ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਨੇ ਵੈਟਲੈਂਡ ਜਾਗਰੂਕਤਾ ਦਿਵਸ ਮਨਾਇਆ

ਵਿਦਿਆਰਥੀਆਂ ਨੇ ਲੇਖ ਮੁਕਾਬਲੇ,ਸਲੋਗਨ ਰਾਈਟਿੰਗ,ਹਸਤਾਖਰ ਮੁਹਿੰਮ ਅਤੇ ਜਾਗਰੁਕਤਾ ਰੈਲੀ ਵਿੱਚ ਭਾਗ ਲਿਆ
ਕਪੂਰਥਲਾ,  (ਕੌੜਾ)- ਪੰਜਾਬ ਸਟੇਟ ਕਾਂਉਸਿਲ ਫਾਰ ਸਾਇੰਸ ਐਂਡ ਤਕਨਾਲੋਜੀ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਵਿਖੇ ਵੈਟਲੈਂਡ ਜਾਗਰੁਕਤਾ ਦਿਵਸ ਮਨਾਇਆ ਗਿਆ।ਇਸ ਮੌਕੇ ਈਕੋ ਕੱਲਬ ਇੰਚਾਰਜ ਅਮਨਪ੍ਰੀਤ ਕੌਰ, ਮੋਹਨਿਕਾ ਸ਼ਿੰਗਾਰੀ ਅਤੇ ਉਹਨਾਂ ਦੀ ਈਕੋ ਕੱਲਬ ਟੀਮ ਵਲ੍ਹੋਂ ਸਕੂਲ ਵਿੱਚ ਵੱਖ ਵੱਖ ਗਤੀਵਿਧੀਆਂ ਜਿਵੇ ਕਿ ਲੇਖ ਮੁਕਾਬਲੇ,ਸਲੋਗਨ ਰਾਈਟਿੰਗ,ਹਸਤਾਖਟ ਮੁਹਿੰਮ,ਜਾਗਰੁਕਤਾ ਰੈਲੀ,ਡਰਾਇੰਗ ਮੁਕਾਬਲੇ ਆਯੋਜਿਤ ਕੀਤੇ ਗਏ।ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਲਗ ਅੱਲਗ ਗਰੁੱਪਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ।ਇਸ ਦੋਰਾਨ ਵਿਸ਼ੇਸ਼ ਤੋਰ ਤੇ ਚਲਾਈ ਜਾ ਰਹੀ ਹਸਤਾਖਰ ਮੁਹਿੰਮ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਨੇ ਜਲਗਾਹਾਂ ਦੀ ਸਾਂਭ ਸੰਭਾਲ ਕਰਨ ਦੀ ਸੌਂਹ ਚੁੱਕੀ।ਸਕੂਲ ਇੰਚਾਰਜ ਪ੍ਰਵੇਸ਼ਿਕਾ ਨੇ ਇਸ ਮੋਕੇ ਵਿਿਦਆਰਥੀਆਂ ਨੂੰ ਜਲਗਾਹਾਂ ਅਤੇ ਆਪਣੇ ਚੋਗਿਰਦੇ ਦੀ ਸਾਂਭ ਸੰਭਾਲ ਕਰਨ ਤੇ ਹੋਰ ਦਿੱਤਾ।ਇਸ ਮੌਕੇ ਪਿੰਡ ਵਿੱਚ ਜਲਗਾਹਾਂ ਦੀ ਸਾਂਭ ਸੰਭਾਲ ਸਬੰਧੀ ਜਾਗਰੁਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਵਿਿਦਆਰਥੀ ਅਤੇ ਸਮੂਹ ਸਟਾਫ ਸ਼ਾਮਿਲ ਹੋਇਆ।ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵ ਲੈਕਚਰਾਰ ਦਵਿੰਦਰ ਸਿੰਘ ਵਾਲੀਆ,ਪੰਕਜ ਧੀਰ,ਦਿਨੇਸ਼ ਸਿੰਘ,ਪ੍ਰਦੀਪ ਸੂਦ,ਸੀਮਾ ਅਰੋੜਾ,ਜਸਬੀਰ ਕੌਰ,ਵਸੁਧਾ,ਲਖਵਿੰਦਰ ਸਿੰਘ,ਗੋਪਾਲ ਕ੍ਰਿਸ਼ਨ,ਅਪਾਰ ਸਿੰਘ,ਪਰਵੀਨ ਸਿੰਘ,ਸ਼ਾਮ ਸਿੰਘ,ਰਣਜੀਤ ਸਿੰਘ, ਜਗਦੀਪ ਸਿੰਘ,ਅਮਨਪ੍ਰੀਤ ਕੋਰ, ਮੋਹਨਿਕਾ ਸ਼ਿੰਗਾਰੀ,ਜੋਤੀ,ਰੁਪਿੰਦਰ ਕੌਰ,ਸਿਮਰਨ,ਰਜਨੀ,ਰਿੱਤੂ,ਪਰਮਿਲਾ,ਪ੍ਰਿਆ,ਮਨਜੀਤ ਕੌਰ ਆਦਿ ਹਾਜਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬਜਟ ਚ ਮੱਧ ਵਰਗ ਲਈ ਐਲਾਨੀ ਗਈ ਆਵਾਸ ਯੋਜਨਾ ਇਕ ਕ੍ਰਾਂਤੀਕਾਰੀ ਕਦਮ-ਖੋਜੇਵਾਲ
Next articleਬਲਾਕ ਪੱਧਰੀ ਵਿੱਦਿਅਕ ਮੁਕਾਬਲੇਬਾਜ਼ੀ ਵਿੱਚ ਸਰਕਾਰੀ ਹਾਈ ਸਕੂਲ, ਖੇੜੀ ਬਰਨਾ ( ਪਟਿਆਲਾ ) ਨੇ ਮਾਰੀਆਂ ਮੱਲਾਂ