਸੜਕ ਬਾਰੇ ਗੱਲਬਾਤ ਕਰਦਿਆਂ ਲੰਬੜਦਾਰ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰ ਮੀਂਹ ਬਹੁਤ ਘੱਟ ਪਏ ਹਨ ਨਾ ਮਾਤਰ ਹੀ ਪਰ ਜਿਹੜਾ ਮੀਂਹ ਹੁਣ ਪਿਆ ਹੈ ਪਹਿਲੇ ਮੀਂਹ ਦੇ ਕਾਰਨ ਹੀ ਨਵੀਂ ਬਣੀ ਸੜਕ ਹੁਣ ਬਜਰੀ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਉਹਨਾਂ ਕਿਹਾ ਕਿ ਜੇਕਰ ਮੀਂਹ ਵੱਧ ਪੈ ਜਾਂਦੇ ਤਾਂ ਹੋਰ ਵੀ ਬਹੁਤ ਬੁਰਾ ਹਾਲ ਹੋਣਾ ਸੀ। ਲੰਬੜਦਾਰ ਨੇ ਕਿਹਾ ਕਿ ਵਿਭਾਗ ਵੱਲੋਂ ਜੋ ਮੌਸਮ ਖਰਾਬ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਜੇ ਮੌਸਮ ਦੇ ਨਾਲ ਹੀ ਸੜਕਾਂ ਟੁੱਟਣ ਲੱਗ ਜਾਣ ਫਿਰ ਤਾਂ ਸਾਰੀ ਦੁਨੀਆ ਉੱਤੇ ਸੜਕਾਂ ਰਹਿਣੀ ਹੀ ਨਾ, ਉਹਨਾਂ ਕਿਹਾ ਕਿ ਪੰਜਾਬ ਵਿੱਚ ਭਰਿਸ਼ਟਾਚਾਰ ਰੋਕਣ ਆਈ ਸਰਕਾਰ ਦਾ ਭਰਿਸ਼ਟਾਚਾਰ ਸੜਕਾਂ ਵਿੱਚੋਂ ਦਿਸ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀ.ਸੀ. ਟਾਈਗਰਜ ਵੱਲੋਂ ਯੁਵਾ ਪ੍ਰੋਗਰਾਮ ਆਯੋਜਿਤ ਵੱਡੀ ਗਿਣਤੀ ਵਿੱਚ ਬੱਚੇ ਹੋਏ ਸ਼ਾਮਲ
Next articleਸੰਤ ਸਿਪਾਹੀ….. ਗੁਰੂ ਗੋਬਿੰਦ ਸਿੰਘ ਜੀ