ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਰਾਜ ਪੱਧਰੀ ਰੈੱਡ ਰਿਬਨ ਕੁਇਜ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿਖੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੀ ਜਿਲਾ ਜੇਤੂ ਟੀਮ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਭੰਗਲ ਖੁਰਦ ਸਕੂਲ ਦੀ ਟੀਮ ਨੇ ਹੌਂਸਲਾ ਅਫਜਾਈ ਪੁਰਸਕਾਰ ਜਿੱਤ ਕੇ 1000 ਰੁਪਏ ਦਾ ਇਨਾਮ ਜਿੱਤਿਆ। ਜਿਲਾ ਸਿੱਖਿਆ ਅਫਸਰ ਲੁਧਿਆਣਾ ਮੈਡਮ ਡਿੰਪਲ ਮਦਾਨ ਵੱਲੋਂ ਜੇਤੂ ਟੀਮ ਦੇ ਵਿਦਿਆਰਥੀਆਂ ਲਵਪ੍ਰੀਤ ਅਤੇ ਨੰਦ ਲਾਲ, ਅਤੇ ਗਾਈਡ ਅਧਿਆਪਕਾ ਨੀਰਜ ਕੁਮਾਰੀ ਸਟੇਟ ਅਵਾਰਡੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਵੱਲੋਂ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly