ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਸਰਕਾਰ ਵੱਲੋ ਪੇ ਕਮਿਸ਼ਨ ਰਿਪੋਰਟ ਦੀਆਂ ਤਰੁਟੀਆਂ ਦੂਰ ਨਾ ਕਰਨਾ, ਬਕਾਇਆ ਨਾ ਦੇਣਾ ,ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, ਪੇਂਡੂ ,ਬਾਰਡਰ ,ਹੈਡੀਕੈਪਡ ਤੇ ਹੋਰ ਭੱਤੇ ਲਾਗੂ ਨਾ ਕਰਨਾਂ ਤੇ ਹੋਰ ਵਿਭਾਗੀ ਮਸਲਿਆਂ ਜਿਨ੍ਹਾਂ ਵਿੱਚ ਬੀ ਪੀ ਈ ਓਜ ਦੀਆਂ ਪਰਮੋਸ਼ਨਾਂ, ਹੈਡ ਟੀਚਰ,ਸੈਟਰ ਹੈਡ ਟੀਚਰ ,ਮਾਸਟਰ ਕੇਡਰ ਆਦਿ ਦੀਆਂ ਪਰਮੋਸ਼ਨਾਂ ਨੂੰ ਲੈ ਕੇ ਗੋਰਮਿੰਟ ਟੀਚਰ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ, ਕੰਵਰਦੀਪ ਸਿੰਘ ਕੇ.ਡੀ, ਸੁਖਦੇਵ ਸਿੰਘ, ਬਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਲੈਕੇ ਕੇ ਟਾਲਮਟੋਲ ਦੀ ਨੀਤੀ ਤੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਮਾਮਲਾ ਅਜੇ ਤੱਕ ਲਟਕਿਆ ਪਿਆ ਹੈ। ਬਹੁਤੇ ਸਕੂਲ ਅਧਿਆਪਕਾਂ ਤੋਂ ਸੱਖਣੇ ਚੱਲ ਰਹੇ ਹਨ । ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਦੁਪਹਿਰ ਦੇ ਖਾਣੇ ਨੂੰ ਚਲਦਾ ਰੱਖਣ ਲਈ ਅਧਿਆਪਕਾਂ ਵੱਲੋਂ ਆਪਣੀਆਂ ਜੇਬਾਂ ਵਿਚੋਂ ਖਰਚਾ ਕੀਤਾ ਜਾ ਸਕਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਪਹਾ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਮਿਡ ਡੇ ਮੀਲ ਦੇ ਪੈਸੇ ਖਾਤਿਆਂ ਵਿੱਚ ਨਾ ਪਾਏ ਗਏ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly