(ਸਮਾਜ ਵੀਕਲੀ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਦੇ ਵਿੱਚ ਅੱਜ ਪ੍ਰਿੰਸੀਪਲ ਕੁਲਵਿੰਦਰ ਕੌਰ ਦੀ ਅਗਵਾਹੀ ਹੇਠ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ੍ਰੀ ਅਸ਼ੋਕ ਭੰਡਾਰੀ ਜਨਰਲ ਸਕੱਤਰ ਵਪਾਰ ਮੰਡਲ ਤੇ ਰਿਟੇਲ ਕਿਰਿਆਣਾ ਐਸੋਸੀਏਸ਼ਨ ਧੂਰੀ ਨੂੰ ਉਨਾਂ ਦੇ ਰੂਬਰੂ ਕਰਵਾਇਆ ਗਿਆ। ਅਸ਼ੋਕ ਭੰਡਾਰੀ ਜੀ ਨੇ ਨੌਵੀਂ ਤੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਦੇ ਲਈ ਮਾਰਕੀਟਿੰਗ ਦੇ ਬਾਰੇ ਚਾਨਣਾ ਪਾਇਆ | ਜਿਸ ਨੂੰ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਦੇ ਨਾਲ ਸੁਣਿਆ | ਅਸ਼ੋਕ ਭੰਡਾਰੀ ਦੇ ਲੈਕਚਰ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ । ਉਹਨਾਂ ਨੇ ਮਾਰਕੀਟਿੰਗ ਦੇ ਸਬੰਧੀ ਬੱਚਿਆਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਵਿੱਚ ਟੀਚਾ ਬਣਾ ਕੇ ਚੱਲਣ ਲਈ ਕਿਹਾ ਅਤੇ ਵਿਦਿਆਰਥੀਆਂ ਦੇ ਚੰਗੇ ਭਵਿਖ ਦੀ ਕਾਮਨਾ ਕੀਤੀ | ਪ੍ਰੋਗਰਾਮ ਦੇ ਅੰਤ ਵਿੱਚ ਅਸ਼ੋਕ ਭੰਡਾਰੀ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਵੋਕੇਸ਼ਨਲ ਟ੍ਰੇਨਰ ਬੂਟਾ ਸਿੰਘ ਅਤੇ ਲੈਕਚਰਾਰ ਅਸ਼ਵਨੀ ਕੁਮਾਰ ਜੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਅਸ਼ੋਕ ਭੰਡਾਰੀ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj