ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਕੌਮਾਂਤਰੀ ਜਲਗਾਹ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ

ਸ਼੍ਰੀ ਮੁਕਤਸਰ ਸਾਹਿਬ, (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ)– ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਅਤੇ ਸਾਇੰਸ ਅਧਿਆਪਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਕੌਮਾਂਤਰੀ ਜਲਗਾਹ ਦਿਵਸ ਮਨਾਇਆ ਗਿਆ। ਇਸ ਅਧੀਨ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਦੇ ਜਲਗਾਹ ਅਤੇ ਪਾਣੀ ਨੂੰ ਬਚਾਉਣ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ਼ ਵਿੱਚ ਅਤੇ ਸਕੂਲ਼ ਦੇ ਬਾਹਰ ਚਾਰਦੀਵਾਰੀ ਦੇ ਨਾਲ ਪੌਦੇ ਲਗਾਏ ਗਏ। ਬੱਚਿਆਂ ਨੇ ਇਹਨਾਂ ਸਭ ਗਤੀਵਿਧੀਆਂ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਸਰਹੱਦੀ ਜਿਲਿਆਂ ਨੂੰ ਸਿੱਖਿਆ ਦੇ ਪੱਖੋਂ ਕਿਉਂ ਕਰ ਰਹੀ ਹੈ ਅਣਗੌਲਿਆ ?
Next articleਇਤਿਹਾਸ ਸਿਰਜਣ ਵਾਲੀਆਂ ਇਨਕਲਾਬੀ ਦੇਵੀਆਂ : ਬਲਿਹਾਰ ਗੋਬਿੰਦਗੜ੍ਹੀਆ