ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) ( ਪੱਤਰ ਪ੍ਰੇਰਕ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਰੇਨੂ ਬਾਲਾ ਜੀ ਦੀ ਯੋਗ ਅਗਵਾਹੀ ਅਤੇ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਦੀਆਂ 45 ਵਿਦਿਆਰਥਣਾਂ ਨੇ ਐਨ.ਐਸ.ਕਿਉ.ਐਫ਼ ਟਰੇਡ ਤਹਿਤ ਬਠਿੰਡਾ ਅਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਵਿੱਦਿਅਕ ਦੌਰਾ ਕੀਤਾ।
ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ, ਉਹਨਾਂ ਨੂੰ ਐਨ.ਐਸ.ਕਿਉ.ਐਫ਼ ਦੀ ਬਿਊਟੀ ਐਂਡ ਵੈਲਨੈਸ ਟਰੇਡ ਨਾਲ਼ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਨਾ ਅਤੇ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਉਣਾ ਸੀ। ਇਹ ਯਾਤਰਾ ਵਿਦਿਆਰਥੀਆਂ ਲਈ ਲਾਹੇਵੰਦ ਰਹੀ ਕਿਉਂਕਿ ਉਨ੍ਹਾਂ ਨੇ ਇਸ ਯਾਤਰਾ ਦੌਰਾਨ ਬਠਿੰਡਾ ਦੇ ਵੀਐਲਸੀਸੀ ਸੈਲੂਨ-ਕਮ-ਇੰਸਟੀਚਿਊਟ ਵਿਖੇ ਫ਼ੈਸੀਅਲ, ਵਾਲਾਂ ਦੀ ਦੇਖਭਾਲ ਅਤੇ ਵਾਲਾਂ ਦੀ ਸਟਾਈਲਿੰਗ, ਨੇਲ ਆਰਟ, ਮੈਨੀਕਿਓਰ, ਅਤੇ ਪੈਡੀਕਿਓਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਰਸ਼ਨ ਕਰਵਾਏ ਗਏ ਅਤੇ ਇਸ ਸਥਾਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ।
ਪ੍ਰਿੰਸੀਪਲ ਰੇਨੂ ਬਾਲਾ ਨੇ ਇਸ ਵਿੱਦਿਅਕ ਟੂਰ ਦੀ ਬਿਊਟੀ ਐਂਡ ਵੈਲਨੈਸ ਵਿਸ਼ੇ ਵਿੱਚ ਰੁਚੀ ਪੈਦਾ ਕਰਨ ਅਤੇ ਸਾਡੇ ਗੌਰਵਮਈ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਨ ਕਰਕੇ ਲਈ ਸ਼ਲਾਘਾ ਕੀਤੀ।
ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰਿੰਸੀਪਲ ਮੈਡਮ ਰੇਨੂ ਬਾਲਾ, ਸੁਖਦੇਵ ਸਿੰਘ ਲੈਕਚਰਾਰ ਇੰਗਲਿਸ਼, ਰਵਿੰਦਰਪਾਲ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਜਸਵਿੰਦਰ ਪਾਲ ਸ਼ਰਮਾ ਸਸ ਮਾਸਟਰ, ਮੈਡਮ ਰੁਪਿੰਦਰ ਰਾਣੀ ਹਿੰਦੀ ਮਿਸਟ੍ਰੈਸ, ਸੁਰਿੰਦਰ ਕੁਮਾਰ ਸਸ ਮਾਸਟਰ, ਮੈਡਮ ਮੀਨੂ ਦੇਵੀ ਵੋਕੇਸ਼ਨਲ ਟ੍ਰੇਨਰ ਬਿਊਟੀ ਐਂਡ ਵੈਲਨੈਸ, ਮੈਡਮ ਪਰਮਜੀਤ ਕੌਰ ਵੋਕੇਸ਼ਨਲ ਟ੍ਰੇਨਰ ਹੈਲਥਕੇਅਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly