ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਇਸ ਮੋਕੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਕਮ ਕਾਮਨ ਰੂਮ ਫਾਰ ਗਰਲਜ ਦਾ ਉਦਘਾਟਨ ਡਾ. ਰਾਜਵੰਤ ਕੌਰ ਪੰਜਾਬੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਸਮਾਗਮ ਦੋਰਾਨ ਡਾ. ਦਰਸ਼ਨ ਸਿੰਘ ਆਸਟ ਨੂੰ ਬੱਚਿਆਂ ਦੇ ਰੂਬਰੂ ਕੀਤਾ ਗਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਸ਼੍ਰੀ ਹਰਪ੍ਰੀਤ ਸਿੰਘ ਭੰਗੂ ਤੇ ਜੰਗੀਰ ਸਿੰਘ ਨੇ ਸਾਂਝੇ ਤੌਰ ਤੇ ਨਿਭਾਈ ।ਇਸ ਸਮੇਂ ਬੱਚਿਆ ਨੇ ਦਰਸ਼ਨ ਸਿੰਘ ਆਸਟ ਦੀਆ ਕਵਿਤਾਵਾਂ ਤੇ ਕਹਾਣੀਆ ਪੜੀਆਂ।
ਡਾ.ਦਰਸ਼ਨ ਸਿੰਘ ਆਸਟ ਨੇ ਆਪਣੀਆ ਵੱਖ ਵੱਖ ਕਹਾਣੀਆਂ ਬਹੁਤ ਹੀ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕੀਤੀਆ ਜੋ ਕਿ ਬਹੁਤ ਪਸੰਦ ਕੀਤੀਆ ਗਈਆਂ । ਡਾ. ਰਾਜਵੰਤ ਕੌਰ ਪੰਜਾਬੀ ਵੀ ਬੱਚਿਆ ਦੇ ਰੂਬਰੂ ਹੋਏ, ਬੱਚਿਆਂ ਤੇ ਅਧਿਆਪਕਾਂ ਦੇ ਰਿਸ਼ਤੇ ਨੂੰ ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ।ਪ੍ਰੋਗਰਾਮ ਦੋਰਾਨ ਡਾ. ਦਰਸ਼ਨ ਸਿੰਘ ਅਤੇ ਡਾ. ਰਾਜਵੰਤ ਕੌਰ ਪੰਜਾਬੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਲੈਕਚਰਾਰ ਰਾਮ ਸਿੰਘ , ਬਲਵੀਰ ਸਿੰਘ, ਨਿਰਮਲ ਕੌਰ ਸਿੱਧੂ, ਤੇਜਿੰਦਰ ਕੌਰ , ਹਰਦੀਪ ਕੌਰ , ਸੁਖਦੀਪ ਕੌਰ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly