HOME ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਵਿਖੇ ਬੜੀ ਧੂਮ ਧਾਮ ਨਾਲ ਸਮਾਪਤ...

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਵਿਖੇ ਬੜੀ ਧੂਮ ਧਾਮ ਨਾਲ ਸਮਾਪਤ ਹੋਏ ਜੋਨ ਪੱਧਰੀ ਹਾਕੀ ਖੇਡ ਮੁਕਾਬਲੇ ।

2

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ:- ਸਕੂਲ ਪ੍ਰਿੰਸੀਪਲ ਸਰਦਾਰ ਪਰਮਲ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸਕੂਲ ਦੇ ਬਹੁਤ ਹੀ ਮਿਹਨਤੀ ਅਤੇ ਤਜ਼ਰਬੇਕਾਰ ਡੀ.ਪੀ ਅਧਿਆਪਕ ਰਸ਼ਪਾਲ ਸਿੰਘ ਜੀ ਦੀ ਅਗਵਾਈ ਵਿੱਚ ਸਕੂਲ ਅੰਦਰ ਜੋਨ ਪੱਧਰੀ ਹਾਕੀ ਖੇਡ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਉਮਰ ਵਰਗ 14, 17 ਅਤੇ 19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ 5 ਅਤੇ 6 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪਰ ਦੇ ਖੇਡ ਗਰਾਊਂਡ ਅੰਦਰ ਕਰਵਾਏ ਗਏ, ਪਹਿਲੇ ਦਿਨ 5 ਅਗਸਤ ਨੂੰ ਲੜਕੀਆਂ ਦੇ ਹਾਕੀ ਮੁਕਾਬਲੇ ਕਰਵਾਏ ਗਏ, ਪਹਿਲੇ ਦਿਨ ਦੇ ਮੁੱਖ ਮਹਿਮਾਨ ਡਿਪਟੀ ਡੀ.ਈ. ਓ ਮੈਡਮ ਮਨਜੀਤ ਕੌਰ ਜੀ ਸਨ। ਪਹਿਲੇ ਦਿਨ 14 ਅਤੇ 17 ਸਾਲ ਉਮਰ ਵਰਗ  ਲੜਕੀਆਂ ਵਿੱਚੋਂ ਨਦਾਮਪਰ ਸਕੂਲ ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ, 6 ਅਗਸਤ ਨੂੰ ਲੜਕਿਆਂ ਦੇ ਹਾਕੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 19 ਸਾਲ ਉਮਰ ਵਰਗ ਵਿੱਚ ਦੀਵਾਨ ਟੋਡਰ ਮੱਲ ਪਬਲਿਕ ਸਕੂਲ  ਕਾਕੜਾ ਦੀ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ, ਦੂਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਡੀ.ਈ.ਓ ਮੈਡਮ ਤਰਵਿੰਦਰ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ,ਅੰਡਰ 14 ਅਤੇ 17 ਦੇ ਹਾਕੀ ਖੇਡ ਮੁਕਾਬਲੇ ਵਿੱਚੋਂ ਨਦਾਮਪੁਰ ਸਕੂਲ ਦੇ ਲੜਕਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ 17 ਵਿੱਚੋਂ ਅਲਪਾਈਨ ਸਕੂਲ ਨੇ ਸਿਲਵਰ ਮੈਡਲ ਅਤੇ ਅੰਡਰ 14 ਵਿੱਚੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸਾਹਿਬ ਜੀ ਵੱਲੋਂ ਜੇਤੂ ਖਿਡਾਰੀਆਂ ਅਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ, ਦੋਵੇਂ ਦਿਨ ਖਿਡਾਰੀਆਂ ਨੂੰ ਚੰਗੀ ਡਾਇਟ ਅਤੇ ਆਏ ਮਹਿਮਾਨਾ ਨੂੰ ਚੰਗੀ ਰਿਫਰੈਸਮੈਂਟ ਪ੍ਰਦਾਨ ਕੀਤੀ ਗਈ, ਖਿਡਾਰੀਆਂ ਨੂੰ ਸਨਮਾਨਿਤ ਕਰਨ ਸਮੇਂ ਅਮਰਜੋਤ ਜੋਸ਼ੀ ਅਤੇ ਅਕਾਸ਼ਦੀਪ ਸਿੰਘ ਸਮੁੱਚੇ ਸਕੂਲ ਸਟਾਫ਼ ਅਤੇ ਪਤਵੰਤੇ ਮਹਿਮਾਨਾਂ ਨਾਲ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨੁਮਾਈ ਹੇਠ 2025 ਕਬੱਡੀ ਸੀਜ਼ਨ
Next articleਵੋਟਰ ਵੈਰੀਫਿਕੇਸ਼ਨ ਵਿਰੁੱਧ ਵਿਰੋਧੀ ਧਿਰ ਦਾ ਹੰਗਾਮਾ, ਰਾਹੁਲ-ਪ੍ਰਿਯੰਕਾ ਹਿਰਾਸਤ ਵਿੱਚ, ਅਖਿਲੇਸ਼ ਬੈਰੀਕੇਡਾਂ ਤੋਂ ਛਾਲ ਮਾਰ ਗਏ