HOME ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਐੱਸ ਡੀ ਐੱਮ ਨੂੰ ਮਿਲਿਆ

ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਐੱਸ ਡੀ ਐੱਮ ਨੂੰ ਮਿਲਿਆ

2
ਕੈਪਸ਼ਨ- ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫਦ ਐਸ ਡੀ ਐਮ ਨੂੰ ਮਿਲਣ ਉਪਰੰਤ ਜਾਣਕਾਰੀ ਦਿੰਦੇ ਹੋਏ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਤੇ ਸਮੂਹ ਅਧਿਆਪਕ ਆਗੂ
ਸੈਸਜ ਡਿਊਟੀ ਸੰਬੰਧੀ ਅਧਿਆਪਕਾ ਨੂੰ ਫਾਰਗ ਕਰਨ ਦੀ ਮੰਗ ਤੇ ਚੋਣ ਡਿਊਟੀਆਂ ਸੰਬੰਧੀ ਦਿੱਤਾ ਮੰਗ ਪੱਤਰ
ਕਪੂਰਥਲਾ    (ਸਮਾਜ ਵੀਕਲੀ)   ( ਵਿਸੇਸ ਪ੍ਰਤੀਨਿਧ )- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਕਪੂਰਥਲਾ ਇਕਾਈ ਦਾ ਇੱਕ ਵਫ਼ਦ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਵਿਚ ਅਮਨਪਾਲ ਸਿੰਘ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਤੇ ਬਲਜੀਤ ਸਿੰਘ ਬਿਲਗਾ ਕਾਰਜ ਸਾਧਕ ਅਫਸਰ ਸੈਸਜ ਸੁਲਤਾਨਪੁਰ ਲੋਧੀ ਨੂੰ ਮਿਲਿਆ। ਵਫ਼ਦ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਮੁੱਖ ਮੰਗਾਂ ਜਿਸ ਵਿੱਚ ਜਨਗਣਨਾ  ਡਿਊਟੀ ਨੇੜੇ ਤੋਂ ਨੇੜੇ ਲਗਾਉਣ ਸੰਬੰਧੀ  ਜਾਣੂ ਕਰਾਉਣ ਦੇ ਬਾਵਜੂਦ ਫਿਰ ਵੀ ਬਹੁਤ ਦੂਰ ਦੂਰ ਡਿਊਟੀ ਲਗਾਉਣ,ਇਸ ਦੇ ਨਾਲ ਹੀ  ਕੁਝ ਦਫਤਰਾਂ ਨੇ ਕਥਿਤ ਤੌਰ ਤੇ ਕਿਸੇ ਪਹੁੰਚ ਵਾਲੇ ਦੀ ਡਿਊਟੀ ਕੱਟ ਕੇ  ਡਰਾ ਧਮਕਾ ਕੇ ਉਹਨਾਂ ਅਧਿਆਪਕਾਂ ਨੂੰ ਸਮਾਨ ਚੁਕਵਾ ਦੇਣ, ਜਿਨ੍ਹਾਂ ਨੂੰ ਕੋਈ ਰਿਹਰਸਲ ਤੱਕ ਵੀ ਨਹੀਂ ਕਰਵਾਈ, ਇਸ ਦੇ ਨਾਲ ਹੀ ਜੋ ਮੁਲਾਜਮ ਸਮਾਨ ਲੈ ਵੀ ਗਏ ਹਨ। ਉਹਨਾਂ ਦੀ ਡਿਊਟੀ ਕੱਟ ਕੇ ਉਹਨਾਂ  ਦੀ ਥਾਂ ਤੇ ਹੋਰ ਅਧਿਆਪਕ ਲਗਾਏ ਜਾ ਰਹੇ ਸੰਬੰਧੀ ਵਿਸੇਸ਼ ਧਿਆਨ ਦਿਵਾਇਆ। ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਬੀ. ਐਲ. ਓ ਅਤੇ ਹਰ ਕਿਸਮ ਦੀ ਡਿਊਟੀ ਲਈ ਹਮੇਸ਼ਾ ਪ੍ਰਸਾਸ਼ਨ ਦਾ ਸਹਿਯੋਗ ਦਿੰਦਾ ਹੈ। ਪਰ ਇਸ ਦੇ ਬਾਵਜੂਦ ਦੂਰ ਦੁਰੇਡੇ ਇਸਤਰੀ ਕਰਮਚਾਰੀਆਂ ਦੀ ਡਿਊਟੀ ਲਗਾਉਣਾ ਅਧਿਆਪਕ ਵਰਗ ਨਾਲ ਸਰਾਸਰ ਧੱਕਾ ਹੈ। ਉਹਨਾਂ ਕਿਹਾ ਕਿ ਇਹ  ਸਮੱਸਿਆ ਇਲੈਕਸ਼ਨ ਡਿਊਟੀਆਂ  ਵਿੱਚ ਵੀ ਆ ਰਹੀਆਂ ਹਨ। ਉਹਨਾਂ ਵਿੱਚ ਵੀ ਜਿਆਦਾਤਰ ਉਹਨ੍ਹਾਂ ਅਧਿਆਪਕਾਂ ਦੀ ਡਿਊਟੀ ਆਈ ਹੈ। ਜੋ ਪਹਿਲਾਂ ਹੀ ਮਰਦਮਸ਼ੁਮਾਰੀ ਜਾਂ ਡਰੱਗ ਸੈਂਸਜ਼ ਦੀ ਡਿਊਟੀ ਕਰ ਰਹੇ ਹਨ। ਫਗਵਾੜਾ ਤੋਂ 70 ਕਿਲੋਮੀਟਰ ਦੂਰ ਟੀਚਰ ਸੁਲਤਾਨਪੁਰ ਲੋਧੀ ਵਿੱਚ  ਇਲੈਕਸ਼ਨ ਕਰਾਉਣ ਲਈ ਭੇਜੇ ਜਾ ਰਹੇ ਹਨ।ਆਗੂਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ  ਡਬਲ ਡਿਊਟੀ ਕੱਟੀ ਜਾਵੇ ਅਤੇ ਫਗਵਾੜਾ ਤਹਿਸੀਲ ਦੀ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੋਂ ਦੇ ਅਧਿਆਪਕਾਂ ਦੀ ਚੋਣਾਂ ਵਿੱਚ ਡਿਊਟੀ ਨਾ ਲਗਾਈ ਜਾਵੇ। ਜਿਨ੍ਹਾਂ ਇਸਤਰੀ ਕਰਮਚਾਰੀਆਂ ਦੇ ਬੱਚੇ ਛੋਟੇ ਹਨ ਜਾਂ ਕੋਈ ਗੰਭੀਰ ਬਿਮਾਰੀ ਤੋਂ ਪੀੜਤ ਹੈ ਉਸ ਕਰਮਚਾਰੀ ਦੀ ਚੋਣ ਡਿਊਟੀ ਪਹਿਲ ਦੇ ਅਧਾਰ ਤੇ ਕੱਟੀ ਜਾਵੇ। ਮਰਦਮ ਸ਼ੁਮਾਰੀ ਅਤੇ ਡਰੱਗ ਸੈਂਸਸ ਵਿੱਚ ਲੱਗੇ ਅਧਿਆਪਕਾਂ ਨੂੰ ਸਕੂਲਾਂ ਤੋਂ ਫਾਰਗ ਕਰਵਾਇਆ ਜਾਵੇ ਤਾਂ ਜੋ ਇਹ ਕੰਮ ਸਮੇਂ ਸਿਰ ਪੂਰਾ ਹੋ ਸਕੇ। ਇਸ ਸਭ ਤੇ ਐੱਸ ਡੀ ਐੱਮ ਅਮਨਪਾਲ ਸਿੰਘ ਨੇ ਅਧਿਆਪਕਾ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਸੈਸਜ ਡਿਊਟੀ ਲਈ ਅਧਿਆਪਕਾ ਨੂੰ ਫਾਰਗ਼ ਕਰਨ ਸੰਬੰਧੀ ਪੱਤਰ ਜਾਰੀ ਹੋ ਜਾਵੇਗਾ ਤੇ ਚੋਣ ਡਿਊਟੀ ਸੰਬੰਧੀ ਹਰ ਤਰ੍ਹਾਂ ਗੰਭੀਰ ਕੇਸਾਂ ਤੇ ਚੋਣ ਡਿਊਟੀ ਲਈ ਦੂਰੀ ਦਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਤੇ ਯਾਦਵਿੰਦਰ ਸਿੰਘ, ਸੁਖਨਿੰਦਰ ਸਿੰਘ,ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਠੱਟਾ, ਅਵਤਾਰ ਸਿੰਘ, ਪਰਦੀਪ ਸਿੰਘ ਟੋਨੀ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਅੰਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਹਿਲਾਂ 31000 ਰੁਪਏ ਤਨਖਾਹ ਕਟੋਤੀ ਕੀਤੀ ਤੇ ਹੁਣ 2 ਮਹੀਨਿਆਂ ਤੋਂ ਤਨਖਾਹਾਂ ਵੀ ਰੋਕੀਆਂ – ਰਮੇਸ਼, ਗਗਨਦੀਪ, ਬਨਵਾਰੀ
Next articleਵਪਾਰ ਮੰਡਲ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੇ ਡੀ ਐਸ ਪੀ ਬਲਾਚੌਰ ਅਤੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ