HOME ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਲਬਾਗ ਵਿਖੇ ਵੀਰ ਬਾਲ ਦਿਵਸ ਦੇ ਜ਼ਿਲ੍ਹਾ...

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਲਬਾਗ ਵਿਖੇ ਵੀਰ ਬਾਲ ਦਿਵਸ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ।

2

ਅੰਮ੍ਰਿਤਸਰ  (ਸਮਾਜ ਵੀਕਲੀ)  ( ਜਪਰੈਨ ਸਿੰਘ) ਅੱਜ ਮਿਤੀ 8 ਦਸੰਬਰ 2025 ਨੂੰ ਜ਼ਿਲ੍ਹਾਂ ਪੱਧਰੀ ਵੀਰ ਬਾਲ ਦਿਵਸ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਲਬਾਗ ਦੇ ਵਿਹੜੇ ਵਿਖੇ ਹੋਏ। ਇਨਾ ਮੁਕਾਬਲਿਆਂ ਵਿੱਚ ਪੋਸਟਰ ਮੁਕਾਬਲਾ, ਭਾਸ਼ਣ ਮੁਕਾਬਲਾ ,ਸ਼ਬਦ ਗਾਇਨ ਮੁਕਾਬਲਾ ਅਤੇ ਸਕਿੱਟ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪੁੱਤਰਾਂ ਨੂੰ ਸਮਰਪਿਤ ਮੁਕਾਬਲਿਆਂ ਵਿੱਚ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਸ਼ਰਮਾ ਜੀ,ਉੱਪ ਜ਼ਿਲ੍ਹਾਂ ਸਿੱਖਿਆ ਅਫਸਰ ਸ੍ਰੀ ਰਜੇਸ਼ ਖੰਨਾ ਜੀ, ਰੈਡ ਕਰੋਸ ਸੋਸਾਇਟੀ ਦੇ ਉੱਪ ਕਾਰਜਕਾਰੀ ਸਕੱਤਰ ਸੈਮਸਨ ਮਸੀਹ ਜੀ, ਜ਼ਿਲ੍ਹਾਂ ਨੋਡਲ ਇੰਚਾਰਜ ਸ ਤਜਿੰਦਰ ਸਿੰਘ ਜੀ, ਸ ਸੁਖਜਿੰਦਰ ਸਿੰਘ, ਸ ਸੰਦੀਪ ਸਿੰਘ, ਸ ਸੁਰਿੰਦਰ ਪਾਲ ਸਿੰਘ ਕਿਆਮਪੁਰ, ਸ੍ਰੀ ਰਾਜਨ ਲਿਬਰਾ, ਸ਼੍ਰੀਮਤੀ ਰਸ਼ਪਾਲ ਕੌਰ, ਸ਼੍ਰੀਮਤੀ ਰਣਜੀਤ ਕੌਰ, ਸ਼੍ਰੀਮਤੀ ਮਨੀਕਾ ਕੌਸ਼ਲ, ਸ਼੍ਰੀਮਤੀ ਰਮਿੰਦਰ ਬਜਾਜ, ਸ ਅਮਰਜੀਤ ਸਿੰਘ, ਸ ਜਰਮਨਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ। ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾਂ ਸਥਾਨ ਨਵਨੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ , ਪਲਕਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥੂ ਨੰਗਲ ਨੇ ਦੂਸਰਾ, ਗੁਰਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਚੁਗਾਵਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੀ ਲੜੀ ਵਿੱਚ ਭਾਸ਼ਣ ਮੁਕਾਬਲਿਆਂ ਵਿੱਚ ਗੁਰਨੂਰਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਵਣੀਏਕੇ ਨੇ ਪਹਿਲਾ ਸਥਾਨ, ਸਰਗੁਣਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਕਾਲਾ ਨੇ ਦੂਸਰਾ ਸਥਾਨ ਅਤੇ ਗੁਰਨੂਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਣ ਮੁਕਾਬਲਿਆਂ ਵਿੱਚ ਸਕੂਲ ਆਫ ਐਮੀਨੈਂਸ ਟਾਊਨ ਹਾਲ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੱਲੀਆਂ ਨੇ ਦੂਸਰਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਵੇਰਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕਿੱਟ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮੀਰਾਕੋਟ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਦੂਸਰੇ ਸਥਾਨ ਤੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨਵਾਂ ਕੋਟ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਸ਼ਰਮਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਹਿਦਾਇਤ ਦੇ ਨਾਲ ਨਾਲ ਨੈਤਿਕ ਗੁਣਾਂ ਦੇ ਧਾਰਨੀ ਹੋਣ ਬਾਬਤ ਵੀ ਸਮਝਾਇਆ। ਜੇਤੂ ਵਿਦਿਆਰਥੀਆਂ ਨੂੰ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ, ਰੈਡ ਕ੍ਰੋਸ ਸੁਸਾਇਟੀ ਦੇ ਉਪ ਕਾਰਜਕਾਰੀ ਸਕੱਤਰ ਜੀ ਨੇ ਸਰਟੀਫਿਕੇਟ, ਮੈਡਲ, ਕਿੱਟ ਬੈਗ ਅਤੇ ਕਾਪੀਆਂ ਦੇ ਨਾਲ ਸਨਮਾਨਿਤ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਮਾਲੇਰਕੋਟਲਾ ਸੂਫ਼ੀ ਫੈਸਟੀਵਲ” ਮੁਅੱਤਲ-ਜਲਦ ਹੀ ਨਵੀਆਂ ਮਿਤੀਆਂ ਦਾ ਕੀਤਾ ਜਾਵੇਗਾ ਐਲਾਨ-ਏ.ਡੀ.ਸੀ.
Next articleਭਾਜਪਾ ‘ਚ ਸ਼ਮੂਲੀਅਤ ਦਾ ਸਿਲਸਿਲਾ ਜਾਰੀ