(ਸਮਾਜ ਵੀਕਲੀ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ. ਲੁਧਿਆਣਾ ਵਿਖੇ ਮਾਂ-ਬੋਲੀ ਪੰਜਾਬੀ ਦੀ ਜੀਵਨ ਵਿੱਚ ਮਹਤਤਾ ਅਤੇ ਮਾਂ-ਬੋਲੀ ਪੰਜਾਬੀ ਪ੍ਰਤੀ ਸਾਡੇ ਫਰਜ਼ਾਂ ਨੂੰ ਦਰਸਾਉਂਦਾ ਇੱਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ: ਪ੍ਰਦੀਪ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਸ੍ਰੀ ਦਵਿੰਦਰ ਸਿੰਘ ਪੰਜਾਬੀ ਲੈਕਚਰਾਰ ਤੋਂ ਇਸ ਦਿਨ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਹਾਸਲ ਕੀਤੀ। ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਨਾਲ-ਨਾਲ ਪੁਰਾਤਨ ਸਮੇਂ ਤੋਂ ਹੋਰ ਵੀ ਬਹੁਤ ਸਾਰਾ ਸਾਹਿਤ ਪੰਜਾਬੀ ਵਿੱਚ ਰਚਿਆ ਗਿਆ ਹੈ। ਹੁਣ ਵੀ ਵੱਡੇ ਪੱਧਰ ‘ਤੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚਿਆ ਜਾ ਰਿਹਾ ਹੈ। ਰਾਜ ਭਾਸ਼ਾ ਐਕਟ ਰਾਹੀਂ ਪੰਜਾਬ ਦੇ ਸਰਕਾਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਹੀ ਕੀਤੇ ਜਾਂਦੇ ਹਨ। ਪੰਜਾਬੀ ਗੀਤ-ਸੰਗੀਤ ਸਾਰੇ ਸੰਸਾਰ ਵਿੱਚ ਸੁਣਿਆ ਤੇ ਪਸੰਦ ਕੀਤਾ ਜਾ ਰਿਹਾ ਹੈ। ਪੰਜਾਬ ਜਾਂ ਜਿੱਥੇ ਕਿਤੇ ਵੀ ਅਸੀਂ ਹੋਈਏ ਸਾਨੂੰ ਆਪਣੇ ਮਾਂ ਬੋਲੀ ਪ੍ਰਤੀ ਜਰੂਰ ਸੁਹਿਰਦ ਰਹਿਣਾ ਚਾਹੀਦਾ ਹੈ ਤੇ ਇਸ ਨੂੰ ਬੋਲਣ ਦੇ ਵਿੱਚ ਮਾਣ ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈ। ਸ: ਮਨਜੀਤ ਸਿੰਘ ਪੰਜਾਬੀ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਸਕੂਲ ਦੀ ਲਾਈਬ੍ਰੇਰੀ ਦਾ ਸਦ-ਉਪਯੋਗ ਕਰਨ ਅਤੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਵਿਦਿਆਰਥੀਆਂ ਦੇ ਸੁੰਦਰ ਪੰਜਾਬੀ ਲਿਖਾਈ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਆਪਣੀ ਰੁਚੀ ਅਤੇ ਲੋੜ ਅਨੁਸਾਰ ਕਿਤਾਬਾਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਸ਼੍ਰੀਮਤੀ ਨੀਲਮ ਚਾਵਲਾ ਲੈਕਚਰਾਰ, ਸ੍ਰੀਮਤੀ ਚਰਨਜੀਤ ਕੌਰ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਰਾਜਦੀਪ ਗੌਤਮ, ਸ: ਗੁਰਵਿੰਦਰ ਸਿੰਘ, ਸ੍ਰੀਮਤੀ ਸੀਮਾ ਜੈਨ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।
https://play.google.com/store/apps/details?id=in.yourhost.samaj